ਕੁੱਲੜ ਪੀਜ਼ਾ ਵੀਡੀਓਜ਼ ਮਾਮਲੇ ਚ ਨਵੇਂ ਖੁਲਾਸੇ, ਗ੍ਰਿਫ਼ਤਾਰ ਕੁੜੀ ਦੇ ਪਰਿਵਾਰ ਨੇ ਕਿਹਾ, ਕੁੱਲੜ ਪੀਜ਼ਾ ਵਾਲਿਆਂ ਕੋਲ ਰਹਿੰਦਾ ਸੀ ਧੀ ਦਾ ਫੋਨ, ਨੇਪਾਲ ਦੀ ਕੁੜੀ ਵੀ ਪੁਲਿਸ ਹਿਰਾਸਤ ਵਿਚ

ਕੁੱਲੜ ਪੀਜ਼ਾ ਵੀਡੀਓਜ਼ ਮਾਮਲੇ ਚ ਨਵੇਂ ਖੁਲਾਸੇ, ਗ੍ਰਿਫ਼ਤਾਰ ਕੁੜੀ ਦੇ ਪਰਿਵਾਰ ਨੇ ਕਿਹਾ, ਕੁੱਲੜ ਪੀਜ਼ਾ ਵਾਲਿਆਂ ਕੋਲ ਰਹਿੰਦਾ ਸੀ ਧੀ ਦਾ ਫੋਨ, ਨੇਪਾਲ ਦੀ ਕੁੜੀ ਵੀ ਪੁਲਿਸ ਹਿਰਾਸਤ ਵਿਚ


ਵੀਓਪੀ ਬਿਊਰੋ, ਜਲੰਧਰ-ਕੁੱਲੜ ਪੀਜ਼ਾ ਜੋੜੇ ਦੀ ਵਾਇਰਲ ਹੋਈਆਂ ਪ੍ਰਾਈਵੇਟ ਵੀਡੀਓ ਮਾਮਲੇ ‘ਚ ਹੁਣ ਗ੍ਰਿਫਤਾਰ ਹੋਈ ਲੜਕੀ ਦਾ ਪਰਿਵਾਰ ਸਾਹਮਣੇ ਆ ਗਿਆ ਹੈ। ਲੜਕੀ ਦੀ ਪਰਿਵਾਰਕ ਮੈਂਬਰ ਨੇ ਇਕ ਨਿਊਜ਼ ਚੈਨਲ ਨੂੰ ਬਿਆਨ ਦਿੰਦਿਆਂ ਇਸ ਮਾਮਲੇ ਵਿਚ ਕੁੱਲੜ ਪੀਜ਼ਾ ਵਾਲੇ ਜੋੜੇ ਉਤੇ ਹੀ ਦੋਸ਼ ਲਾ ਦਿੱਤੇ ਹਨ। ਉਨ੍ਹਾਂ ਦੱਸਿਆ ਹੈ ਕਿ ਉਨ੍ਹਾਂ ਦੀ ਲੜਕੀ ਨੇ ਇਕ ਮਹੀਨਾ ਕੁੱਲੜ੍ਹ ਪੀਜ਼ਾ ‘ਤੇ ਕੰਮ ਕੀਤਾ ਸੀ।

ਪਰਿਵਾਰ ਨੇ ਆਪਣੀ ਲੜਕੀ ਨੂੰ ਬੇਕਸੂਰ ਦੱਸਿਆ ਹੈ। ਉਨ੍ਹਾਂ ਦੱਸਿਆ ਕਿ ਪੁਲਿਸ ਇਹ ਦੋਸ਼ ਲਾ ਰਹੀ ਹੈ ਕਿ ਜਿਸ ਆਈਡੀ ਤੋਂ ਵੀਡੀਓ ਵਾਇਰਲ ਹੋਈਆਂ ਹਨ, ਉਹ ਉਨ੍ਹਾਂ ਦੀ ਧੀ ਦੇ ਫੋਨ ਦੇ ਇੰਟਰਨੈਟ ਤੋਂ ਵਾਇਰਲ ਹੋਈਆਂ ਹਨ। ਉਨ੍ਹਾਂ ਕੁੱਲੜ ਪੀਜ਼ਾ ਵਾਲਿਆਂ ਉਤੇ ਦੋਸ਼ ਲਾਇਆ ਕਿ ਜਿਸ ਵੇਲੇ ਵੀਡੀਓਜ਼ ਵਾਇਰਲ ਹੋਈਆਂ ਉਸ ਸਮੇਂ ਫੋਨ ਸਹਿਜ ਅਰੋੜਾ ਕੋਲ ਸੀ। ਸਾਡੀ ਧੀ ਨੇ ਆਪਣੀ ਫੀਸ ਅਦਾ ਕਰਨ ਲਈ ਇਸ ਰੈਸਟੋਰੈਂਟ ਵਿੱਚ ਕੰਮ ਕੀਤਾ। ਉਹ 18 ਸਾਲ ਦੀ ਹੈ। ਸਾਡੀ ਬੇਟੀ ਦੇ ਨਾਲ ਨੇਪਾਲ ਦੀ ਇੱਕ ਲੜਕੀ ਨੂੰ ਵੀ ਹਿਰਾਸਤ ਵਿੱਚ ਲਿਆ ਗਿਆ ਹੈ ਅਤੇ ਉਸ ਤੋਂ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ। ਸਾਡੀ ਲੜਕੀ ਨੇ ਕੁਝ ਨਹੀਂ ਕੀਤਾ, ਉਨ੍ਹਾਂ ਪ੍ਰਸ਼ਾਸਨ ਤੋਂ ਇਨਸਾਫ ਦੀ ਮੰਗ ਕੀਤੀ ਹੈ।


ਜ਼ਿਕਰਯੋਗ ਹੈ ਕਿ ਕੁੱਲੜ ਪੀਜ਼ਾ ਜੋੜੇ ਦੀਆਂ ਪ੍ਰਾਈਵੇਟ ਵੀਡੀਓਜ਼ ਲੀਕ ਹੋ ਗਈਆਂ ਸਨ। ਜਿਸ ਤੋਂ ਬਾਅਦ ਪੁਲਿਸ ਨੇ ਕੁੱਲੜ ਪੀਜ਼ਾ ਵਾਲਿਆਂ ਕੋਲ ਪਹਿਲਾਂ ਕੰਮ ਕਰ ਚੁੱਕੀ ਇਕ ਕੁੜੀ ਨੂੰ ਗ੍ਰਿਫ਼ਤਾਰ ਕੀਤਾ। ਇਸ ਤੋਂ ਬਾਅਦ ਤੋਂ ਹੀ ਇਸ ਮਾਮਲੇ ਵਿਚ ਨਵੇਂ-ਨਵੇਂ ਖੁਲਾਸੇ ਹੋ ਰਹੇ ਹਨ। ਕੁੱਲੜ ਪੀਜ਼ਾ ਵਾਲੇ ਸਹਿਜ ਅਰੋੜਾ ਨੇ ਆਪਣੇ ਬਿਆਨ ਵਿਚ ਇਕ ਯੂ ਟਿਊਬਰ ਉਤੇ ਉਨ੍ਹਾਂ ਦੀਆਂ ਵੀਡੀਓਜ਼ ਲੀਕ ਕਰਨ ਤੇ ਧਮਕੀਆਂ ਦੇ ਕੇ ਉਨ੍ਹਾਂ ਦੀ ਜ਼ਿੰਦਗੀ ਨਰਕ ਬਣਾਉਣ ਦੇ ਦੋਸ਼ ਲਾਏ ਗਏ ਸਨ। ਹੁਣ ਕੁਝ ਦਿਨਾਂ ਬਾਅਦ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤੀ ਗਈ ਕੁੜੀ ਦੀ ਪਰਿਵਾਰਕ ਮੈਂਬਰ ਸਾਹਮਣੇ ਆਈ ਹੈ ਤੇ ਨਵੇਂ ਖੁਲਾਸੇ ਕੀਤੇ ਹਨ।

error: Content is protected !!