ਦੋ ਘੰਟਿਆਂ ਵਿਚ 61000 ਵਾਰ ਡਿੱਗੀ ਅਸਮਾਨੀ ਬਿਜਲੀ ਨੇ ਉੜੀਸਾ ਵਿਚ ਢਾਹਿਆ ਕਹਿਰ, ਇੰਨੇ ਜਣਿਆਂ ਦੀ ਹੋ ਗਈ ਮੌਤ, ਕਈ ਝੁਲਸੇ

ਦੋ ਘੰਟਿਆਂ ਵਿਚ 61000 ਵਾਰ ਡਿੱਗੀ ਅਸਮਾਨੀ ਬਿਜਲੀ ਨੇ ਉੜੀਸਾ ਵਿਚ ਢਾਹਿਆ ਕਹਿਰ, ਇੰਨੇ ਜਣਿਆਂ ਦੀ ਹੋ ਗਈ ਮੌਤ, ਕਈ ਝੁਲਸੇ

ਵੀਓਪੀ ਬਿਊਰੋ, ਨੈਸ਼ਨਲ-ਉੜੀਸਾ ਵਿੱਚ ਅਸਮਾਨੀ ਬਿਜਲੀ ਨੇ ਕਹਿਰ ਢਾਹਿਆ। ਸ਼ਨਿਚਰਵਾਰ ਨੂੰ ਲਗਭਗ ਦੋ ਘੰਟਿਆਂ ਵਿੱਚ ਸੂਬੇ ਵਿਚ 61,000 ਵਾਰ ਬਿਜਲੀ ਡਿੱਗੀ। ਇਸ ਦੌਰਾਨ 12 ਲੋਕਾਂ ਦੀ ਮੌਤ ਹੋ ਗਈ ਅਤੇ 14 ਜ਼ਖਮੀ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਰਾਜਧਾਨੀ ਭੁਵਨੇਸ਼ਵਰ ਵਿੱਚ ਬਿਜਲੀ ਡਿੱਗਣ ਦੀਆਂ ਸਭ ਤੋਂ ਵੱਧ ਘਟਨਾਵਾਂ ਵਾਪਰੀਆਂ ਹਨ। ਭਾਰਤ ਮੌਸਮ ਵਿਭਾਗ ਨੇ ਰਾਜ ਵਿੱਚ 7 ​​ਸਤੰਬਰ ਤੱਕ ਚਿਤਾਵਨੀ ਜਾਰੀ ਕੀਤੀ ਹੈ। ਉਦੋਂ ਤੱਕ ਇਸ ਤਰ੍ਹਾਂ ਦੀ ਸਥਿਤੀ ਬਣੀ ਰਹੇਗੀ। ਸੋਸ਼ਲ ਮੀਡੀਆ ਪਲੇਟਫਾਰਮ X ਉਤੇ ਉੜੀਸਾ ਰਾਜ ਆਫ਼ਤ ਪ੍ਰਬੰਧਨ ਅਥਾਰਟੀ (OSDMA) ਨੇ ਕਿਹਾ ਕਿ ਸ਼ਾਮ 5.30 ਵਜੇ ਤੱਕ ਬਿਜਲੀ ਡਿੱਗਣ ਦੀਆਂ 61 ਹਜ਼ਾਰ ਤੋਂ ਵੱਧ ਘਟਨਾਵਾਂ ਸਾਹਮਣੇ ਆਈਆਂ ਹਨ।

ਰਿਪੋਰਟ ਮੁਤਾਬਕ ਭੁਵਨੇਸ਼ਵਰ ਅਤੇ ਇਸ ਦੇ ਆਸ-ਪਾਸ ਦੇ ਇਲਾਕਿਆਂ ‘ਚ ਸ਼ਨਿਚਰਵਾਰ ਦੁਪਹਿਰ ਨੂੰ ਗਰਜ-ਤੂਫਾਨ ਦੇ ਨਾਲ ਲਗਾਤਾਰ ਮੀਂਹ ਪੈਂਦਾ ਰਿਹਾ। ਇਸ ਦੌਰਾਨ ਕਈ ਥਾਈਂ ਬਿਜਲੀ ਵੀ ਡਿੱਗੀ। TOI ਦੇ ਅਨੁਸਾਰ, ਬੰਗਾਲ ਦੀ ਖਾੜੀ ਉੱਤੇ ਸਰਗਰਮ ਚੱਕਰਵਾਤੀ ਸਰਕੂਲੇਸ਼ਨ ਅਗਲੇ 48 ਘੰਟਿਆਂ ਵਿੱਚ ਇੱਕ ਘੱਟ ਦਬਾਅ ਵਾਲੇ ਖੇਤਰ ਵਿੱਚ ਬਦਲ ਸਕਦਾ ਹੈ ਅਤੇ ਇਸ ਦੇ ਪ੍ਰਭਾਵ ਹੇਠ, ਉੜੀਸਾ ਵਿੱਚ ਵਿਆਪਕ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਆਈਐਮਡੀ ਦੇ ਅਨੁਸਾਰ ਹਫ਼ਤੇ ਦੇ ਅੰਤ ਵਿੱਚ ਮੀਂਹ ਦੀ ਤੀਬਰਤਾ ਵਧਣ ਦੀ ਸੰਭਾਵਨਾ ਹੈ। ਆਈਐਮਡੀ ਨੇ ਕਿਹਾ ਹੈ ਕਿ 7 ਸਤੰਬਰ ਤੱਕ ਜ਼ਿਆਦਾਤਰ ਜ਼ਿਲ੍ਹਿਆਂ ਵਿੱਚ ਭਾਰੀ ਮੀਂਹ ਲਈ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ।’

error: Content is protected !!