ਕੁਝ ਹੀ ਮਿੰਟਾਂ ਵਿਚ ਵਾਇਰਲ ਹੋਈਆਂ ਪਰਿਣੀਤੀ ਚੋਪੜਾ ਤੇ ਰਾਘਵ ਚੱਢਾ ਦੀਆਂ ਤਸਵੀਰਾਂ, ਮਿਲੀਅਨਜ਼ ਤਕ ਪਹੁੰਚੇ ਲਾਈਕਸ

ਕੁਝ ਹੀ ਮਿੰਟਾਂ ਵਿਚ ਵਾਇਰਲ ਹੋਈਆਂ ਪਰਿਣੀਤੀ ਚੋਪੜਾ ਤੇ ਰਾਘਵ ਚੱਢਾ ਦੀਆਂ ਤਸਵੀਰਾਂ, ਮਿਲੀਅਨਜ਼ ਤਕ ਪਹੁੰਚੇ ਲਾਈਕਸ


ਉਦੈਪੁਰ (ਵੀਓਪੀ ਬਿਊਰੋ) : ਅਦਾਕਾਰਾ ਪਰਿਣੀਤੀ ਚੋਪੜਾ ਅਤੇ ਆਮ ਆਦਮੀ ਪਾਰਟੀ ਦੇ ਨੇਤਾ ਰਾਘਵ ਚੱਢਾ ਵਿਆਹ ਦੇ ਬੰਧਨ ਵਿੱਚ ਬੱਝ ਗਏ ਹਨ। ਕੁਝ ਦਿਨ ਪਹਿਲਾਂ ਦੋਹਾਂ ਦੇ ਵਿਆਹ ਦਾ ਕਾਰਡ ਸਾਹਮਣੇ ਆਇਆ ਸੀ, ਜਿਸ ਤੋਂ ਬਾਅਦ ਦੋਵੇਂ ਸੁਰਖੀਆਂ ‘ਚ ਆ ਗਏ ਸਨ।

ਲੋਕਾਂ ਦਾ ਇੰਤਜ਼ਾਰ ਖ਼ਤਮ ਕਰਦੇ ਹੋਏ ਅਦਾਕਾਰਾ ਪਰਿਣੀਤੀ ਚੋਪੜਾ ਤੇ ਰਾਘਵ ਚੱਢਾ ਨੇ ਆਪਣੇ ਵਿਆਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਸਾਂਝੀਆਂ ਕਰ ਦਿੱਤੀਆਂ ਹਨ। ਨਵ-ਵਿਆਹੇ ਜੋੜੇ ਵਲੋਂ ਤਸਵੀਰਾਂ ਸ਼ੇਅਰ ਕਰਨ ਤੋਂ ਕੁਝ ਹੀ ਮਿੰਟਾਂ ‘ਚ ਇਹ ਤਸਵੀਰਾਂ ਸੋਸ਼ਲ ਮੀਡੀਆ ‘ਤੇ ਖ਼ੂਬ ਵਾਇਰਲ ਹੋਣ ਲੱਗੀਆਂ। ਇਨ੍ਹਾਂ ਤਸਵੀਰਾਂ ਨੂੰ ਕੁਝ ਹੀ ਮਿੰਟਾਂ ‘ਚ ਮਿਲੀਅਨ ਲਾਈਕਸ ਮਿਲੇ।

ਪਰਿਣੀਤੀ ਅਤੇ ਰਾਘਵ ਦੇ ਵਿਆਹ ‘ਚ ਬਾਲੀਵੁੱਡ ਅਤੇ ਰਾਜਨੀਤੀ ਦੀਆਂ ਕਈ ਵੱਡੀਆਂ ਹਸਤੀਆਂ ਨੇ ਸ਼ਿਰਕਤ ਕੀਤੀ। ਇਨ੍ਹਾਂ ਦੇ ਵਿਆਹ ਲਈ ਲੀਲਾ ਪੈਲੇਸ ’ਚ ਸਵੀਮਿੰਗ ਪੂਲ ’ਤੇ ਮੰਡਪ ਬਣਾਇਆ ਗਿਆ ਸੀ। ਪਾਣੀ ਨਾਲ ਭਰੇ ਤਲਾਅ ਦੇ ਵਿਚਕਾਰ ਦੋਵੇਂ ਨੇ ਸੱਤ ਫੇਰੇ ਲਏ ਅਤੇ ਸਦਾ ਲਈ ਇਕ-ਦੂਜੇ ਦੇ ਹੋ ਗਏ। ਮੀਡੀਆ ਤੇ ਕੈਮਰਿਆਂ ਨੂੰ ਇਸ ਵਿਆਹ ਤੋਂ ਦੂਰ ਰੱਖਿਆ ਗਿਆ ਸੀ ਤਾਂ ਜੋ ਇਸ ਦੀਆਂ ਤਸਵੀਰਾਂ ਤੇ ਵੀਡੀਓਜ਼ ਲੀਕ ਨਾ ਹੋਣ ਪਰ ਹੁਣ ਨਵਵਿਆਹੇ ਜੋੜੇ ਨੇ ਆਪਣੇ ਵਿਆਹ ਦੀਆਂ ਤਸਵੀਰਾਂ ਤੋਂ ਪਰਦਾ ਚੁੱਕ ਦਿੱਤਾ ਹੈ।

‘ਤਾਜ ਲੇਕ ਪੈਲਸ’ ਤੋਂ ਰਾਘਵ ਚੱਢਾ ਦੀ ਬਾਰਾਤ 18 ਕਿਸ਼ਤੀਆਂ ਰਾਹੀਂ ‘ਦਿ ਲੀਲ੍ਹਾ ਪੈਲਸ’ ਪੁੱਜੀ। ਰਾਜਸਥਾਨੀ ਸਿਹਾਰ ਬੰਨ੍ਹੀ ਰਾਘਵ ਵਿੰਟੇਜ ਕਾਰ ਰਾਹੀਂ ਪੁੱਜੇ ਤੇ ਸਾਢੇ ਤਿੰਨ ਵਜੇ ਪਰਿਣੀਤੀ ਨੂੰ ਜੈਮਾਲਾ ਪਾਈ। ਜੋੜੇ ਨੇ ਕ੍ਰੀਮ ਰੰਗ ਦੀ ਡਰੈੱਸ ਪਾਈ ਹੋਈ ਸੀ। ਵਿਆਹ ਦੀ ਥੀਮ ਪਰਲ ਵ੍ਹਾਈਟ ਹੋਣ ਕਾਰਨ ਜ਼ਿਆਦਾਤਰ ਮਹਿਮਾਨ ਇਸੇ ਰੰਗ ਦੀ ਪੁਸ਼ਾਕ ’ਚ ਨਜ਼ਰ ਆਏ।

error: Content is protected !!