ਇਸ ਕੁੜੀ ਨੇ ਸਾਥੀਆਂ ਨਾਲ ਮਿਲ ਕੇ ਵਾਇਰਲ ਕੀਤੀਆਂ ਸੀ ਮਸ਼ਹੂਰ ਜੋੜੇ ਦੀਆਂ ਵੀਡੀਓਜ਼, ਇਕ ਤੋਂ ਬਾਅਦ ਇਕ ਕੀਤੀਆਂ ਵਾਇਰਲ, ਪੁਲਿਸ ਨੇ ਕੀਤਾ ਗ੍ਰਿਫ਼ਤਾਰ

ਇਸ ਕੁੜੀ ਨੇ ਸਾਥੀਆਂ ਨਾਲ ਮਿਲ ਕੇ ਵਾਇਰਲ ਕੀਤੀਆਂ ਸੀ ਮਸ਼ਹੂਰ ਜੋੜੇ ਦੀਆਂ ਵੀਡੀਓਜ਼, ਇਕ ਤੋਂ ਬਾਅਦ ਇਕ ਕੀਤੀਆਂ ਵਾਇਰਲ, ਪੁਲਿਸ ਨੇ ਕੀਤਾ ਗ੍ਰਿਫ਼ਤਾਰ


ਵੀਓਪੀ ਬਿਊਰੋ, ਜਲੰਧਰ-ਜਲੰਧਰ ਦੇ ਮਸ਼ਹੂਰ ਕਪਲ ਦੀ ਪ੍ਰਾਈਵੇਟ ਵੀਡੀਓ ਵਾਇਰਲ ਹੋਣ ਦੇ ਮਾਮਲੇ ਵਿਚ ਪੁਲਿਸ ਨੇ ਇਕ 23 ਸਾਲਾ ਕੁੜੀ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਕੁੜੀ ਪਹਿਲਾਂ ਉਕਤ ਜੋੜੇ ਕੋਲ ਹੀ ਕੰਮ ਕਰਦੀ ਸੀ ਪਰ 4 ਸਤਬੰਰ ਨੂੰ ਉਨ੍ਹਾਂ ਨੇ ਕੁੜੀ ਨੂੰ ਨੌਕਰੀ ਤੋਂ ਕੱਢ ਦਿੱਤਾ ਸੀ। ਵੀਡੀਓ ਵਾਇਰਲ ਹੋਣ ਤੋਂ ਬਾਅਦ ਵੀਡੀਓ ਨਾਲ ਸਬੰਧਤ ਵਿਅਕਤੀ ਨੇ ਸੋਸ਼ਲ ਮੀਡੀਆ ‘ਤੇ ਇੱਕ ਪੋਸਟ ਸ਼ੇਅਰ ਕੀਤੀ ਤੇ ਕਿਹਾ ਕਿ ਇਹ ਉਸ ਦੀ ਪਤਨੀ ਨਾਲ ਫੇਕ ਵੀਡੀਓ ਹੈ। ਇਹ ਪੋਸਟ ਪਾਉਣ ਤੋਂ ਬਾਅਦ ਇੱਕ ਤੋਂ ਬਾਅਦ ਇਕ ਤਿੰਨ ਹੋਰ ਨਿਊਡ ਵੀਡੀਓ ਵਾਇਰਲ ਹੋ ਗਈਆਂ। ਦੇਰ ਸ਼ਾਮ ਦੇ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਸਟ੍ਰੀਟ ਫੂਡ ਵੇਚਣ ਵਾਲੇ ਇਸ ਜੋੜੇ ਕੋਲ ਪਹਿਲਾਂ ਕੰਮ ਕਰਦੀ ਕੁੜੀ ਨੇ ਬਲੈਕਮੇਲ ਕਰਦੇ ਹੋਏ 20 ਹਜ਼ਾਰ ਰੁਪਏ ਦੀ ਫਿਰੌਤੀ ਮੰਗੀ ਸੀ ਪਰ ਜੋੜੇ ਨੇ ਨਹੀਂ ਦਿੱਤੀ।ਮੁਲਜ਼ਮ ਕੁੜੀ ਤੋਂ ਪੁਲਿਸ ਪੁੱਛਗਿੱਛ ਕਰ ਰਹੀ ਹੈ ਤਾਂ ਜੋ ਉਸ ਦੇ ਸਾਥੀ ਵੀ ਕਾਬੂ ਕੀਤੇ ਜਾ ਸਕਣ। ਹਾਲਾਂਕਿ ਕੁੜੀ ਨੇ ਦਾਅਵਾ ਕੀਤਾ ਹੈ ਕਿ ਉਹ ਮੋਬਾਈਲ ਫੋਨ ਨਹੀਂ ਰੱਖਦੀ ਪਰ ਪੁਲਿਸ ਨੂੰ ਇਹ ਗੱਲ ਹਜ਼ਮ ਨਹੀਂ ਹੋ ਰਹੀ ਹੈ।
ਜਿਸ ਸੋਸ਼ਲ ਨੈੱਟਵਰਕ ਦੇ ਜ਼ਰੀਏ ਪੈਸੇ ਮੰਗੇ ਗਏ, ਉਸ ਬਾਰੇ ਪਤਾ ਲਗਾਉਣ ਲਈ ਸਾਈਬਰ ਸੈਲ ਦੀ ਮਦਦ ਲਈ ਜਾ ਰਹੀ ਹੈ।

ਉਧਰ, ਐਸੀਪੀ (ਸੈਂਟਰਲ) ਨਿਰਮਲ ਸਿੰਘ ਨੇ ਕਿਹਾ ਕਿ ਆਈਪੀਸੀ ਦੀ ਧਾਰਾ 384, 509 ਅਤੇ ਆਈਟੀ ਐਕਟ ਦੀ ਧਾਰਾ 66 (ਈ) 66 (ਡੀ) ਦੇ ਅਧੀਨ ਕੇਸ ਦਰਜ ਕੀਤਾ ਗਿਆ ਹੈ। ਕੁੜੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਵੀਰਵਾਰ ਨੂੰ ਅਦਾਲਤ ਵਿੱਚ ਪੇਸ਼ਕਰ ਰਿਮਾਂਡ ਨੂੰ ਲਿਆ ਜਾਵੇਗਾ।
ਸਵੇਰੇ 10 ਵਜੇ ਸੋਸ਼ਲ ਮੀਡੀਆ ‘ਤੇ ਪਹਿਲੀ ਵੀਡੀਓ ਵਾਇਰਲ ਹੋਈ ਸੀ ਉਸ ਤੋਂ ਬਾਅਦ 22 ਸਾਲਾ ਦੀ ਕੁੜੀ ਥਾਣਾ-4 ਵਿੱਚ ਪਹੁੰਚ ਗਈ। ਜਿਸ ਨੇ ਪੁਲਿਸ ਨੂੰ ਸਾਰੀ ਘਟਨਾ ਦੱਸੀ। ਕੁੜੀ ਨੇ ਕਿਹਾ ਕਿ ਉਸ ਦਾ ਭਰਾ ਅਤੇ ਭਾਬੀ ਸਟ੍ਰੀਟ ਫੂਡ ਵੇਚਣ ਦਾ ਕੰਮ ਕਰਦੇ ਹਨ। ਕੰਮ ਜ਼ਿਆਦਾ ਹੋਣ ਦੇ ਕਾਰਨ ਦੋ ਲੜਕੀਆਂ ਨੂੰ ਨੌਕਰੀ ਉਤੇ ਰੱਖਿਆ ਸੀ। ਇਕ ਕੁੜੀ ਮਕਸੂਦਾਂ ਦੀ ਰਹਿਣ ਵਾਲੀ ਹੈ, ਉਹ ਅਕਸਰ ਪੈਸਿਆਂ ਵਿਚ ਹੇਰਾਫੇਰੀ ਕਰਦੀ ਰਹਿੰਦੀ ਸੀ ਤਾਂ ਭਰਾ ਨੇ ਉਸ ਨੂੰ 4 ਸਤੰਬਰ ਨੂੰ ਨੌਕਰੀ ਤੋਂ ਕੱਢ ਦਿੱਤਾ। ਸਭ ਠੀਕਠਾਕ ਚੱਲ ਰਿਹਾ ਸੀ। 7 ਸਤੰਬਰ ਨੂੰ ਭਾਈ ਅਤੇ ਭਾਬੀ ਨੂੰ ਸੋਸ਼ਲ ਮੀਡੀਆ ਦੇ ਜ਼ਰੀਏ ਇੱਕ ਈਮੇਲ ਆਇਆ।


ਉਸ ਨੇ ਕਿਹਾ ਕਿ ਮੇਰੇ ਕੋਲ ਤੁਹਾਡੇ ਦੋਵਾਂ ਦੀ ਗਲਤ ਵੀਡੀਓਜ਼ ਹਨ, ਜੇਕਰ ਉਹ ਚਾਹੁੰਦੇ ਹਨ ਕਿ ਇਹ ਵਾਇਰਲ ਨਾ ਹੋਣ ਤਾਂ ਉਸ ਨੂੰ 20 ਹਜ਼ਾਰ ਰੁਪਏ ਦੇਣ। ਪੈਸੇ ਟਰਾਂਸਫਰ ਕਰਨ ਲਈ ਉਸ ਨੇ ਕੈਨੇਰਾ ਬੈਂਕ ਦਾ ਖਾਤਾ ਨੰਬਰ ਦਿੱਤਾ, ਜੋ ਚੈਕ ਕੀਤਾ ਤਾਂ ਉਹ ਕੰਮ ਤੋਂ ਕੱਢੀ ਕੁੜੀ ਦਾ ਨਿਕਲਿਆ। ਉਹ ਲੋਕ ਸਮਝੇ ਕਿ ਕੰਮ ਤੋਂ ਕੱਢਣ ਕਾਰਨ ਉਹ ਅਜਿਹੀ ਗਲ ਕਰ ਰਹੀ ਹੈ।। ਇਸ ਤੋਂ ਬਾਅਦ ਬੁਧਵਾਰ ਨੂੰ ਆਈਡੀ ਪਛਾਣ ਕੇ ਉਸ ਦੇ ਭਰਾ ਅਤੇ ਭਾਬੀ ਦਾ ਫੇਕ ਚਿਹਰੇ ਲਗਾਕਰ ਵੀਡੀਓ ਵਾਇਰਲ ਕਰ ਦਿੱਤੀ।


ਜੋੜੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਇਹ ਵੀਡੀਓ ਉਨ੍ਹਾਂ ਦੀ ਨਹੀਂ ਹੈ ਪਰ ਫੜੀ ਕੁੜੀ ਦੇ ਸਾਥੀਆਂ ਨੇ ਤਿੰਨ ਹੋਰ ਵੀਡੀਓਜ਼ ਦੇਰ ਸ਼ਾਮ ਵਾਇਰਲ ਕਰ ਦਿੱਤੀਆਂ। ਪੁਲਿਸ ਮੰਨ ਕੇ ਚੱਲ ਰਹੀ ਹੈ ਕਿ ਜੋੜੇ ਨੇ ਉਨ੍ਹਾਂ ਦੀ ਪਰਸਨਲ ਲਾਈਫ ਦੀ ਵੀਡੀਓ ਮੋਬਾਈਲ ਵਿੱਚ ਬਣਾਈ ਸੀ । ਜੋੜਾ ਰੁਟੀਨ ਵਿਚ ਆਪਣਾ ਫ਼ੋਨ ਕਾਉਂਟਰ ‘ਤੇ ਰੱਖਦੇ ਹਨ। ਪੁਲਿਸ ਮੰਨ ਕੇ ਚੱਲ ਰਹੀ ਹੈ ਕਿ ਕੁੜੀ ਨੇ ਮੋਬਾਈਲ ਤੋਂ ਜੋੜੇ ਦੀ ਵੀਡੀਓ ਚੋਰੀ ਕਰ ਲਈ ਅਤੇ ਉਨ੍ਹਾਂ ਨੂੰ ਪਤਾ ਨਹੀਂ ਚਲਿਆ। ਹਾਲਾਂਕਿ ਫੜੀ ਗਈ ਕੁੜੀ ਦਾ ਦਾਅਵਾ ਕਰ ਰਹੀ ਹੈ ਕਿ ਉਸ ਨੂੰ ਫਸਾਇਆ ਜਾ ਰਿਹਾ ਹੈ।

error: Content is protected !!