‘ਵਿਸ਼ਵ ਉੱਦਮੀ ਦਿਵਸ’ ਦੇ ਮੌਕੇ ‘ਤੇ ਡਾ: ਰੋਹਨ ਬੌਰੀ ‘ਜਲੰਧਰ ਦੇ ਯੰਗ ਓਫਥਾਮੋਲੋਜਿਸਟ’ ਐਵਾਰਡ ਨਾਲ ਸਨਮਾਨਿਤ

‘ਵਿਸ਼ਵ ਉੱਦਮੀ ਦਿਵਸ’ ਦੇ ਮੌਕੇ ‘ਤੇ ਡਾ: ਰੋਹਨ ਬੌਰੀ ‘ਜਲੰਧਰ ਦੇ ਯੰਗ ਓਫਥਾਮੋਲੋਜਿਸਟ’ ਐਵਾਰਡ ਨਾਲ ਸਨਮਾਨਿਤ

ਜਲੰਧਰ (ਆਸ਼ੂ ਗਾਂਧੀ ) ਬੜੀ ਖੁਸ਼ੀ ਦੀ ਗੱਲ ਹੈ ਕਿ ਸਵਦੇਸ਼ੀ ਜਾਗਰਣ ਮੰਚ ਪੰਜਾਬ ਅਤੇ ਕੇ.ਐਮ.ਵੀ.ਕਾਲਜ ਜਲੰਧਰ ਵਲੋਂ ਸਵਾਵਲੰਬੀ ਭਾਰਤ ਅਭਿਆਨ ਤਹਿਤ 4 ਸਤੰਬਰ ਨੂੰ ‘ਵਿਸ਼ਵ ਉੱਦਮੀ ਦਿਵਸ’ ਮੌਕੇ ਕੇ.ਐਮ.ਵੀ. ਵੀ ਕਾਲਜ ਜਲੰਧਰ ਵਿਖੇ, ਡਾ: ਰੋਹਨ ਬੌਰੀ ਨੂੰ ‘ਜਲੰਧਰ ਦੇ ਯੰਗ ਓਫਥਾਮੋਲੋਜਿਸਟ’ ਅਤੇ ਸਮੁੱਚੇ ਸਮਾਜ ਲਈ ਨੇਤਰ ਵਿਗਿਆਨ ਦੇ ਖੇਤਰ ਵਿੱਚ ਪਾਏ ਮਹੱਤਵਪੂਰਨ ਯੋਗਦਾਨ ਲਈ ‘ਯੰਗ ਐਂਟਰਪ੍ਰੀਨਿਓਰ ਐਵਾਰਡ’ ਨਾਲ ਸਨਮਾਨਿਤ ਕੀਤਾ ਗਿਆ।ਉਹਨਾਂ ਨੇ ਮੁੱਖ ਮਹਿਮਾਨ ਪੰਜਾਬ ਦੇ ਰਾਜਪਾਲ ਬਨਵਾਰੀਲਾਲ ਪੁਰੋਹਿਤ ਦੇ ਹੱਥੋਂ ਪੁਰਸਕਾਰ ਪ੍ਰਾਪਤ ਕੀਤਾ।

ਇਸ ਮੌਕੇ ਬਲੈਕ ਜੈਕ ਇੰਡਸਟਰੀਜ਼ ਅਤੇ ਰੈਡੀਸਨ ਹੋਟਲ ਦੇ ਐਮ.ਡੀ ਸ੍ਰੀ ਗੌਤਮ ਕਪੂਰ, ਕੇ.ਐਮ.ਵੀ.ਕਾਲਜ ਦੇ ਡਾਇਰੈਕਟਰ ਸ੍ਰੀ ਚੰਦਰਮੋਹਨ, ਪ੍ਰਿੰਸੀਪਲ ਡਾ.ਅਮਿਤਾ ਅਤੇ ਆਲ ਇੰਡੀਆ ਸਹਿ-ਸੰਯੋਜਕ, ਸਵਦੇਸ਼ੀ ਜਾਗਰਣ ਮੰਚ ਸ੍ਰੀ ਅਸ਼ਵਨੀ ਮਹਾਜਨ ਅਤੇ ਪੀ.ਕੇ ਔਫ ਫਾਇਨੈਂਸ ਸ੍ਰੀ ਅਲੋਕ ਸੋਂਧੀ ਉੱਥੇ ਮੌਜੂਦ ਸਨ। ਡਾ: ਰੋਹਨ ਬੌਰੀ ਨੇ ਰਾਜਪਾਲ ਸ੍ਰੀ ਬਨਵਾਰੀਲਾਲ ਪੁਰੋਹਿਤ ਅਤੇ ਸ਼ਹਿਰ ਵਾਸੀਆਂ ਦਾ ਧੰਨਵਾਦ ਕੀਤਾ ਅਤੇ ਆਪਣੀ ਕਾਮਯਾਬੀ ਦਾ ਸਿਹਰਾ ਆਪਣੇ ਪਰਿਵਾਰ ਨੂੰ ਦਿੱਤਾ।ਡਾ:ਰੋਹਨ ਬੌਰੀ ਦੇ ਦਾਦਾ ਡਾ: ਐਮ.ਡੀ. ਬੌਰੀ ਜਿੰਨਾ ਚਿਰ ਜਿਉਂਦੇ ਰਹੇ, ਸਮਾਜ ਦੀ ਸੇਵਾ ਲਈ ਕੰਮ ਕਰਦੇ ਰਹੇ।ਓਸੇ ਮਾਰਗ ਉੱਤੇ ਚੱਲਦੇ ਹੋਏ ਉਨ੍ਹਾਂ ਦੇ ਪਿਤਾ ਡਾ: ਅਨੂਪ ਬੌਰੀ (ਇੰਨੋਸੈਂਟ ਹਾਰਟਸ ਗਰੁੱਪ ਦੇ ਚੇਅਰਮੈਨ) ਅਤੇ ਉਨ੍ਹਾਂ ਦੇ ਚਾਚਾ ਡਾ: ਚੰਦਰ ਬੌਰੀ ਸਮਾਜ ਨੂੰ ਆਪਣੀਆਂ ਡਾਕਟਰੀ ਸੇਵਾਵਾਂ ਦੇ ਰਹੇ ਹਨ।

ਡਾ: ਰੋਹਨ ਬੌਰੀ ਨੇ ਨੌਜਵਾਨਾਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਕਿਸੇ ਵੀ ਸਫ਼ਲਤਾ ਲਈ ਦਿਨ ਰਾਤ ਮਿਹਨਤ ਕਰਨੀ ਪੈਂਦੀ ਹੈ।ਡਾ: ਰੋਹਨ ਬੌਰੀ ਵੱਲੋਂ ਸਮੇਂ-ਸਮੇਂ ‘ਤੇ ਆਸ-ਪਾਸ ਦੇ ਪਿੰਡਾਂ ‘ਚ ਮੁਫ਼ਤ ਮੈਡੀਕਲ ਕੈਂਪ ਲਗਾ ਕੇ ਲੋੜਵੰਦਾਂ ਨੂੰ ਅੱਖਾਂ ਦੀਆਂ ਮੁਫ਼ਤ ਦਵਾਈਆਂ ਵੰਡੀਆਂ ਜਾਂਦੀਆਂ ਹਨ ਅਤੇ ਲੋੜਵੰਦਾਂ ਦੀਆਂ ਅੱਖਾਂ ਦਾ ਆਪ੍ਰੇਸ਼ਨ ਵੀ ਕੀਤਾ ਜਾਂਦਾ ਹੈ।

error: Content is protected !!