ਕਾਰ ਵਿਚੋਂ ਮਿਲੀ ਇੰਸਪੈਕਟਰ ਦੀ ਲਾਸ਼, ਗੋਲ਼ੀ ਲੱਗਣ ਕਾਰਨ ਮੌਤ, ਵਾਰਦਾਤ ਹੈ ਜਾਂ ਖ਼ੁਦਕੁਸ਼ੀ ਜਾਂਚ ਕਰ ਰਹੀ ਪੁਲਿਸ

ਕਾਰ ਵਿਚੋਂ ਮਿਲੀ ਇੰਸਪੈਕਟਰ ਦੀ ਲਾਸ਼, ਗੋਲ਼ੀ ਲੱਗਣ ਕਾਰਨ ਮੌਤ, ਵਾਰਦਾਤ ਹੈ ਜਾਂ ਖ਼ੁਦਕੁਸ਼ੀ ਜਾਂਚ ਕਰ ਰਹੀ ਪੁਲਿਸ


ਵੀਓਪੀ ਬਿਊਰੋ, ਬਠਿੰਡਾ : ਬਠਿੰਡਾ ਦੇ ਮਾਡਲ ਟਾਊਨ ਫੇਜ਼-1 ’ਚ ਇਕ ਕਾਰ ਵਿਚੋਂ ਇਕ ਪੁਲਿਸ ਇੰਸਪੈਕਟਰ ਲਾਸ਼ ਪਈ ਮਿਲੀ। ਉਸ ਦੀ ਦੀ ਗੋਲ਼ੀ ਲੱਗਣ ਕਾਰਨ ਮੌਤ ਹੋਈ ਹੈ। ਇਹ ਵਾਰਦਾਤ ਹੈ ਜਾਂ ਖੁਦਕੁਸ਼ੀ, ਬਾਰੇ ਪੁਲਿਸ ਜਾਂਚ ਕਰ ਰਹੀ ਹੈ। ਇੰਸਪੈਕਟਰ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਪਹੁੰਚਾਇਆ ਹੈ।


ਜਾਣਕਾਰੀ ਅਨੁਸਾਰ ਪੁਲਿਸ ਨੂੰ ਦੁਪਹਿਰ ਕਰੀਬ 3 ਵਜੇ ਸੂਚਨਾ ਮਿਲੀ ਸੀ ਕਿ ਮਾਡਲ ਟਾਊਨ ਫੇਜ਼-1 ਦੇ ਨਜ਼ਦੀਕ ਇਕ ਕੋਠੀ ਦੇ ਬਾਹਰ ਇਕ ਕਾਰ ’ਚ ਇੰਸਪੈਕਟਰ ਦੀ ਲਾਸ਼ ਪਈ ਹੋਈ ਹੈ। ਸੂਚਨਾ ਮਿਲਣ ’ਤੇ ਪੁਲਿਸ ਟੀਮ ਮੌਕੇ ’ਤੇ ਪਹੁੰਚੀ ਤਾਂ ਪੁਲਸ ਮੁਲਾਜ਼ਮ ਦੇ ਗੋਲ਼ੀ ਲੱਗੀ ਸੀ ਅਤੇ ਉਸ ਦੀ ਮੌਤ ਹੋ ਚੁੱਕੀ ਸੀ। ਮ੍ਰਿਤਕ ਇੰਸਪੈਕਟਰ ਦੀ ਪਛਾਣ ਰਣਧੀਰ ਸਿੰਘ ਭੁੱਲਰ ਵਜੋਂ ਹੋਈ ਹੈ, ਜੋ ਇਸ ਸਮੇਂ ਜਗਰਾਓਂ ਵਿਖੇ ਤਾਇਨਾਤ ਸੀ।


ਘਟਨਾ ਦੀ ਜਾਂਚ ਫੋਰੈਂਸਿਕ ਟੀਮ ਵੱਲੋਂ ਕੀਤੀ ਜਾ ਰਹੀ ਹੈ। ਐੱਸ. ਪੀ. ਸਿਟੀ ਨਰਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਇੰਸਪੈਕਟਰ ਰਣਧੀਰ ਸਿੰਘ ਦੀ ਗੋਲ਼ੀ ਲੱਗਣ ਕਾਰਨ ਮੌਤ ਹੋਈ ਹੈ। ਇਹ ਹਾਦਸਾ ਹੈ ਜਾਂ ਖੁਦਕੁਸ਼ੀ, ਦੀ ਜਾਂਚ ਜਾਰੀ ਹੈ। ਲਾਸ਼ ਨੂੰ ਪੋਸਟਮਾਰਟਮ ਲਈ ਹਸਪਤਾਲ ਭੇਜ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇੰਸਪੈਕਟਰ ਬਠਿੰਡਾ ਦੇ ਫੇਜ਼-1 ਮਾਡਲ ਟਾਊਨ ’ਚ ਰਹਿੰਦਾ ਸੀ, ਮੌਤ ਦੇ ਪਿੱਛੇ ਕੀ ਕਾਰਨ ਸੀ, ਇਸ ਦੀ ਬਾਰੀਕੀ ਨਾਲ ਜਾਂਚ ਚੱਲ ਰਹੀ ਹੈ।

error: Content is protected !!