ਪਿਆਰ ਦੁਲਾਰ ਨਾਲ ਤਿਆਰ ਕਰ ਕੇ ਮਾਸੂਮ ਨੂੰ ਭੇਜਿਆ ਸਕੂਲ, ਘਰ ਪਰਤਦਿਆਂ ਸੜਕ ਪਾਰ ਕਰਦੇ ਸਮੇਂ ਟਰੱਕ ਨੇ ਦਰੜਿਆ, ਮੌਕੇ ਉਤੇ ਮੌਤ

ਪਿਆਰ ਦੁਲਾਰ ਨਾਲ ਤਿਆਰ ਕਰ ਕੇ ਮਾਸੂਮ ਨੂੰ ਭੇਜਿਆ ਸਕੂਲ, ਘਰ ਪਰਤਦਿਆਂ ਸੜਕ ਪਾਰ ਕਰਦੇ ਸਮੇਂ ਟਰੱਕ ਨੇ ਦਰੜਿਆ, ਮੌਕੇ ਉਤੇ ਮੌਤ


ਵੀਓਪੀ ਬਿਊਰੋ, ਤਰਨਤਾਰਨ : ਤਰਨਤਾਰਨ ਜ਼ਿਲ੍ਹੇ ਦੇ ਪਿੰਡ ਲੌਹਕਾ ਤੋਂ ਦਿਲ ਕੰਬਾਊ ਹਾਦਸਾ ਵਾਪਰਿਆ। ਇਥੇ ਸਕੂਲੋਂ ਵਾਪਸ ਆ ਰਹੇ 5 ਸਾਲਾ ਬੱਚੇ ਨੂੰ ਸੜਕ ਪਾਰ ਕਰਦਿਆਂ ਟਰੱਕ ਨੇ ਕੁਚਲ ਦਿੱਤਾ। ਜਿਸ ਵਿਚ ਬੱਚੇ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਮਾਸੂਮ ਸਕੂਲ ਵੈਨ ‘ਚੋਂ ਉੱਤਰ ਕੇ ਸੜਕ ਪਾਰ ਕਰ ਰਿਹਾ ਕਿ ਪਿੱਛੋਂ ਆ ਰਹੇ ਟਰੱਕ ਨੇ ਦਰੜ ਦਿਤਾ। ਗੰਭੀਰ ਹਾਲਤ ‘ਚ ਮਾਪੇ ਬੱਚੇ ਨੂੰ ਤਰਨਤਾਰਨ ਦੇ ਨਿੱਜੀ ਹਸਪਤਾਲ ਲੈ ਕੇ ਗਏ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।


ਮ੍ਰਿਤਕ ਦੇ ਪਿਤਾ ਗੁਰਭੇਜ ਸਿੰਘ ਨੇ ਦੱਸਿਆ ਕਿ ਉਸ ਦਾ ਪੰਜ ਸਾਲਾ ਬੱਚਾ ਪਿੰਡ ਪਿੰਡ ਠੱਕਰਪੁਰਾ ਦੇ ਕਾਨਵੈਂਟ ਸਕੂਲ ‘ਚ ਪੜ੍ਹਦਾ ਹੈ। ਸਕੂਲ ‘ਚ ਛੁੱਟੀ ਹੋਣ ਤੋਂ ਬਾਅਦ ਉਹ ਵੈਨ ‘ਚ ਘਰ ਆ ਰਿਹਾ ਸੀ। ਅੱਡਾ ਲੋਹਕਾ ਵਿਖੇ ਪਹੁੰਚਣ ਤੋਂ ਬਾਅਦ ਵੈਨ ‘ਚੋਂ ਉੱਤਰ ਕੇ ਉਹ ਸੜਕ ਪਾਰ ਕਰਨ ਲੱਗਾ ਤਾਂ ਦੂਜੇ ਪਾਸਿਓਂ ਆ ਰਹੇ ਟਰੈਕਟਰ ਨੰਬਰ ਪੀਬੀ02 ਸੀਸੀ 9366 ਨੇ ਬੱਚੇ ਨੂੰ ਦਰੜ ਦਿਤਾ। ਹਾਦਸੇ ਵਿਚ ਬੱਚੇ ਦੀ ਮੌਕੇ ਤੇ ਹੀ ਮੌਤ ਹੋ ਗਈ। ਮੌਕੇ ’ਤੇ ਪੁੱਜੀ ਚੌਕੀ ਕੈਰੋਂ ਦੀ ਪੁਲਿਸ ਨੇ ਲਾਸ਼ ਕਬਜ਼ੇ ‘ਚ ਲੈ ਕੇ ਟਰੈਕਟਰ ਚਾਲਕ ਵਿਰੁੱਧ ਕੇਸ ਦਰਜ ਕਰ ਲਿਆ ਹੈ। ਮ੍ਰਿਤਕ ਬੱਚੇ ਦੀ ਮ੍ਰਿਤਕ ਹਰਜੋਤ ਸਿੰਘ ਵਜੋਂ ਹੋਈ ਹੈ। ਮ੍ਰਿਤਕ ਬੱਚਾ ਐਲਕੇਜੀ ਵਿਚ ਪੜ੍ਹਦਾ ਸੀ।


ਜ਼ਿਕਰਯੋਗ ਹੈ ਕਿ ਮਾਪਿਆਂ ਨੇ ਖੁਸ਼ੀ ਖੁਸ਼ੀ ਆਪਣੇ ਬੱਚੇ ਨੂੰ ਤਿਆਰ ਕਰਕੇ ਸਕੂਲ ਭੇਜਿਆ ਸੀ ਪਰ ਪੁੱਤ ਲਾਸ਼ ਬਣ ਕੇ ਘਰ ਪਰਤਿਆ। ਮਾਸੂਮ ਦੀ ਮੌਤ ਦੀ ਖਬਰ ਮਿਲਣ ਤੋਂ ਬਾਅਦ ਪਰਿਵਾਰ ਵਿੱਚ ਚੀਕ-ਚਿਹਾੜਾ ਪੈ ਗਿਆ। ਇਸ ਘਟਨਾ ਸਬੰਧੀ ਪੁਲਿਸ ਵੱਲੋਂ ਮੁਕੱਦਮਾ ਦਰਜ ਕਰਕੇ ਮੁਲਜ਼ਮਾਂ ਖ਼ਿਲਾਫ਼ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

error: Content is protected !!