ਦੂਸ਼ਿਤ ਪਾਣੀ ਪੀਣ ਨਾਲ ਦੋ ਔਰਤਾਂ ਦੀ ਮੌਤ, ਕੁੱਲ 69 ਜਣੇ ਬਿਮਾਰ, ਸਿਹਤ ਵਿਭਾਗ ਨੇ ਲਏ ਪਾਣੀ ਦੇ ਸੈਂਪਲ

ਦੂਸ਼ਿਤ ਪਾਣੀ ਪੀਣ ਨਾਲ ਦੋ ਔਰਤਾਂ ਦੀ ਮੌਤ, ਕੁੱਲ 69 ਜਣੇ ਬਿਮਾਰ, ਸਿਹਤ ਵਿਭਾਗ ਨੇ ਲਏ ਪਾਣੀ ਦੇ ਸੈਂਪਲ


ਵੀਓਪੀ ਬਿਊਰੋ, ਡੇਰਾ ਬਾਬਾ ਨਾਨਕ : ਹਲਕਾ ਡੇਰਾ ਬਾਬਾ ਨਾਨਕ ਦੇ ਪਿੰਡ ਸ਼ਾਹਪੁਰ ਜਾਜਨ ਵਿੱਚ ਵਾਟਰ ਸਪਲਾਈ ਦੀ ਟੈਂਕੀ ਦਾ ਦੂਸ਼ਿਤ ਪਾਣੀ ਪੀਣ ਕਾਰਨ ਦੋ ਹੋਰ ਔਰਤ ਦੀ ਮੌਤ ਹੋ ਗਈ। ਬਿਮਾਰ ਮਰੀਜ਼ਾਂ ਦੀ ਗਿਣਤੀ 69 ਹੋ ਗਈ ਹੈ। ਦੂਸਰੇ ਪਾਸੇ ਸਿਹਤ ਵਿਭਾਗ ਗੁਰਦਾਸਪੁਰ ਦੀਆਂ ਅੱਠ ਟੀਮਾਂ ਵੱਲੋਂ ਪਾਣੀ ਦੀ ਸੈਂਪਲ ਚੰਡੀਗੜ੍ਹ ਲੈਬ ਨੂੰ ਭੇਜੇ ਹਨ। ਵਾਟਰ ਸਪਲਾਈ ਵਿਭਾਗ ਵੱਲੋਂ ਪਾਈਪ ਲਾਈਨ ਲੀਕੇਜ ਨੂੰ ਠੀਕ ਕਰ ਲਿਆ ਗਿਆ ਹੈ।


ਪਿੰਡ ਵਾਸੀ ਅਜੀਤ ਸਿੰਘ ਨੇ ਦੱਸਿਆ ਕਿ ਉਸ ਦੀ ਬਜ਼ੁਰਗ ਮਾਂ ਜੋਗਿੰਦਰ ਕੌਰ (90) ਨੂੰ ਸੋਮਵਾਰ ਨੂੰ ਟੱਟੀਆਂ ਉਲਟੀਆਂ ਲੱਗਣ ਉਪਰੰਤ ਉਸ ਨੂੰ ਪਿੰਡ ਵਿਚੋਂ ਇੱਕ ਨਿੱਜੀ ਡਾਕਟਰ ਕੋਲੋਂ ਇਲਾਜ ਵੀ ਸ਼ੁਰੂ ਕਰਵਾਇਆ ਸੀ ਪਰ ਅੱਜ ਉਸ ਦੀ ਮਾਂ ਦੀ ਮੌਤ ਹੋ ਗਈ। ਪਿੰਡ ਵਾਸੀ ਲੱਕੀ ਨੇ ਦੱਸਿਆ ਕਿ ਸਿਹਤ ਜ਼ਿਆਦਾ ਖਰਾਬ ਹੋਣ ਕਾਰਨ ਉਹ ਦੀ ਮਾਤਾ ਸਵਿੰਦਰ ਕੌਰ (85) ਨੂੰ ਪਹਿਲਾਂ ਫਤਿਹਗੜ੍ਹ ਚੂੜੀਆਂ ਦੇ ਇਕ ਨਿੱਜੀ ਹਸਪਤਾਲ ਲੈ ਗਏ ਜਿਥੋਂ ਉਸ ਨੂੰ ਸਿਵਲ ਹਸਪਤਾਲ ਰੈਫਰ ਕਰ ਦਿੱਤਾ ਗਿਆ। ਸਿਵਲ ਹਸਪਤਾਲ ਲੈ ਕੇ ਗਏ ਤਾਂ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਕਰ ਦਿੱਤਾ।

error: Content is protected !!