ਵਰਲਡ ਕੱਪ ਤੋਂ ਪਹਿਲਾ ਟੀਮ ਇੰਡੀਆ ਨੇ ਮੁਹਾਲੀ ‘ਚ ਆਸਟ੍ਰੇਲੀਆ ਨੂੰ ਚਖਾਇਆ ਹਾਰ ਦਾ ਮਜ਼ਾ, ਸ਼ੁਭਮਨ ਗਿੱਲ ਤੇ ਸ਼ਮੀ ਨੇ ਲਿਆਂਦੀ ਹਨੇਰੀ

ਵਰਲਡ ਕੱਪ ਤੋਂ ਪਹਿਲਾ ਟੀਮ ਇੰਡੀਆ ਨੇ ਮੁਹਾਲੀ ‘ਚ ਆਸਟ੍ਰੇਲੀਆ ਨੂੰ ਚਖਾਇਆ ਹਾਰ ਦਾ ਮਜ਼ਾ, ਸ਼ੁਭਮਨ ਗਿੱਲ ਤੇ ਸ਼ਮੀ ਨੇ ਲਿਆਂਦੀ ਹਨੇਰੀ


ਮੁਹਾਲੀ (ਵੀਓਪੀ ਬਿਊਰੋ) ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਦਾ ਪਹਿਲਾ ਮੈਚ ਭਾਰਤ ਨੇ ਜਿੱਤ ਲਿਆ ਹੈ। ਇਸ ਮੈਚ ਨੂੰ ਜਿੱਤ ਕੇ ਭਾਰਤ ਵਨਡੇ ਰੈਂਕਿੰਗ ‘ਚ ਸਿਖਰ ‘ਤੇ ਪਹੁੰਚ ਗਿਆ ਹੈ। ਆਪਣੇ ਘਰੇਲੂ ਮੈਦਾਨ ‘ਤੇ ਕਿਸੇ ਅੰਤਰਰਾਸ਼ਟਰੀ ਮੈਚ ‘ਚ ਪਹਿਲੀ ਵਾਰ ਸ਼ੁਭਮਨ ਗਿੱਲ (74 ਦੌੜਾਂ) ਨੇ ਸ਼ਾਨਦਾਰ ਅਰਧ ਸੈਂਕੜਾ ਲਗਾਇਆ। ਸ਼ੁਭਮਨ ਗਿੱਲ (74) ਅਤੇ ਰਿਤੂਰਾਜ ਗਾਇਕਵਾੜ (71) ਨੇ ਪਹਿਲੀ ਵਿਕਟ ਲਈ 142 ਦੌੜਾਂ ਦੀ ਸਾਂਝੇਦਾਰੀ ਕੀਤੀ।

ਇਸ ਤੋਂ ਪਹਿਲਾਂ ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਆਸਟ੍ਰੇਲੀਆਈ ਟੀਮ ਨੇ ਭਾਰਤ ਨੂੰ 277 ਦੌੜਾਂ ਦਾ ਟੀਚਾ ਦਿੱਤਾ।
ਆਸਟਰੇਲੀਆ ਲਈ ਡੇਵਿਡ ਵਾਰਨਰ ਨੇ ਸਭ ਤੋਂ ਵੱਧ 52 ਦੌੜਾਂ ਦੀ ਪਾਰੀ ਖੇਡੀ। ਤਜਰਬੇਕਾਰ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਨੇ 51 ਦੌੜਾਂ ‘ਤੇ ਪੰਜ ਵਿਕਟਾਂ ਲਈਆਂ, ਜਿਸ ਨਾਲ ਭਾਰਤ ਨੇ ਸ਼ੁੱਕਰਵਾਰ ਨੂੰ ਮੋਹਾਲੀ ‘ਚ ਤਿੰਨ ਮੈਚਾਂ ਦੀ ਸੀਰੀਜ਼ ਦੇ ਪਹਿਲੇ ਵਨ ਡੇ ਮੈਚ ‘ਚ ਆਸਟ੍ਰੇਲੀਆ ਨੂੰ 276 ਦੌੜਾਂ ‘ਤੇ ਆਊਟ ਕਰ ਦਿੱਤਾ। ਸ਼ਮੀ ਨੇ ਆਪਣੇ ਵਨਡੇ ਕਰੀਅਰ ‘ਚ ਦੂਜੀ ਵਾਰ ਪੰਜ ਵਿਕਟਾਂ ਲਈਆਂ।

ਰਿਤੂਰਾਜ ਗਾਇਕਵਾੜ ਅਤੇ ਸ਼ੁਭਮਨ ਗਿੱਲ ਨੇ ਟੀਮ ਇੰਡੀਆ ਨੂੰ ਸ਼ਾਨਦਾਰ ਸ਼ੁਰੂਆਤ ਦਿੱਤੀ ਅਤੇ ਪਹਿਲੀ ਵਿਕਟ ਲਈ 142 ਦੌੜਾਂ ਜੋੜੀਆਂ। ਰਿਤੂਰਾਜ ਨੇ 71 ਦੌੜਾਂ ਅਤੇ ਸ਼ੁਭਮਨ ਗਿੱਲ ਨੇ 74 ਦੌੜਾਂ ਦੀ ਪਾਰੀ ਖੇਡੀ। ਉਥੇ ਹੀ ਸੂਰਿਆਕੁਮਾਰ ਯਾਦਵ 50 ਦੌੜਾਂ ਬਣਾ ਕੇ ਆਊਟ ਹੋ ਗਏ। ਕਪਤਾਨ ਕੇਐਲ ਰਾਹੁਲ ਨੇ 58 ਦੌੜਾਂ ਦੀ ਅਜੇਤੂ ਪਾਰੀ ਖੇਡੀ। ਉਨ੍ਹਾਂ ਨੇ 49ਵੇਂ ਓਵਰ ‘ਚ ਸ਼ਾਨ ਐਬੋਟ ‘ਤੇ ਛੱਕਾ ਜੜ ਕੇ ਟੀਮ ਇੰਡੀਆ ਨੂੰ ਜਿੱਤ ਦਿਵਾਈ।

error: Content is protected !!