ਮੀਂਹ ਕਾਰਨ ਦੇਸ਼ ਦੇ ਕਈ ਸੂਬਿਆਂ ਵਿਚ ਭਾਰੀ ਤਬਾਹੀ, 27 ਲੋਕਾਂ ਦੀ ਮੌਤ, 140 ਪਸ਼ੂਆਂ ਦੀ ਗਈ ਜਾਨ

ਮੀਂਹ ਕਾਰਨ ਦੇਸ਼ ਦੇ ਕਈ ਸੂਬਿਆਂ ਵਿਚ ਭਾਰੀ ਤਬਾਹੀ, 27 ਲੋਕਾਂ ਦੀ ਮੌਤ, 140 ਪਸ਼ੂਆਂ ਦੀ ਗਈ ਜਾਨ


ਵੀਓਪੀ ਬਿਊਰੋ, ਲਖਨਊ : ਦੇਸ਼ ਦੇ ਕਈ ਸੂਬਿਆਂ ‘ਚ ਪਿਛਲੇ 2 ਦਿਨਾਂ ਤੋਂ ਲਗਾਤਾਰ ਪੈ ਰਹੇ ਭਾਰੀ ਮੀਂਹ ਨੇ ਤਬਾਹੀ ਮਚਾ ਦਿੱਤੀ ਹੈ। ਉੱਤਰ ਪ੍ਰਦੇਸ਼ ਦੇ ਕਈ ਇਲਾਕਿਆਂ ‘ਚ ਹੜ੍ਹ ਵਰਗੇ ਹਾਲਾਤ ਪੈਦਾ ਹੋ ਗਏ ਹਨ, ਜਦੋਂ ਕਿ ਦਿੱਲੀ-ਐੱਨਸੀਆਰ ਦੇ ਕਈ ਇਲਾ੍ਕੇ ਪੂਰੀ ਤਰ੍ਹਾਂ ਪਾਣੀ ਵਿਚ ਡੁੱਬੇ ਨ਼ਜ਼ਰ ਆ ਰਹੇ ਹਨ।

ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਉੱਤਰ ਪ੍ਰਦੇਸ਼ ਦੇ ਵੱਖ-ਵੱਖ ਹਿੱਸਿਆਂ ‘ਚ ਪਿਛਲੇ 35 ਘੰਟਿਆਂ ਤੋਂ ਲਗਾਤਾਰ ਮੀਂਹ ਪੈ ਰਿਹਾ ਹੈ। ਇਥੇ ਮੀਂਹ ਦੇ ਕਾਰਨ 27 ਲੋਕਾਂ ਅਤੇ 140 ਭੇਡਾਂ ਦੀ ਮੌਤ ਹੋਣ ਦੀ ਸੂਚਨਾ ਮਿਲੀਗ ਹੈ।ਇਸ ਕਾਰਨ 56 ਹਜ਼ਾਰ ਦੇ ਕਰੀਬ ਲੋਕ ਹੜ੍ਹ ਕਾਰਨ ਪ੍ਰਭਾਵਿਤ ਹੋਏ ਹਨ। ਹਾਲਾਂਕਿ ਰਾਹਤ ਕਾਰਜ ਜਾਰੀ ਹੈ।

ਇੱਥੇ ਸਿਰਫ ਇਕ ਦਿਨ ਦੇ ਮੀਂਹ ਤੋਂ ਬਾਅਦ 10 ਜ਼ਿਲ੍ਹਿਆਂ ਦੀਆਂ ਕੁੱਲ 19 ਤਹਿਸੀਲਾਂ, ਜਿਨ੍ਹਾਂ ‘ਚ ਕਰੀਬ 173 ਪਿੰਡ ਸ਼ਾਮਲ ਹਨ, ਹੜ੍ਹ ਦੇ ਹਾਲਾਤ ਦਾ ਸਾਹਮਣਾ ਕਰ ਰਹੇ ਹਨ। ਮੀਂਹ ਕਾਰਨ ਉੱਤਰਾਖੰਡ ‘ਚ ਵੀ ਲੈਂਡ ਸਲਾਈਡਿੰਗ ਹੋਈ ਹੈ। ਮੌਸਮ ਵਿਭਾਗ ਨੇ ਕਈ ਸੂਬਿਆਂ ਲਈ ਅਗਲੇ ਕੁੱਝ ਦਿਨਾਂ ‘ਚ ਹੋਰ ਭਾਰੀ ਮੀਂਹ ਦੀ ਭਵਿੱਖਬਾਣੀ ਕੀਤੀ ਹੈ।

error: Content is protected !!