ਹੜ੍ਹ ਦੀ ਮਾਰ ਝੱਲ ਰਹੇ ਪੰਜਾਬੀਆਂ ਲਈ ਰਾਹਤ ਦੀ ਖਬਰ, ਪਾਣੀ ਦਾ ਪੱਧਰ ਘੱਟ ਹੋਣ ‘ਤੇ ਭਾਖੜਾ ਡੈਮ ਦੇ ਫਲੱਡ ਗੇਟ ਕੀਤੇ ਬੰਦ

ਹੜ੍ਹ ਦੀ ਮਾਰ ਝੱਲ ਰਹੇ ਪੰਜਾਬੀਆਂ ਲਈ ਰਾਹਤ ਦੀ ਖਬਰ, ਪਾਣੀ ਦਾ ਪੱਧਰ ਘੱਟ ਹੋਣ ‘ਤੇ ਭਾਖੜਾ ਡੈਮ ਦੇ ਫਲੱਡ ਗੇਟ ਕੀਤੇ ਬੰਦ

ਭਾਖੜਾ/ਨੰਗਲ (ਵੀਓਪੀ ਬਿਊਰੋ) ਬੀਤੇ ਦਿਨੀ ਤੇਜ਼ ਮੀਹ ਅਤੇ ਭਾਰੀ ਬਰਸਾਤ ਦੇ ਕਾਰਨ ਜਿਥੇ ਪਹਾੜਾਂ ਦਾ ਪਾਣੀ ਡੈਮਾਂ ਵਿਚ ਭਾਰੀ ਤਦਾਤ ਵਿਚ ਇਕਠਾ ਹੋ ਗਿਆ ਸੀ, ਜਿਸ ਕਾਰਨ ਵੱਖ ਵੱਖ ਡੈਮਾਂ ਵਿਚ ਪਾਣੀ ਦਾ ਪੱਧਰ ਵੱਧ ਗਿਆ ਅਤੇ ਖਤਰੇ ਦੇ ਨਿਸ਼ਾਨ ਦੇ ਕਰੀਬ ਪਹੁੰਚ ਚੁੱਕਾ ਸੀ, ਜਿਸ ਦੇ ਕਾਰਨ ਡੈਮਾਂ ਨੇ ਫਲੱਡ ਗੇਟ ਖੋਲਣ ਦਾ ਫੈਸਲਾ ਲਿਆ ਗਿਆ ਸੀ।

ਭਾਖੜਾ ਡੈਮ ਦੇ ਪਾਣੀ ਦਾ ਖਤਰਾ ਨਿਸ਼ਾਨ 1680 ਫੁੱਟ ਦੇ ਕਰੀਬ ਦਾ ਹੈ ਪਰ ਪਾਣੀ ਦਾ ਪੱਧਰ 1678 ਦੇ ਕਰੀਬ ਤੱਕ ਪਹੁੰਚ ਗਿਆ ਸੀ,ਜਿਸ ਕਾਰਨ ਭਾਖੜਾ ਬਿਆਸ ਮੈਨੇਜਮੇਟ ਬੋਰਡ ਨੇ ਫਲੱਡ ਗੇਟ ਖੋਲਣ ਦਾ ਫੈਸਲਾ ਲਿਆ ਸੀ, ਭਾਵੇ ਫਲੱਡ ਗੇਟ ਖੋਲਣ ਕਾਰਨ ਮੈਦਾਨੀ ਇਲਾਕਿਆ ਵਿਚ ਹੜ੍ਹ ਵਾਲੇ ਮਾਹੌਲ ਬਣ ਗਏ ਸਨ ਪਰ ਕਿਸੇ ਹਦ ਤਕ ਡੈਮਾਂ ਨੂੰ ਬਚਾਉਣ ਦੇ ਲਈ ਇਹ ਫੈਸਲਾ ਲੈਣਾ ਬਣਦਾ ਸੀ ਪਰ ਅੱਜ 30 ਅਗਸਤ ਨੂੰ ਭਾਖੜਾ ਡੈਮ ਦਾ ਪਾਣੀ ਦਾ ਪੱਧਰ 1672.83 ਹੈ ਅਤੇ ਫਲੱਡ ਗੈਟ ਬੰਦ ਕਰ ਦਿਤੇ ਗਏ ਹਨ ਕਿਉਂਕਿ ਡੈਮ ਪਿਛੇ ਬਣੇ ਹੋਏ ਪਾਣੀ ਤੋਂ ਹੀ ਬਿਜਲੀ ਪੈਦਾ ਕੀਤੀ ਜਾਵੇਗੀ।

ਇਥੇ ਜਾਣਕਾਰੀ ਦੇਣੀ ਬਣਦੀ ਹੈ ਕਿ ਹੁਣ ਭਾਖੜਾ ਡੈਮ ਤੋਂ ਕੁੱਲ 41147 ਕਿਉਸਿਕ ਪਾਣੀ ਛੱਡਿਆ ਜਾ ਰਿਹਾ ਹੈ। ਦੂਜੇ ਪਾਸੇ ਹੜ੍ਹ ਪ੍ਰਭਾਵਿਤ ਖੇਤਰਾਂ ਵਿਚ ਵੀ ਪਾਣੀ ਦਾ ਪੱਧਰ ਘੱਟ ਚੁੱਕਾ ਹੈ,ਜਿਸ ਨਾਲ ਦਰਿਆ ਦੇ ਨਜ਼ਦੀਕੀ ਇਲਾਕੇ ਦੇ ਲੋਕ ਵੀ ਆਪਣੇ-ਆਪ ਵਿਚ ਹੁਣ ਖੁਸ਼ ਵਿਖਾਈ ਦੇ ਰਹੇ ਹਨ।

error: Content is protected !!