ਵੀਓਪੀ ਬਿਊਰੋ, ਜਲੰਧਰ : ਬੁੱਧਵਾਰ ਦੇਰ ਰਾਤ ਪੁਲਿਸ ਮੁਲਾਜ਼ਮ ਨੇ ਸ਼ਰਾਪ ਦੇ ਨਸ਼ੇ ਵਿਚ ਜੰਮ ਕੇ ਖੌਰੂ ਪਾਇਆ। ਆਪਣੀ ਗੱਡੀ ਨਾਲ ਪੁਲਿਸ ਲਾਈਨ ਨੇੜੇ ਸਥਿਤ ਇੱਕ ਹੋਟਲ ਦੇ ਬਾਹਰ ਅੱਧੀ ਦਰਜਨ ਗੱਡੀਆਂ ਨੂੰ ਟੱਕਰ ਮਾਰ ਦਿੱਤੀ। ਸ਼ਰਾਬੀ ਏ.ਐਸ.ਆਈ ਨੇ ਖੂਬ ਹੰਗਾਮਾ ਕੀਤਾ।ਖੁਸ਼ਕਿਸਮਤੀ ਨਾਲ ਇਸ ਹਾਦਸੇ ਵਿੱਚ ਕੋਈ ਜ਼ਖ਼ਮੀ ਨਹੀਂ ਹੋਇਆ ਪਰ ਸਾਰੇ ਵਾਹਨ ਨੁਕਸਾਨੇ ਗਏ। ਲੋਕਾਂ ਨਾਲ ਬਦਸਲੂਕੀ ਵੀ ਕੀਤੀ।
