ਕਾਲਾ ਜਾਦੂ ਨਾਲ ਘਰ ਦੀਆਂ ਪਰੇਸ਼ਾਨੀਆਂ ਦੂਰ ਕਰਨ ਬਹਾਨੇ ਦੋਸਤ ਦੀ ਪਤਨੀ ਨਾਲ ਕਰਦੇ ਰਹੇ ਜਬਰ ਜਨਾਹ, ਪੰਜ ਜਣੇ ਗ੍ਰਿਫ਼ਤਾਰ

ਕਾਲਾ ਜਾਦੂ ਨਾਲ ਘਰ ਦੀਆਂ ਪਰੇਸ਼ਾਨੀਆਂ ਦੂਰ ਕਰਨ ਬਹਾਨੇ ਦੋਸਤ ਦੀ ਪਤਨੀ ਨਾਲ ਕਰਦੇ ਰਹੇ ਜਬਰ ਜਨਾਹ, ਪੰਜ ਜਣੇ ਗ੍ਰਿਫ਼ਤਾਰ


ਵੀਓਪੀ ਬਿਊਰੋ, ਨੈਸ਼ਨਲ : ‘ਘਰ ਦੇ ਵਾਸਤੂਦੋਸ਼’ਖ਼ਤਮ ਕਰਨ ਤੇ ‘ਕਾਲੇ ਜਾਦੂ’ ਨਾਲ ਹੋਰ ਮਸਲੇ ਦੂਰ ਕਰਨ ਦਾ ਭਰੋਸਾ ਦੇ ਕੇ ਦੋਸਤ ਦੀ ਹੀ 35 ਵਰ੍ਹਿਆਂ ਦੀ ਪਤਨੀ ਨਾਲ ਕਈ ਵਾਰ ਜਬਰ-ਜਨਾਹ ਕੀਤਾ ਗਿਆ। ਮਾਮਲੇ ਵਿਚ ਪੁਲਿਸ ਨੇ ਪੰਜ ਮੁਲਜ਼ਮਾਂ ਨੂੰ ਹਿਰਾਸਤ ਵਿਚ ਲਿਆ ਹੈ। ਇਹ ਮਾਮਲਾ ਮਹਾਰਾਸ਼ਟਰ ਦੇ ਪਾਲਘਰ ਜ਼ਿਲ੍ਹੇ ਦੇ ਠਾਣੇ ਦਾ ਹੈ। ਮਾਮਲੇ ਵਿਚ ਲੰਘੀ 11 ਸਤੰਬਰ ਨੂੰ ਸ਼ਿਕਾਇਤ ਮਿਲਣ ’ਤੇ ਪੁਲਿਸ ਨੇ ਮੁਲਜ਼ਮ ਰਵਿੰਦਰ ਭਾਟੇ, ਦਲੀਪ ਗਾਇਕਵਾੜ, ਗੌਰਵ ਸਲਵੀ, ਮਹੇਂਦਰ ਕੁਮਾਵਤ ਤੇ ਗਣੇਸ਼ ਕਦਮ ਨੂੰ ਕਾਬੂ ਕਰ ਲਿਆ।


ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮਾਂ ਨੇ ਪੀੜਤਾ ਨੂੰ ਕਿਹਾ ਸੀ ਕਿ ਕਿਸੇ ਨੇ ਉਸ ਦੇ ਪਤੀ ’ਤੇ ਜਾਦੂ ਕਰ ਦਿੱਤਾ ਤੇ ਸ਼ਾਂਤੀ ਪ੍ਰਾਪਤ ਕਰਨ ਲਈ ਕੁਝ ਪੂਜਾ-ਪਾਠ ਕਰਨੇ ਪੈਣਗੇ। ਸ਼ਾਤਰ ਮੁਲਜ਼ਮਾਂ ਨੇ ਅਪ੍ਰੈਲ 2018 ਤੋਂ ਪੀੜਤ ਔਰਤ ਦੇ ਘਰ ਆਉਣਾ-ਜਾਣਾ ਸ਼ੁਰੂ ਕਰ ਦਿੱਤਾ ਸੀ ਤੇ ਪੀੜਤਾ ਜਦੋਂ ਇਕੱਲੀ ਹੁੰਦੀ ਸੀ ਉਦੋਂ ਹੀ ਉਹ ‘ਅਨੁਸ਼ਠਾਨ’ ਬਹਾਨੇ ਓਹੜ-ਪੋਹੜ ਕਰਦੇ ਸਨ।

ਫਿਰ ਮੁਲਜ਼ਮਾਂ ਨੇ ਸੁੱਖ-ਸ਼ਾਂਤੀ ਬਣਾਈ ਰੱਖਣ ਤੇ ਆਪਣੇ ਦੋਸਤ (ਪੀੜਤ ਔਰਤ ਦਾ ਪਤੀ) ਦੀ ਨੌਕਰੀ ਲਵਾਉਣ ਦਾ ਝਾਂਸਾ ਦੇ ਕੇ ਔਰਤ ਤੋਂ ਉਸ ਦਾ ਨਿੱਜੀ ਸੋਨਾ ਤੇ ਬਚਤ ਰਾਸ਼ੀ ਲੈ ਲਈ। ਇਸ ਦੇ ਨਾਲ ਹੀ 2019 ਦੀ ਘਟਨਾ ਸਾਹਮਣੇ ਆਈ ਹੈ ਜਦੋਂ ਸ਼ਾਤਰ ਮੁਲਜ਼ਮ ਔਰਤ ਨੂੰ ਲੈ ਕੇ ਯੇਊਰ ਜੰਗਲ ਵਿਚ, ਫਿਰ ਕਾਂਦੀਵਲੀ ਵਿਚ ਮੁੱਖ ਮੁਲਜ਼ਮ ਦੇ ਮੱਠ ਵਿਚ ਤੇ ਫਿਰ ਲੋਨਾਵਾਲਾ ਦੇ ਰਿਸੋਰਟ ਵਿਚ ਲੈ ਗਏ, ਜਿੱਥੇ ਉਨ੍ਹਾਂ ਨੇ ਆਪਣੇ ਦੋਸਤ ਦੀ ਪਤਨੀ ਨਾਲ ਸਮੂਹਿਕ ਜਬਰ-ਜਨਾਹ ਕੀਤਾ।

error: Content is protected !!