ਆਪਣੇ ਬਿਆਨ ਨਾਲ ਚਰਚਾ ਵਿਚ ਆਏ ਪੰਜਾਬੀ ਗਾਇਕ ਜੱਸੀ, ਕਿਹਾ- ਮੈਂ ਨਹੀਂ ਜਾਂਦਾ ਦਰਗਾਹਾਂ ਉਤੇ, ਹੋਰਨਾਂ ਗਾਇਕਾਂ ਨੂੰ ਵੀ ਨਹੀਂ ਜਾਣਾ ਚਾਹੀਦਾ

ਆਪਣੇ ਬਿਆਨ ਨਾਲ ਚਰਚਾ ਵਿਚ ਆਏ ਪੰਜਾਬੀ ਗਾਇਕ ਜੱਸੀ, ਕਿਹਾ- ਮੈਂ ਨਹੀਂ ਜਾਂਦਾ ਦਰਗਾਹਾਂ ਉਤੇ, ਹੋਰਨਾਂ ਗਾਇਕਾਂ ਨੂੰ ਵੀ ਨਹੀਂ ਜਾਣਾ ਚਾਹੀਦਾ

 

ਜਲੰਧਰ (ਵੀਓਪੀ ਬਿਊਰੋ) ਧਾਰਮਿਕ ਮਾਮਲਿਆਂ ਉਤੇ ਬਿਆਨਾਂ ਨੂੰ ਲੈ ਕੇ ਕਈ ਗਾਇਕ ਚਰਚਾ ਵਿਚ ਹਨ। ਇਨ੍ਹਾਂ ਨਾਲ ਹੁਣ ਮਸ਼ਹੂਰ ਪੰਜਾਬੀ ਗਾਇਕ ਜਸਬੀਰ ਜੱਸੀ ਦਾ ਨਾਂ ਵੀ ਜੁੜ ਗਿਆ ਹੈ। ਇਕ ਦਿੱਤੇ ਬਿਆਨ ਕਰ ਕੇ ਉਹ ਵੀ ਚਰਚਾ ਵਿਚ ਆ ਗਏ ਹਨ। ਕਲਾਕਾਰ ਦਾ ਇੱਕ ਇੰਟਰਵਿਊ ਖੂਬ ਵਾਇਰਲ ਹੋ ਰਿਹਾ ਹੈ। ਇਸ ਖਾਸ ਇੰਟਰਵਿਊ ਵਿੱਚ ਜਸਬੀਰ ਜੱਸੀ ਪੀਰਾਂ ਦੀਆਂ ਦਰਗਾਹਾਂ ਬਾਰੇ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਦਿਖਾਈ ਦੇ ਰਹੇ ਹਨ। ਜਸਬੀਰ ਜੱਸੀ ਨੇ ਕਿਹਾ ਕਿ ਉਹ ਕਬਰਾਂ ਉਤੇ ਜਾ ਕੇ ਨਹੀਂ ਗਾਉਂਦੇ ਅਤੇ ਮੈਨੂੰ ਉਨ੍ਹਾਂ ਤੋਂ ਡਰ ਨਹੀਂ ਲੱਗਦਾ।

ਇੱਥੋ ਤੱਕ ਗਾਇਕ ਨੇ ਇਹ ਵੀ ਕਹਿ ਦਿੱਤਾ ਕਿ ਇਹ ਨਸ਼ਿਆਂ ਦਾ ਡੇਰਾ ਹੈ ਲੋਕਾਂ ਨੂੰ ਇੱਥੇ ਨਹੀਂ ਜਾਣਾ ਚਾਹੀਦਾ। ਜੱਸੀ ਨੇ ਹੋਰਨਾਂ ਗਾਇਕਾਂ ਨੂੰ ਵੀ ਦਰਗਾਹਾਂ ਉਤੇ ਜਾਣ ਤੋਂ ਰੋਕਿਆ। ਹਾਲਾਂਕਿ ਜਸਬੀਰ ਜੱਸੀ ਦੇ ਇਸ ਬਿਆਨ ਉੱਪਰ ਕੁਝ ਲੋਕਾਂ ਵੱਲੋਂ ਨਾਰਾਜ਼ਗੀ ਜਤਾਈ ਜਾ ਰਹੀ ਹੈ।

ਜੱਸੀ ਸੰਗੀਤ ਜਗਤ ਦੇ ਟੌਪ ਗਾਇਕਾਂ ਵਿੱਚੋਂ ਇੱਕ ਹਨ। ਇਨ੍ਹੀਂ ਦਿਨੀਂ ਪੰਜਾਬੀ ਗਾਇਕ ਸੋਸ਼ਲ ਮੀਡੀਆ ਉੱਪਰ ਆਪਣੇ ਵੱਖ-ਵੱਖ ਤਰ੍ਹਾਂ ਦੇ ਵੀਡੀਓਜ਼ ਵਾਇਰਲ ਹੋਣ ਦੇ ਚੱਲਦੇ ਸੁਰਖੀਆਂ ਵਿੱਚ ਬਣੇ ਹੋਏ ਹਨ।

ਦੱਸ ਦੇਈਏ ਕਿ ਜਸਬੀਰ ਜੱਸੀ ਨੂੰ ਸੰਨੀ ਦਿਓਲ ਦੇ ਪੁੱਤਰ ਕਰਨ ਦਿਓਲ ਦੇ ਵਿਆਹ ਵਿੱਚ ਗੀਤ ਗਾਉਂਦੇ ਹੋਏ ਵੀ ਵੇਖਿਆ ਗਿਆ। ਇਸ ਤੋਂ ਇਲਾਵਾ ਜਸਬੀਰ ਜੱਸੀ ਗਾਇਕ ਕਮਲ ਖਾਨ ਨਾਲ ਮਿਲ ਕ੍ਰਿਕਟਰ ਸ਼ਿਖਰ ਧਵਨ ਦੇ ਘਰ ਵੀ ਪੁੱਜੇ, ਜਿੱਥੇ ਉਨ੍ਹਾਂ ਖੂਬ ਰੌਣਕਾਂ ਲਗਾਈਆਂ। ਇਸ ਵਿਚਾਲੇ ਜਿਸ ਨੇ ਹਰ ਪਾਸੇ ਤਹਿਲਕਾ ਮਚਾ ਦਿੱਤਾ ਹੈ।

error: Content is protected !!