ਅੱਤਵਾਦੀਆਂ ਨੇ ਸਰਚ ਆਪ੍ਰੇਸ਼ਨ ਦੌਰਾਨ ਫੌਜ ਉਤੇ ਕਰ ਦਿੱਤੀ ਫਾਇਰਿੰਗ, ਐਨਕਾਊਂਟਰ ਵਿਚ ਫੌਜ ਦੇ ਤਿੰਨ ਵੱਡੇ ਅਫਸਰ ਤੇ ਪੁਲਿਸ ਮੁਲਾਜ਼ਮ ਵੀ ਹੋਏ ਸ਼ਹੀਦ, ਦੋ ਅੱਤਵਾਦੀ ਵੀ ਢੇਰ

ਅੱਤਵਾਦੀਆਂ ਨੇ ਸਰਚ ਆਪ੍ਰੇਸ਼ਨ ਦੌਰਾਨ ਫੌਜ ਉਤੇ ਕਰ ਦਿੱਤੀ ਫਾਇਰਿੰਗ, ਐਨਕਾਊਂਟਰ ਵਿਚ ਫੌਜ ਦੇ ਤਿੰਨ ਵੱਡੇ ਅਫਸਰ ਤੇ ਪੁਲਿਸ ਮੁਲਾਜ਼ਮ ਵੀ ਹੋਏ ਸ਼ਹੀਦ, ਦੋ ਅੱਤਵਾਦੀ ਵੀ ਢੇਰ


ਵੀਓਪੀ ਬਿਊਰੋ, ਜੰਮੂ-ਕਸ਼ਮੀਰ : ਜੰਮੂ-ਕਸ਼ਮੀਰ ‘ਚ ਅੱਤਵਾਦੀਆਂ ਨਾਲ ਐਨਕਾਊਂਟਰ ਦੌਰਾਨ ਮੋਹਾਲੀ ਕਰਨਲ ਮਨਪ੍ਰੀਤ ਸਿੰਘ ਸਮੇਤ ਫੌਜ ਦੇ 3 ਵੱਡੇ ਅਫ਼ਸਰ ਅਤੇ 2 ਜਵਾਨ ਸ਼ਹੀਦ ਹੋ ਗਏ ਹਨ। ਇਸ ਤੋਂ ਇਲਾਵਾ ਇਕ ਜਵਾਨ ਲਾਪਤਾ ਦੱਸਿਆ ਜਾ ਰਿਹਾ ਹੈ। ਉਧਰ, ਫੌਜ ਵੱਲੋਂ ਜਵਾਬੀ ਕਾਰਵਾਈ ਵਿਚ ਦੋ ਅੱਤਵਾਦੀ ਵੀ ਢੇਰ ਕਰ ਦਿੱਤੇ ਗਏ ਹਨ। ਇਸ ਖ਼ਤਰਨਾਕ ਹਮਲੇ ਦੀ ਜ਼ਿੰਮੇਵਾਰੀ ਲਸ਼ਕਰ-ਏ-ਤੋਇਬਾ ਨਾਲ ਜੁੜੇ ਰੈਜੀਸਟੈਂਟ ਫਰੰਟ ਨੇ ਲਈ ਹੈ। ਅਧਿਕਾਰੀਆਂ ਦਾ ਮੰਨਣਾ ਹੈ ਕਿ ਇਹ ਉਹੀ ਅੱਤਵਾਦੀ ਹਨ, ਜਿਨ੍ਹਾਂ ਨਾਲ 4 ਅਗਸਤ ਨੂੰ ਕੁਲਗਾਮ ਦੇ ਜੰਗਲ ‘ਚ ਮੁਕਾਬਲੇ ਦੌਰਾਨ 3 ਜਵਾਨ ਸ਼ਹੀਦ ਹੋ ਗਏ ਸਨ।


ਦੇਸ਼ ਲਈ ਸ਼ਹੀਦ ਹੋਏ ਇਨ੍ਹਾਂ ਅਫ਼ਸਰਾਂ ‘ਚ ਇਕ ਫ਼ੌਜ ਦਾ ਕਰਨਲ, ਇਕ ਮੇਜਰ ਅਤੇ ਪੁਲਿਸ ਦਾ ਇਕ ਡੀਐੱਸਪੀ ਸ਼ਾਮਲ ਹਨ। ਇਨ੍ਹਾਂ ‘ਚ ਕਰਨਲ ਮਨਪ੍ਰੀਤ ਸਿੰਘ ਮੋਹਾਲੀ ਦੇ ਰਹਿਣ ਵਾਲੇ ਹਨ, ਜਦੋਂ ਕਿ ਮੇਜਰ ਅਸ਼ੀਸ਼ ਧੌਂਕ ਪਾਣੀਪਤ ਨਾਲ ਸਬੰਧਿਤ ਹਨ।ਇਸ ਤੋਂ ਇਲਾਵਾ ਜੰਮੂ-ਕਸ਼ਮੀਰ ਦੇ ਡੀਐੱਸਪੀ ਹਮਾਂਯੂ ਭੱਟ ਵੀ ਇਸ ਮੁਕਾਬਲੇ ਦੌਰਾਨ ਸ਼ਹੀਦ ਹੋ ਗਏ ਹਨ।

ਜਾਣਕਾਰੀ ਮੁਤਾਬਕ ਬੁੱਧਵਾਰ ਨੂੰ ਸਰਚ ਆਪਰੇਸ਼ਨ ਦੌਰਾਨ ਅੱਤਵਾਦੀਆਂ ਨੇ ਸੁਰੱਖਿਆ ਬਲਾਂ ‘ਤੇ ਫਾਇਰਿੰਗ ਕਰ ਦਿੱਤੀ ਅਤੇ ਦੇਰ ਰਾਤ ਤੱਕ ਮੁਕਾਬਲਾ ਚੱਲਿਆ। ਇਸ ਦੌਰਾਨ ਕਰਨਲ ਮਨਪ੍ਰੀਤ ਸਿੰਘ, ਮੇਜਰ ਆਸ਼ੀਸ਼ ਧੌਂਕ ਅਤੇ ਡੀ. ਐੱਸ. ਪੀ. ਹਮਾਂਯੂ ਭੱਟ ਸ਼ਹੀਦ ਹੋ ਗਏ।

error: Content is protected !!