ਪਟਵਾਰੀਆਂ, ਕਾਨੂੰਗੋਆਂ ਤੇ ਡੀਸੀ ਮੁਲਾਜ਼ਮਾਂ ਨੂੰ ਸੀਐਮ ਮਾਨ ਦੀ ਦੋ ਟੁੱਕ, ਜ਼ਰੂਰ ਕਰੋ ਕਲਮ ਛੋੜ ਹੜਤਾਲ ਪਰ ਬਾਅਦ ਵਿਚ ਕਲਮ ਫੜਨੀ ਹੈ ਕੇ ਨਹੀਂ…

ਪਟਵਾਰੀਆਂ, ਕਾਨੂੰਗੋਆਂ ਤੇ ਡੀਸੀ ਮੁਲਾਜ਼ਮਾਂ ਨੂੰ ਸੀਐਮ ਮਾਨ ਦੀ ਦੋ ਟੁੱਕ, ਜ਼ਰੂਰ ਕਰੋ ਕਲਮ ਛੋੜ ਹੜਤਾਲ ਪਰ ਬਾਅਦ ਵਿਚ ਕਲਮ ਫੜਨੀ ਹੈ ਕੇ ਨਹੀਂ…


ਵੀਓਪੀ ਬਿਊਰੋ, ਚੰਡੀਗੜ੍ਹ : ਪਟਵਾਰੀ, ਕਾਨੂੰਗੋ ਤੇ ਡੀਸੀ ਮੁਲਾਜ਼ਮ ਆਪਣੀਆਂ ਮੰਗਾਂ ਨੂੰ ਲੈ ਕੇ ਹੜਤਾਲ ਕਰਨ ਜਾ ਰਹੇ ਹਨ ਪਰ ਹੜਤਾਲ ਤੋਂ ਪਹਿਲਾਂ ਹੀ ਮਾਨ ਸਰਕਾਰ ਨੇ ਇਨ੍ਹਾਂ ਮੁਲਾਜ਼ਮਾਂ ਨੂੰ ਦੋ ਟੁੱਕ ਸੁਣਾ ਦਿੱਤੀ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਪਟਵਾਰੀਆਂ, ਕਾਨੂੰਗੋ ਤੇ ਡੀਸੀ ਮੁਲਾਜ਼ਮਾਂ ਨੂੰ ਸਿੱਧੀ ਚਿਤਾਵਨੀ ਦਿੱਤੀ ਹੈ ਕਿ ਕਲਮ ਛੋੜ ਹੜਤਾਲ ‘ਤੇ ਜਾਣਾ ਚਾਹੁੰਦੇ ਹੋ ਜ਼ਰੂਰ ਜਾਓ, ਪਰ ਉਸ ਤੋਂ ਬਾਅਦ ਫੈਸਲਾ ਸਰਕਾਰ ਕਰੇਗੀ।


ਮੁੱਖ ਮੰਤਰੀ ਨੇ ਟਵੀਟ ਕੀਤਾ ਹੈ ਜਿਸ ਵਿਚ ਲਿਖਿਆ ਹੈ- ‘ਜਾਣਕਾਰੀ ਮੁਤਾਬਕ ਪਟਵਾਰੀ..ਕਾਨੂੰਨਗੋ..ਕਿਸੇ ਰਿਸ਼ਵਤ ਮਾਮਲੇ ਚ ਫਸੇ ਅਪਣੇ ਇੱਕ ਸਾਥੀ ਦੇ ਹੱਕ ਚ..ਅਤੇ ਡੀਸੀ ਦਫ਼ਤਰ ਕਰਮਚਾਰੀ ਆਪਣੀਆਂ ਨਿੱਜੀ ਮੰਗਾਂ ਨੂੰ ਲੈ ਕੇ ਆਉਂਦੇ ਦਿਨਾਂ ਚ ਕਲਮ ਛੋੜ੍ਹ ਹੜਤਾਲ ਕਰਨਗੇ..ਮੈਂ ਦੱਸਣਾ ਚਾਹੁੰਦਾ ਹਾਂ ਕਿ ਕਲਮ ਛੋੜ੍ਹ ਹੜਤਾਲ ਕਰੋ ਪਰ ਬਾਅਦ ਵਿੱਚ ਕਲਮ ਥੋਡੇ ਹੱਥਾਂ ਚ ਦੇਣੀ ਹੈ ਜਾਂ ਨਹੀਂ ਇਹ ਫੈਸਲਾ ਸਰਕਾਰ ਕਰੇਗੀ..ਸਾਡੇ ਕੋਲ ਬਹੁਤ ਪੜ੍ਹੇ ਲਿਖੇ ਬੇਰੁਜ਼ਗਾਰ ਮੌਜੂਦ ਨੇ ਜੋ ਤੁਹਾਡੇ ਵਾਲੀਆਂ ਕਲਮਾਂ ਫੜ੍ਹਣ ਨੂੰ ਤਿਆਰ ਬੈਠੇ ਨੇ..ਪੰਜਾਬ ਦੇ ਲੋਕਾਂ ਦੀ ਖੱਜਲ ਖੁਆਰੀ ਨਹੀ ਹੋਣ ਦਿੱਤੀ ਜਾਵੇਗੀ..’

error: Content is protected !!