ਆਮ ਆਦਮੀ ਪਾਰਟੀ ਨਾਲ ਗੱਠਜੋੜ ਉਤੇ ਨਵਜੋਤ ਸਿੱਧੂ ਸਹਿਮਤ, ਕਿਹਾ-ਲੋਕਤੰਤਰ ਨੂੰ ਬਚਾਉਣ ਲਈ ਸਵਾਰਥ ਦੀ ਤਿਆਗ ਕੇ ਇਕੱਠੇ ਹੋਣਾ ਪਵੇਗਾ

ਆਮ ਆਦਮੀ ਪਾਰਟੀ ਨਾਲ ਗੱਠਜੋੜ ਉਤੇ ਨਵਜੋਤ ਸਿੱਧੂ ਸਹਿਮਤ, ਕਿਹਾ-ਲੋਕਤੰਤਰ ਨੂੰ ਬਚਾਉਣ ਲਈ ਸਵਾਰਥ ਤਿਆਗ ਕੇ ਇਕੱਠੇ ਹੋਣਾ ਪਵੇਗਾ


ਵੀਓਪੀ ਬਿਊਰੋ, ਚੰਡੀਗੜ੍ਹ : ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਆਮ ਆਦਮੀ ਪਾਰਟੀ ਨਾਲ ਗੱਠਜੋੜ ਨੂੰ ਲੈ ਕੇ ਹਾਮੀ ਭਰ ਦਿੱਤੀ ਹੈ। ਇਕ ਵਾਰ ਫਿਰ ਸੂਬਾ ਕਾਂਗਰਸ ਤੋਂ ਵੱਖ ਹੋ ਗਏ ਹਨ। ਨਵਜੋਤ ਸਿੰਘ ਸਿੱਧੂ ਨੇ ਟਵੀਟ ਕਰਦਿਆਂ ਕਿਹਾ ਕਿ ਪਾਰਟੀ ਹਾਈਕਮਾਂਡ ਦਾ ਫੈਸਲਾ ਸਰਵਉੱਚ ਹੈ। ਲੋਕਤੰਤਰ ਨੂੰ ਬਚਾਉਣ ਲਈ ਸਾਨੂੰ ਸਵਾਰਥ ਦੀ ਰਾਜਨੀਤੀ ਨੂੰ ਤਿਆਗਣਾ ਪਵੇਗਾ।


ਜ਼ਿਕਕਯੋਗ ਹੈ ਕਿ ਪੰਜਾਬ ਕਾਂਗਰਸ ਦੇ ਵੱਡੇ ਆਗੂ ਆਉਣ ਵਾਲੀਆਂ ਲੋਕ ਸਭਾ ਚੋਣਾਂ ‘ਆਪ’ ਨਾਲ ਲੜਨ ਲਈ ਰਾਜ਼ੀ ਨਹੀਂ ਹੋਏ ਹਨ ਪਰ ਨਵਜੋਤ ਸਿੱਧੂ ਨੇ ਇਸ ਮਾਮਲੇ ‘ਤੇ ਟਵੀਟ ਕਰਕੇ ਕਿਹਾ ਕਿ ਰਾਸ਼ਟਰੀ ਹਿੱਤਾਂ ਨੂੰ ਸਰਵਉੱਚ ਰੱਖਿਆ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪਾਰਟੀ ਹਾਈਕਮਾਂਡ ਦਾ ਇਹ ਫੈਸਲਾ ਵੱਡੇ ਮਕਸਦ ਲਈ ਹੈ। ਸੰਵਿਧਾਨ ਦੀ ਭਾਵਨਾ ਦਾ ਸਤਿਕਾਰ ਕਰਨ ਅਤੇ ਸੰਵਿਧਾਨਕ ਕਦਰਾਂ-ਕੀਮਤਾਂ ਤੋਂ ਆਪਣੀ ਤਾਕਤ ਪ੍ਰਾਪਤ ਕਰਨ ਵਾਲੀਆਂ ਸੰਸਥਾਵਾਂ ਨੂੰ ਮੁਕਤ ਕਰਨ ਲਈ ਰਾਸ਼ਟਰੀ ਹਿੱਤ ਨੂੰ ਸਭ ਤੋਂ ਉੱਪਰ ਰੱਖਿਆ ਗਿਆ ਹੈ।
ਸਿੱਧੂ ਨੇ ਲਿਖਿਆ ਕਿ ਚੋਣਾਂ ਅਗਲੀਆਂ ਚੋਣਾਂ ਲਈ ਨਹੀਂ ਲੜੀਆਂ ਜਾਂਦੀਆਂ। ਇਹ ਅਗਲੀ ਪੀੜ੍ਹੀ ਲਈ ਲੜੀਆਂ ਜਾਂਦੀਆਂ ਹਨ। ਟਵੀਟ ਦੇ ਅੰਤ ‘ਚ ਉਨ੍ਹਾਂ ਨੇ ਲਿਖਿਆ ਜੁੜੇਗਾ ਭਾਰਤ – ਜਿੱਤੇਗਾ ਇੰਡੀਆ।


ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਕਾਂਗਰਸ ਹਾਈਕਮਾਂਡ ਨੇ I.N.D.I.A. ਵਿਚ ‘ਆਪ’ ਅਤੇ ਹੋਰ ਪਾਰਟੀਆਂ ਨਾਲ ਗਠਜੋੜ ਕੀਤਾ ਸੀ। ਇਸ ਤੋਂ ਬਾਅਦ ਸੂਬਾ ਕਾਂਗਰਸ ਅਤੇ ‘ਆਪ’ ਦੇ ਗਠਜੋੜ ਨਾਲ ਪੰਜਾਬ ਲੋਕ ਸਭਾ ਚੋਣਾਂ ਲੜਨ ਦੀਆਂ ਚਰਚਾਵਾਂ ਜ਼ੋਰ ਫੜ ਗਈਆਂ। ਇਸ ਮਾਮਲੇ ‘ਤੇ ਪਹਿਲਾ ਸਪੱਸ਼ਟ ਬਿਆਨ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦਾ ਆਇਆ ਹੈ। ਉਨ੍ਹਾਂ ਕਿਹਾ ਕਿ ਵੱਡੇ ਮਕਸਦ ਲਈ ਛੋਟੇ ਮਤਭੇਦਾਂ ਨੂੰ ਭੁਲਾਉਣਾ ਪਵੇਗਾ ਪਰ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਸੀ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਤੇ ਕਾਂਗਰਸ ਦਾ ਕੋਈ ਗੱਠਜੋੜ ਨਹੀਂ ਹੋਏਗਾ। ਉਨ੍ਹਾਂ ਨੇ ਸਪਸ਼ਟ ਕੀਤਾ ਸੀ ਕਿ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ‘ਤੇ ਅਸੀਂ ਚੋਣ ਲੜਾਂਗੇ ਤੇ ਸਾਨੂੰ ਹਾਈਕਮਾਨ ਨੇ ਵੀ ਇਹੀ ਕਿਹਾ ਹੈ ਕਿ 13 ਸੀਟਾਂ ‘ਤੇ ਚੋਣ ਲੜਨ ਦੀ ਤਿਆਰੀ ਕਰੋ।


ਉਨ੍ਹਾਂ ਕਿਹਾ ਕਿ ਮੀਡੀਆ ਵਾਰ-ਵਾਰ ਇੱਕ ਹੀ ਗੱਲ ਪੁੱਛ ਰਿਹਾ ਹੈ। ਉਨ੍ਹਾਂ ਕਿਹਾ ਕਿ ਇੰਡਿਆ ਇਲਾਇੰਸ ਡੈਮੋਕ੍ਰੇਸੀ ਨੂੰ ਬਚਾਉਣ ਲਈ ਹੈ। ਜੋ ਲੋਕ ਇਸ ਵਿੱਚ ਇਕੱਠੇ ਹੋਏ ਹਨ, ਉਨ੍ਹਾਂ ਦੇ ਚੋਣ ਚਿੰਨ ਅਲੱਗ-ਅਲੱਗ ਹਨ। ਉਨ੍ਹਾਂ ਦੇ ਝੰਡੇ ਅਲੱਗ-ਅਲੱਗ ਹਨ। ਉਨ੍ਹਾਂ ਦਾ ਇਹੀ ਮੰਨਣਾ ਹੈ ਕਿ ਮੋਦੀ ਜੀ ਨੂੰ ਜਾਣਾ ਚਾਹੀਦੀ ਹੈ। ਪੰਜਾਬ ਵਿੱਚ ਅਜਿਹਾ ਨਹੀਂ ਹੈ। ਪੰਜਾਬ ਵਿੱਚ ਆਮ ਆਦਮੀ ਪਾਰਟੀ ਸਾਹਮਣੇ ਕਾਂਗਰਸ ਲੜਦੀ ਹੈ। ਰਾਜਾ ਵੜਿੰਗ ਨੇ ਕਿਹਾ ਕਿ ਦੇਸ਼ ਤੇ ਪੰਜਾਬ ਦੇ ਮੁੱਦਿਆਂ ਨੂੰ ਅਸੀਂ ਲਗਾਤਾਰ ਚੁੱਕ ਰਹੇ ਹਾਂ। ਪੰਜਾਬ ਸਰਕਾਰ ਖਿਲਾਫ ਅਸੀਂ ਕਈ ਧਰਨੇ ਲਾਏ ਹਨ। ਮੇਰੇ ਕਹਿਣ ਦਾ ਮਤਲਬ ਸਪਸ਼ਟ ਹੈ। ਜਦੋਂ ਮੋਦੀ ਖਿਲਾਫ ਲੜਾਈ ਹੈ ਤਾਂ ਅਸੀਂ ਇਕੱਠੇ ਹਾਂ।

error: Content is protected !!