ਘਰ ਪਰਤ ਰਹੇ 5 ਸਾਲਾ ਮਾਸੂਮ ਨੂੰ ਸੜਕ ਉਤੇ ਭਿੜਦੇ ਸਾਨ੍ਹਾਂ ਨੇ ਕੁਚਲਿਆ, ਇਲਾਜ ਦੌਰਾਨ ਮੌਤ

ਘਰ ਪਰਤ ਰਹੇ 5 ਸਾਲਾ ਮਾਸੂਮ ਨੂੰ ਸੜਕ ਉਤੇ ਭਿੜਦੇ ਸਾਨ੍ਹਾਂ ਨੇ ਕੁਚਲਿਆ, ਇਲਾਜ ਦੌਰਾਨ ਮੌਤ


ਵੀਓਪੀ ਬਿਊਰੋ, ਲੁਧਿਆਣਾ : ਸੜਕਾਂ ਉਤੇ ਘੁੰਮਦੇ ਪਸ਼ੂ ਕਈਆਂ ਦੇ ਜਾਨ ਲੈ ਚੁੱਕੇ ਹਨ। ਹੁਣ ਤਾਜ਼ਾ ਮਾਮਲੇ ਵਿਚ ਜੀਟੀ ਰੋਡ ਜਲੰਧਰ ਬਾਈਪਾਸ ਤੋਂ ਜੱਸੀਆਂ ਰੋਡ ਦੇ ਰਾਹ ’ਚ ਘਰ ਪਰਤ ਰਹੇ ਇਕ ਪੰਜ ਸਾਲਾ ਬੱਚੇ ਨੂੰ ਸੜਕ ’ਤੇ ਲੜ ਰਹੇ ਸਾਨ੍ਹਾਂ ਨੇ ਬੁਰੀ ਤਰ੍ਹਾਂ ਕੁਚਲ ਦਿੱਤਾ। ਬੱਚੇ ਨੂੰ ਨਜ਼ਦੀਕੀ ਹਸਪਤਾਲ ਲਿਆਂਦਾ ਗਿਆ ਜਿਥੋਂ ਵੱਡੇ ਹਸਪਤਾਲ ਰੈਫਰ ਕਰ ਦਿੱਤਾ ਪਰ ਬੱਚੇ ਦੀ ਰਾਹ ਵਿਚ ਹੀ ਮੌਤ ਹੋ ਗਈ।

ਮ੍ਰਿਤਕ ਬੱਚੇ ਦੀ ਪਛਾਣ ਮਯੰਕ (5) ਵਜੋਂ ਹੋਈ ਹੈ। ਉਸ ਦੇ ਪਿਤਾ ਸਾਹਿਲ ਨੇ ਦੱਸਿਆ ਕਿ ਉਹ ਜੱਸੀਆਂ ਰੋਡ ਦੀ ਆਸ਼ਿਆਨਾ ਕਾਲੋਨੀ ਵਿਚ ਰਹਿੰਦੇ ਹਨ। ਸਾਰਾ ਪਰਿਵਾਰ ਮੰਗਲਵਾਰ ਤੇ ਸ਼ਨਿਚਰਵਾਰ ਨੂੰ ਮਾਤਾਰਾਣੀ ਚੌਕ ਸ਼ੀਤਲਾ ਮੰਦਿਰ ਵਿਚ ਸੇਵਾ ਕਰਨ ਲਈ ਜਾਂਦਾ ਹੈ ਜਿਥੋਂ ਪਰਿਵਾਰ ਤਕਰੀਬਨ 8 ਵਜੇ ਘਰ ਮੁੜਿਆ। ਰਾਹ ਵਿਚ ਉਨ੍ਹਾਂ ਦੇ ਬੱਚੇ ਨੇ ਕੁਝ ਖਾਣ ਦੀ ਜ਼ਿੱਦ ਕੀਤੀ। ਜਿਵੇਂ ਹੀ ਬੱਚਾ ਛੋਟੀ ਭੈਣ ਪਰੀ ਨਾਲ ਕੇਲੇ ਖਾਣ ਲੱਗਾ ਤਾਂ ਪਿਛੋਂ ਸੜਕ ’ਤੇ ਲੜਦੇ ਦੋ ਸਾਨ੍ਹ ਦੌੜਦੇ ਹੋਏ ਆਏ ਤੇ ਮਯੰਕ ਨੂੰ ਬੁਰੀ ਤਰ੍ਹਾਂ ਕੁਚਲ ਦਿੱਤਾ। ਗੰਭੀਰ ਹਾਲਤ ’ਚ ਉਸ ਨੂੰ ਹਸਪਤਾਲ ਲਿਜਾ ਰਹੇ ਸੀ ਕਿ ਰਾਹ ਵਿਚ ਹੀ ਬੱਚੇ ਦੀ ਮੌਤ ਹੋ ਗਈ।

error: Content is protected !!