ਘਰ ਵਿਚੋਂ ਪਤੀ ਦੀ ਪੱਖੇ ਨਾਲ ਲਟਕਦੀ ਮਿਲੀ ਲਾਸ਼, ਤਿੰਨ ਬੱਚਿਆਂ ਨੂੰ ਦਿੱਤਾ ਜ਼ਹਿਰ, ਲਾਪਤਾ ਹੋਈ ਪਤਨੀ ਕਰ ਗਈ ਕਾਰਾ !

ਘਰ ਵਿਚੋਂ ਪਤੀ ਦੀ ਪੱਖੇ ਨਾਲ ਲਟਕਦੀ ਮਿਲੀ ਲਾਸ਼, ਤਿੰਨ ਬੱਚਿਆਂ ਨੂੰ ਦਿੱਤਾ ਜ਼ਹਿਰ, ਲਾਪਤਾ ਹੋਈ ਪਤਨੀ ਕਰ ਗਈ ਕਾਰਾ !


ਵੀਓਪੀ ਬਿਊਰੋ, ਨੈਸ਼ਨਲ : ਨੂਹ ਦੇ ਪਿੰਡ ਗੰਗੋਲੀ ਵਿਖੇ ਇਕ ਘਰ ਵਿਚੋਂ ਇਕ ਵਿਅਕਤੀ ਤੇ ਉਸ ਦੇ ਤਿੰਨ ਬੱਚਿਆਂ ਦੀਆਂ ਲਾਸ਼ਾਂ ਮਿਲੀਆਂ। 34 ਸਾਲਾ ਜੀਤ ਸਿੰਘ ਦੀ ਲਾਸ਼ ਉਸ ਦੇ ਕਮਰੇ ਵਿਚ ਛੱਤ ਵਾਲੇ ਪੱਖੇ ਨਾਲ ਲਟਕਦੀ ਮਿਲੀ ਜਦਕਿ ਜੀਤ ਸਿੰਘ ਦੇ ਪੁੱਤਰ ਖਿਲਾੜੀ, ਪ੍ਰਿਯਾਂਸ਼ੂ ਅਤੇ ਧੀ ਰਾਧਿਕਾ ਕਮਰੇ ਦੇ ਬੈੱਡ ‘ਤੇ ਮ੍ਰਿਤਕ ਪਾਏ ਗਏ।


ਪਿੰਡ ਵਾਸੀਆਂ ਦਾ ਮੰਨਣਾ ਹੈ ਕਿ ਘਰੇਲੂ ਝਗੜੇ ਕਾਰਨ ਮੀਨਾ ਨੇ ਕਿਸੇ ਨਾਲ ਮਿਲ ਕੇ ਆਪਣੇ ਪਤੀ ਦਾ ਕਤਲ ਕਰ ਦਿੱਤਾ, ਲਾਸ਼ ਪੱਖੇ ਨਾਲ ਲਟਕਾਈ ਅਤੇ ਬੱਚਿਆਂ ਨੂੰ ਜ਼ਹਿਰ ਦੇ ਕੇ ਮਾਰ ਦਿੱਤਾ। ਤਿੰਨਾਂ ਦੇ ਮੂੰਹੋਂ ਝੱਗ ਨਿਕਲ ਰਹੀ ਸੀ। ਇਹ ਘਟਨਾ ਰਾਤ ਦੀ ਦੱਸੀ ਜਾ ਰਹੀ ਹੈ। ਸਵੇਰੇ 10 ਵਜੇ ਗੁਆਂਢੀ ਨੇ ਕਮਰੇ ਵਿਚ ਜਾ ਕੇ ਇਹ ਭਿਆਨਕ ਦ੍ਰਿਸ਼ ਦੇਖਿਆ ਤਾਂ ਉਸ ਨੇ ਰੋਜ਼ਕਾਮੇਵ ਪੁਲਸ ਸਟੇਸ਼ਨ ਨੂੰ ਸੂਚਨਾ ਦਿੱਤੀ। ਹੈ। ਜੀਤ ਦੀ ਪਤਨੀ ਮੀਨਾ ਲਾਪਤਾ ਹੈ।


ਥਾਣਾ ਇੰਚਾਰਜ ਇੰਸਪੈਕਟਰ ਨਰੇਸ਼ ਕੁਮਾਰ ਟੀਮ ਨਾਲ ਮੌਕੇ ‘ਤੇ ਪਹੁੰਚੇ ਅਤੇ ਫੋਰੈਂਸਿਕ ਟੀਮ ਨੂੰ ਬੁਲਾ ਕੇ ਜਾਂਚ ਕਰਨ ਤੋਂ ਬਾਅਦ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ। ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਮੌਤ ਦਾ ਕਾਰਨ ਸਪੱਸ਼ਟ ਹੋਵੇਗਾ।
ਪਿੰਡ ਦੇ ਲੋਕਾਂ ਅਨੁਸਾਰ ਮੀਨਾ ਅਤੇ ਜੀਤ ਸਿੰਘ ਦੀ ਕਈ ਮਹੀਨਿਆਂ ਤੋਂ ਆਪਸ ਵਿੱਚ ਕੋਈ ਰੰਜਿਸ਼ ਸੀ। ਉਹ ਮੀਨਾ ਦੇ ਚਰਿੱਤਰ ‘ਤੇ ਸ਼ੱਕ ਕਰਦਾ ਸੀ। ਉਹ ਕਈ ਦਿਨਾਂ ਤੋਂ ਗਾਇਬ ਰਹਿੰਦੀ ਸੀ। ਜਿਸ ਕਾਰਨ ਪਤੀ-ਪਤਨੀ ਵਿਚ ਲੜਾਈ-ਝਗੜਾ ਰਹਿੰਦਾ ਸੀ। ਜੀਤ ਨੇ ਮੀਨਾ ਦੇ ਪਿਤਾ ਅਤੇ ਭਰਾ ਨੂੰ ਵੀ ਸ਼ਿਕਾਇਤ ਕੀਤੀ ਸੀ ਪਰ ਕੋਈ ਸੁਧਾਰ ਨਹੀਂ ਹੋਇਆ।ਪੁਲਿਸ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ, ਉਹ ਦੋਵੇਂ ਪਹਿਲੂਆਂ ਤੋਂ ਜਾਂਚ ਕਰ ਰਹੇ ਹਨ। ਇਹ ਵੀ ਸੰਭਵ ਹੈ ਕਿ ਜੀਤ ਸਿੰਘ ਨੇ ਬੱਚਿਆਂ ਦੇ ਖਾਣੇ ‘ਚ ਜ਼ਹਿਰੀਲੀ ਚੀਜ਼ ਪਾ ਕੇ ਖੁਦਕੁਸ਼ੀ ਕਰ ਲਈ ਹੋਵੇ ਜਾਂ ਮੀਨਾ ਨੇ ਬੱਚਿਆਂ ਅਤੇ ਆਪਣੇ ਪਤੀ ਦੇ ਖਾਣੇ ‘ਚ ਜ਼ਹਿਰੀਲਾ ਪਦਾਰਥ ਪਾ ਕੇ ਉਸ ਦੀ ਮੌਤ ਤੋਂ ਬਾਅਦ ਉਸ ਦੀ ਲਾਸ਼ ਪੱਖੇ ਨਾਲ ਲਟਕਾਈ ਹੋਵੇ | ਮੀਨਾ ਦੇ ਸਾਹਮਣੇ ਆਉਣ ਤੋਂ ਬਾਅਦ ਹੀ ਤਸਵੀਰ ਸਪੱਸ਼ਟ ਹੋਵੇਗੀ।

error: Content is protected !!