ਪ੍ਰੇਮੀ ਨੂੰ ਰਸਤੇ ਵਿਚੋਂ ਹਟਾਉਣ ਲਈ ਕਾਤਲ ਬਣੀ ਟਿਕਟਾਕ ਸਟਾਰ ਧੀ ਤੇ ਮਾਂ, ਰਚੀ ਕਤਲ ਦੀ ਸਾਜ਼ਿਸ਼, ਉਮਰ ਕੈਦ ਦੀ ਹੋਈ ਸਜ਼ਾ

ਪ੍ਰੇਮੀ ਨੂੰ ਰਸਤੇ ਵਿਚੋਂ ਹਟਾਉਣ ਲਈ ਕਾਤਲ ਬਣੀ ਟਿਕਟਾਕ ਸਟਾਰ ਧੀ ਤੇ ਮਾਂ, ਰਚੀ ਕਤਲ ਦੀ ਸਾਜ਼ਿਸ਼, ਉਮਰ ਕੈਦ ਦੀ ਹੋਈ ਸਜ਼ਾ


ਵੀਓਪੀ ਬਿਊਰੋ, ਇੰਟਰਨੈਸ਼ਨਲ-ਆਪਣੇ ਤੋਂ ਅੱਧੀ ਉਮਰ ਦੇ ਪ੍ਰੇਮੀ ਤੇ ਉਸ ਦੇ ਦੋਸਤ ਨੂੰ ਰਸਤੇ ਵਿਚੋਂ ਹਟਾਉਣ ਲਈ ਕਤਲ ਕਰਨ ਵਾਲੀ ਟਿਕਟਾਕ ਸਟਾਰ ਮਹਿਕ ਬੁਖਾਰੀ ਤੇ ਉਸ ਦੀ ਮਾਂ ਅੰਸਰੀਨ ਬੁਖਾਰੀ ਨੂੰ ਅਦਾਲਤ ਵੱਲੋਂ ਉਮਰ ਕੈਦ ਦੀ ਸਜ਼ਾ ਸੁਣਾਈ ਹੈ।
ਪਾਕਿਸਤਾਨ ਦੀ ਟਿਕਟਾਕ ਸਟਾਰ ਮਹਿਕ ਬੁਖਾਰੀ ਅਤੇ ਉਸ ਦੀ ਮਾਂ ਅੰਸਰੀਨ ਬੁਖਾਰੀ ਨੂੰ ਦੋਹਰੇ ਕਤਲ ਕੇਸ ਵਿਚ ਦੋਸ਼ੀ ਪਾਇਆ ਗਿਆ ਹੈ। ਅੰਸਰੀਨ ਨੇ ਆਪਣੇ ਤੋਂ ਅੱਧੀ ਉਮਰ ਦੇ ਸਾਬਕਾ ਪ੍ਰੇਮੀ ਅਤੇ ਉਸ ਦੇ ਦੋਸਤ ਦਾ ਕਤਲ ਕਰ ਦਿੱਤਾ ਸੀ।


ਦੱਸਿਆ ਜਾ ਰਿਹਾ ਹੈ ਕਿ 18 ਸਾਲਾ ਸਾਕਿਬ ਦੀ ਮੁਲਾਕਾਤ 46 ਸਾਲਾ ਅੰਸਰੀਨ ਨਾਲ ਸੋਸ਼ਲ ਮੀਡੀਆ ‘ਤੇ ਹੋਈ ਸੀ ਅਤੇ ਦੋਵਾਂ ‘ਚ ਪਿਆਰ ਹੋ ਗਿਆ ਸੀ। ਸਾਕਿਬ ਨੇ ਝੂਠ ਬੋਲਿਆ ਸੀ ਕਿ ਉਹ 27 ਸਾਲ ਦਾ ਹੈ, ਹੌਲੀ-ਹੌਲੀ ਰਿਸ਼ਤਾ ਅੱਗੇ ਵਧਦਾ ਗਿਆ। ਦੋਵਾਂ ਨੇ ਇਕ-ਦੂਜੇ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀਆਂ। ਅੰਸਰੀਨ ਨੇ ਦਾਅਵਾ ਕੀਤਾ ਕਿ ਸਾਕਿਬ ਨੇ ਉਸ ਦੀਆਂ ਕੁਝ ਇਤਰਾਜ਼ਯੋਗ ਤਸਵੀਰਾਂ ਫੋਨ ‘ਚ ਰੱਖੀਆਂ ਹਨ। ਉਹ ਕਥਿਤ ਤੌਰ ‘ਤੇ ਤਸਵੀਰਾਂ ਲੀਕ ਕਰਨ ਦੀ ਧਮਕੀ ਦੇ ਰਿਹਾ ਸੀ। ਇਸ ਤੋਂ ਬਾਅਦ ਅੰਸਰੀਨ ਨੇ ਤੰਗ ਆ ਕੇ ਉਸ ਦੇ ਕਤਲ ਦੀ ਯੋਜਨਾ ਬਣਾਈ ਤੇ ਸਾਕਿਬ ਦੇ ਨਾਲ-ਨਾਲ ਉਸ ਦੇ ਦੋਸਤ ਦਾ ਵੀ ਕਤਲ ਕਰ ਦਿੱਤਾ। ਅੰਸਰੀਨ ਬੁਖਾਰੀ ਆਪਣੀ ਧੀ ਮਹਿਕ ਨਾਲ ਬ੍ਰਿਟੇਨ ਦੇ ਲੈਸਟਰ ‘ਚ ਰਹਿ ਰਹੀ ਸੀ। ਮਹਿਕ ਬੁਖਾਰੀ ਨੇ ਸਾਕਿਬ ਨੂੰ ਟੈਸਕੋ ਕਾਰ ਪਾਰਕ ‘ਚ ਮਿਲਣ ਲਈ ਬੁਲਾਇਆ ਤੇ ਮਾਂ ਦੇ ਰਿਸ਼ਤੇ ਦੌਰਾਨ ਅੰਸਰੀਨ ‘ਤੇ ਖਰਚ ਕੀਤੇ 3,000 ਯੂਰੋ ਨੂੰ ਵਾਪਸ ਕਰਨ ਦਾ ਵਾਅਦਾ ਕੀਤਾ।


ਉਨ੍ਹਾਂ ਨੇ ਸਾਕਿਬ ਦਾ ਫ਼ੋਨ ਖੋਹਣ ਦੀ ਯੋਜਨਾ ਬਣਾਈ। ਸਾਕਿਬ ਹੁਸੈਨ ਅਤੇ ਹਾਸ਼ਿਮ ਇਜਾਜ਼ੂਦੀਨ ਦੀ ਉਮਰ 21 ਸਾਲ ਸੀ, ਜਦੋਂ ਦੋਵਾਂ ਦੀ ਇਕ ਕਾਰ ਹਾਦਸੇ ਵਿੱਚ ਮੌਤ ਹੋ ਗਈ ਸੀ। ਸਾਰੀ ਕਹਾਣੀ ਉਦੋਂ ਸ਼ੁਰੂ ਹੋਈ ਜਦੋਂ ਅੰਸਰੀਨ ਦਾ ਸਾਕਿਬ ਨਾਲ ਬ੍ਰੇਕਅੱਪ ਹੋ ਗਿਆ। ਅੰਸਰੀਨ ਨੇ ਸਾਕਿਬ ਦਾ ਫੋਨ ਖੋਹ ਕੇ ਅਪਣੀਆਂ ਫੋਟੋਆਂ ਡਿਲੀਟ ਕਰਨ ਦੀ ਯੋਜਨਾ ਬਣਾਈ।
ਕੁਝ ਦੇਰ ਬਾਅਦ ਹੀ ਅੰਸਰੀਨ ਦੇ ਬੁਲਾਏ ਕੁਝ ਨਕਾਬਪੋਸ਼ ਵਿਅਕਤੀਆਂ ਨੇ ਸਾਕਿਬ ਅਤੇ ਉਸ ਦੇ ਦੋਸਤ ਨੂੰ ਘੇਰ ਲਿਆ। ਉਨ੍ਹਾਂ ਕਾਰ ‘ਚ ਸਵਾਰ ਹੋ ਕੇ ਭੱਜਣ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਦੇ ਪਿੱਛੇ ਨਕਾਬਪੋਸ਼ ਵੀ ਆ ਗਏ। ਸਾਕਿਬ ਤੇਜ਼ ਰਫ਼ਤਾਰ ਨਾਲ ਗੱਡੀ ਚਲਾਉਣ ਲੱਗਾ ਤੇ ਭੱਜਣ ਦੀ ਕੋਸ਼ਿਸ਼ ਕਰਨ ਲੱਗਿਆ ਤਾਂ ਉਦੋਂ ਉਨ੍ਹਾਂ ਦੀ ਕਾਰ ਸੜਕ ਕਿਨਾਰੇ ਇਕ ਦਰੱਖਤ ਨਾਲ ਟਕਰਾ ਗਈ। ਇਸ ਹਾਦਸੇ ਵਿਚ ਦੋਵਾਂ ਦੀ ਮੌਤ ਹੋ ਗਈ। ਹੁਣ ਅਦਾਲਤ ਨੇ ਆਪਣਾ ਫ਼ੈਸਲਾ ਸੁਣਾਉਂਦਿਆਂ ਮਾਂ-ਧੀ ਦੋਵਾਂ ਨੂੰ ਉਮਰਕੈਦ ਦੀ ਸਜ਼ਾ ਸੁਣਾਈ ਹੈ।

error: Content is protected !!