ਕੈਨੇਡਾ-ਭਾਰਤ ‘ਚ ਵੱਧਦੀ ਤਲਖੀ ਵਿਚਕਾਰ ਪੰਜਾਬੀ ਸਿੰਗਰ ਸ਼ੁੱਭ ਨੂੰ ਟਾਰਗੈਟ ਕਰਨਾ ਸੋਚੀ ਸਮਝੀ ਸਾਜਿਸ਼ ਤਾਂ ਨਹੀਂ… 

ਕੈਨੇਡਾ-ਭਾਰਤ ‘ਚ ਵੱਧਦੀ ਤਲਖੀ ਵਿਚਕਾਰ ਪੰਜਾਬੀ ਸਿੰਗਰ ਸ਼ੁੱਭ ਨੂੰ ਟਾਰਗੈਟ ਕਰਨਾ ਸੋਚੀ ਸਮਝੀ ਸਾਜਿਸ਼ ਤਾਂ ਨਹੀਂ…

ਜਲੰਧਰ (ਵੀਓਪੀ ਬਿਊਰੋ) ਨੌਜਵਾਨ ਪੰਜਾਬੀ ਗਾਇਕ ਸ਼ੁਭਨੀਤ ਸਿੰਘ ਉਰਫ਼ ਸ਼ੁੱਭ ਨੇ ਆਪਣੇ ਦਮ ‘ਤੇ ਉਹ ਮੁਕਾਮ ਹਾਸਿਲ ਕੀਤਾ ਜੋ ਕਿਸੇ ਨੂੰ ਕਰਨ ਵਿੱਚ ਉਮਰਾਂ ਲੱਗ ਜਾਂਦੀਆਂ ਹਨ। ਆਪਣੀ ਗੱਲ ਰੱਖਣ ਦਾ ਹੱਕ ਸਭ ਨੂੰ ਹੈ ਪਰ ਇਹ ਹੱਕ ਸ਼ੁੱਭ ਨੂੰ ਭਾਰੀ ਪੈ ਗਿਆ। ਇਹ ਹੀ ਕੁਝ ਸਿੱਧੂ ਮੂਸੇਵਾਲਾ ਨਾਲ ਵੀ ਹੋਇਆ ਸੀ, ਲੋਕਾਂ ਨੇ ਉਸ ਦੀਆਂ ਹਰ ਛੋਟੀਆਂ ਗੱਲਾਂ ਨੂੰ ਈਸ਼ੂ ਬਣਾਇਆ ਸੀ ਤੇ ਅੰਤ ਜੋ ਹੋਇਆ ਸਭ ਦੇ ਸਾਹਮਣੇ ਹੈ।

ਗਾਇਕ ਸ਼ੁੱਭ ਦਾ ਭਾਰਤ ਦੇ ਮੁੰਬਈ ਸਮੇਤ ਹੋਰਨਾਂ ਸ਼ਹਿਰਾਂ ਵਿਚ ਸ਼ੋਅ ਹੋਣਾ ਸੀ, ਜੋ ਕੁਝ ਜਥੇਬੰਦੀਆਂ ਦੇ ਵਿਰੋਧ ਦੇ ਕਾਰਨ ਰੱਦ ਹੋ ਗਿਆ। ਇਹ ਵਿਰੋਧ ਗਾਇਕ ਵੱਲੋਂ ਆਪਣੇ ਇੰਸਟਾਗ੍ਰਾਮ ਸੋਸ਼ਲ ਮੀਡੀਆ ਅਕਾਊਂਟ ਉਤੇ ਸਾਂਝੀ ਕੀਤੀ ਗਈ ਇਕ ਸਟੋਰੀ ਕਾਰਨ ਹੋਇਆ।ਗਾਇਕ ਵੱਲੋਂ ਸਟੋਰੀ ਵਿਚ ਸਾਂਝੀ ਕੀਤੀ ਗਈ ਇਕ ਫੋਟੋ ਵਿਚ ਵਿਖਾਇਆ ਗਿਆ ਸੀ ਕਿ ਪੰਜਾਬ ਨੂੰ ਰੱਸੀ ਵਿਚ ਜੱਕੜਿਆ ਹੋਇਆ ਹੈ ਤੇ ਇਹ ਰੱਸੀ ਪੁਲਿਸ ਵਾਲੇ ਦੇ ਹੱਥ ਵਿਚ ਹੈ।

ਇਸ ਪੋਸਟ ਨੂੰ ਖਾਲਿਸਤਾਨੀ ਸਮਰਥਕ ਹੋਣ ਨਾਲ ਜੋੜ ਕੇ ਗਾਇਕ ਦਾ ਵਿਰੋਧ ਸ਼ੁਰੂ ਹੋ ਗਿਆ। ਜਥੇਬੰਦੀਆਂ ਵੱਲੋਂ ਗਾਇਕ ਦੇ ਇੰਡੀਆ ਵਿਚ ਹੋਣ ਵਾਲੇ ਸ਼ੋਅ ‘ਸਟਿਲ ਰੋਲਿਨ’ ਦਾ ਵਿਰੋਧ ਕੀਤਾ ਗਿਆ। ਪੋਸਟਰ ਪਾੜੇ ਗਏ। ਜਿਸ ਤੋਂ ਬਾਅਦ ਸਪਾਂਸਰ ਕੰਪਨੀ ਵੱਲੋਂ ਗਾਇਕ ਸ਼ੁੱਭ ਦੇ ਇੰਡੀਆ ਦੇ ਟੂਰ ਸਪਾਂਸਰ ਸ਼ਿਪ ਵਾਪਸ ਲੈ ਲਈ ਗਈ। ਇਹ ਸ਼ੋਅ ਰੱਦ ਹੋ ਗਿਆ। ਇਸ ਵਿਰੋਧ ਦੇ ਵਿਚਾਲੇ ਪਹਿਲਾਂ ਵੱਡੇ-ਵੱਡੇ ਖਿਡਾਰੀਆਂ ਨੇ ਗਾਇਕ ਨੂੰ ਸੋਸ਼ਲ ਮੀਡੀਆ ਇੰਸਟਾਗ੍ਰਾਮ ਤੋਂ unfollow ਕਰ ਦਿੱਤਾ। ਇਹ ਖਿਡਾਰੀ ਵਿਵਾਦ ਤੋਂ ਪਹਿਲਾਂ ਸ਼ੁਭ ਨੂੰ ਆਪਣਾ ਪਸੰਦੀਦਾ ਗਾਇਕ ਦੱਸਦੇ ਸਨ।

ਇਸ ਸਭ ਦੇ ਬਾਵਜੂਦ ਵੀ ਗਾਇਕ ਸ਼ੁੱਭ ਦੀ ਫੈਨ ਫਾਲੋਇੰਗ ਨੂੰ ਕੋਈ ਫਰਕ ਨਹੀਂ ਪਿਆ। ਸਗੋਂ ਉਸ ਦੀ ਫੈਨ ਫਾਲੋਇੰਗ ਹੋਰ ਵੱਧ ਗਈ। ਇਸ ਗੱਲ ਦੀ ਪੁਸ਼ਟੀ ਇਸ ਗੱਲ ਤੋਂ ਹੁੰਦੀ ਹੈ ਕਿ ਜਦੋਂ ਗਾਇਕ ਸ਼ੁੱਭ ਦਾ ਵਿਰੋਧ ਸ਼ੁਰੂ ਹੋਇਆ ਤੇ ਉ੍ਸ ਨੂੰ ਅਨਫੋਲੋ ਕੀਤਾ ਜਾਣ ਲੱਗਾ ਤਾਂ ਇੰਸਟਾਗ੍ਰਾਮ ਉਤੇ ਉਸ ਦੇ ਫਾਲੋਅਰਜ਼ 1.1 ਮਿਲੀਅਨ ਸੀ ਪਰ ਹੁਣ ਇਹ ਗਿਣਤੀ 1.4 ਮਿਲੀਅਨ ਹੋ ਚੁੱਕੀ ਹੈ। Spotify ਉਤੇ ਉਸ ਨੂੰ ਸੁਣਨ ਵਾਲਿਆਂ ਦੀ ਗਿਣਤੀ 13.1 ਮਿਲੀਅਨ ਹਨ।

ਦੇਖਿਆ ਜਾਵੇ ਤਾਂ ਇਹ ਵਿਰੋਧ ਸ਼ੁਰੂ ਵੀ ਉਸ ਸਮੇਂ ਹੀ ਹੋਇਆ ਜਦ ਕੈਨੇਡਾ ਭਾਰਤ ਵਿੱਚ ਕੋਲਡ ਵਾਰ ਸ਼ੁਰੂ ਹੋਈ ਹੋਵੇ ਉਹ ਵੀ ਖਾਲਿਸਤਾਨ ਨੂੰ ਲੈ ਕੇ। ਜੋ ਵੀ ਹੈ ਸਿੰਗਰ ਦਾ ਸ਼ੋਅ ਕੈਂਸਲ ਹੋਣ ਕਾਰਨ ਹੁਣ ਫਿਰ ਦੋ ਧੜਿਆਂ ਵਿੱਚ ਮਨ ਮੁਟਾਵ ਵੱਧਦਾ ਜਾ ਰਿਹਾ ਹੈ। ਇੱਥੇ ਇਹ ਗੱਲ ਨੋਟ ਕਰਨ ਵਾਲੀ ਹੈ ਕਿ ਇਸ ਖਾਲਿਸਤਾਨੀ ਮੁੱਦੇ ਨੂੰ ਹੋਰ ਰੰਗ ਦੇਣ ਲਈ ਅਤੇ ਅੰਤਰਰਾਸ਼ਟਰੀ ਪੱਧਰ ‘ਤੇ ਕੈਨੇਡਾ ਭਾਰਤ ਦੀ ਲੜਾਈ ਵਿੱਚ ਸਿੰਗਰ ਸ਼ੁੱਭ ਦਾ ਮਸਲਾ ਚੁੱਕਣਾ ਕਿਤੇ ਸੋਚੀ ਸਮਝੀ ਸਾਜਿਸ਼ ਤਾਂ ਨਹੀ ਹੈ।

error: Content is protected !!