ਰੱਖੜੀ ਮੌਕੇ ਭੈਣ ਨੇ ਭਰਾਵਾਂ ਤੋਂ ਮੰਗ ਲਏ 21000 ਰੁਪਏ ਤਾਂ ਭੜਕ ਉਠੀਆਂ ਭਰਜਾਈਆਂ, ਬੇਰਹਿਮੀ ਨਾਲ ਕਰ ਦਿੱਤੀ ਕੁੱਟਮਾਰ, ਹਸਪਤਾਲ ਕਰਵਾਉਣਾ ਪਿਆ ਭਰਤੀ

ਰੱਖੜੀ ਮੌਕੇ ਭੈਣ ਨੇ ਭਰਾਵਾਂ ਤੋਂ ਮੰਗ ਲਏ 21000 ਰੁਪਏ ਤਾਂ ਭੜਕ ਉਠੀਆਂ ਭਰਜਾਈਆਂ, ਬੇਰਹਿਮੀ ਨਾਲ ਕਰ ਦਿੱਤੀ ਕੁੱਟਮਾਰ, ਹਸਪਤਾਲ ਕਰਵਾਉਣਾ ਪਿਆ ਭਰਤੀ


ਵੀਓਪੀ ਬਿਊਰੋ, ਨਵੀਂ ਦਿੱਲੀ- ਦੇਸ਼ ਭਰ ਵਿੱਚ 30 ਅਤੇ 31 ਅਗਸਤ ਨੂੰ ਰੱਖੜੀ ਦਾ ਤਿਉਹਾਰ ਮਨਾਇਆ ਗਿਆ। ਇਸ ਤਿਉਹਾਰ ਮੌਕੇ ਭੈਣ ਭਰਾ ਕੋਲੋਂ ਰੱਖਿਆ ਦਾ ਵਚਨ ਮੰਗਦੀ ਹੈ ਪਰ ਦਿੱਲੀ ‘ਚ ਇਸ ਤਿਉਹਾਰ ‘ਤੇ ਭਰਾਵਾਂ ਨੂੰ ਰੱਖੜੀ ਬੰਨਣ ਆਈ ਭੈਣ ਦੀ ਭਰਜਾਈਆਂ ਨੇ ਬੇਰਹਿਮੀ ਨਾਲ ਕੁੱਟਮਾਰ ਕਰ ਦਿੱਤੀ।ਉਪਰੰਤ ਉਸ ਨੂੰ ਏਮਜ਼ ਵਿਖੇ ਭਰਤੀ ਕਰਵਾਇਆ ਗਿਆ।
ਜਾਣਕਾਰੀ ਅਨੁਸਾਰ ਭੈਣ ਨੇ ਭਰਾਵਾਂ ਕੋਲੋਂ ਸ਼ਗਨ ਵਜੋਂ 21,000 ਰੁਪਏ ਮੰਗ ਲਏ। ਗੁੱਸੇ ਵਿੱਚ ਭਰਜਾਈਆਂ ਨੇ ਇੰਨੀ ਬੇਰਹਿਮੀ ਨਾਲ ਆਪਣੀ ਨਨਾਣ ਨੂੰ ਕੁੱਟਮਾਰ ਕੀਤੀ। ਨਨਾਣ ਨੂੰ ਏਮਜ਼ ‘ਚ ਭਰਤੀ ਕਰਵਾਇਆ ਗਿਆ ਹੈ।


ਇਹ ਘਟਨਾ ਦਿੱਲੀ ਦੇ ਮੈਦਾਨ ਗੜ੍ਹੀ ਦੀ ਹੈ, ਜਿੱਥੇ ਭੈਣ ਰੱਖੜੀ ਦੇ ਤਿਉਹਾਰ ਲਈ ਭਰਾਵਾਂ ਦੇ ਘਰ ਆਈ ਸੀ। ਜਾਣਕਾਰੀ ਮੁਤਾਬਕ ਰੱਖੜੀ ਬੰਨ੍ਹਣ ਤੋਂ ਬਾਅਦ ਭੈਣ ਨੇ ਆਪਣੇ ਭਰਾਵਾਂ ਤੋਂ 21,000 ਰੁਪਏ ਦੀ ਮੰਗ ਕੀਤੀ ਅਤੇ ਇਸ ਕਾਰਨ ਉਸ ਦਾ ਭਰਜਾਈਆਂ ਨਾਲ ਝਗੜਾ ਹੋ ਗਿਆ। ਇਹ ਤਕਰਾਰ ਲੜਾਈ ਵਿਚ ਬਦਲ ਗਈ ਅਤੇ ਇਸ ਦੌਰਾਨ ਭਰਜਾਈਆਂ ਨੇ ਆਪਣੀ ਨਨਾਣ ਦੀ ਕੁੱਟਮਾਰ ਕਰ ਦਿੱਤੀ।ਦੱਸਿਆ ਜਾ ਰਿਹਾ ਹੈ ਕਿ ਜਦੋਂ ਪੀੜਤਾ ਨੇ ਕੁੱਟਮਾਰ ਤੋਂ ਬਾਅਦ ਘਟਨਾ ਦੀ ਸੂਚਨਾ ਪੁਲਿਸ ਨੂੰ ਸੂਚਿਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸ ਨਾਲ ਹੋਰ ਵੀ ਕੁੱਟਮਾਰ ਕੀਤੀ ਗਈ। ਬਾਅਦ ‘ਚ ਉਨ੍ਹਾਂ ਨੂੰ ਇਲਾਜ ਲਈ ਦਿੱਲੀ ਦੇ ਏਮਜ਼ ‘ਚ ਭਰਤੀ ਕਰਵਾਇਆ ਗਿਆ। ਇਸ ਘਟਨਾ ਬਾਰੇ ਦਿੱਲੀ ਪੁਲਿਸ ਨੇ ਦੱਸਿਆ ਕਿ ਔਰਤ ਨਰਸ ਦਾ ਕੰਮ ਕਰਦੀ ਹੈ ਅਤੇ ਉਸ ਦੀਆਂ ਭਰਜਾਈਆਂ ਨੇ ਉਸ ਨਾਲ ਕੁੱਟਮਾਰ ਕੀਤੀ ਹੈ। ਉਨ੍ਹਾਂ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ।

error: Content is protected !!