ਕੁੱਲੜ ਪੀਜ਼ਾ ਮਾਮਲੇ ਵਿਚ ਐਫਆਈਆਰ ਵਿਚ ਹੋਏ ਨਵੇਂ ਖੁਲਾਸੇ, ਕੁੜੀ ਉਤੇ ਲਾਏ ਗਏ ਇਹ ਦੋਸ਼, ਗ੍ਰਿਫ਼ਤਾਰ ਕੁੜੀ ਦੀ ਮਾਸੀ ਨੇ ਜੋੜੇ ਉਤੇ ਲਾਏ ਸੀ ਦੋਸ਼

ਕੁੱਲੜ ਪੀਜ਼ਾ ਮਾਮਲੇ ਵਿਚ ਐਫਆਈਆਰ ਵਿਚ ਹੋਏ ਨਵੇਂ ਖੁਲਾਸੇ, ਕੁੜੀ ਉਤੇ ਲਾਏ ਗਏ ਇਹ ਦੋਸ਼, ਗ੍ਰਿਫ਼ਤਾਰ ਕੁੜੀ ਦੀ ਮਾਸੀ ਨੇ ਜੋੜੇ ਉਤੇ ਲਾਏ ਸੀ ਦੋਸ਼


ਵੀਓਪੀ ਬਿਊਰੋ, ਜਲੰਧਰ-ਕੁੱਲ੍ਹੜ ਪੀਜ਼ਾ ਜੋੜੀ ਦੀ ਵਾਇਰਲ ਵੀਡੀਓ ਦੇ ਮਾਮਲੇ ਵਿਚ ਨਿੱਤ ਨਵੇਂ ਖੁਲਾਸੇ ਹੋ ਰਹੇ ਹਨ। ਹੁਣ ਇਸ ਮਾਮਲੇ ਵਿਚ ਥਾਣੇ ਵਿਚ ਦਰਜ ਐਫਆਈਆਰ ਦੀ ਕਾਪੀ ਸਾਹਮਣੇ ਆਈ ਹੈ। ਇਸ ਐਫਆਈਆਰ ਦੀ ਕਾਪੀ ਵਿੱਚ ਮਾਮਲੇ ਦੇ ਕਈ ਪੱਖ ਸਾਹਮਣੇ ਆਏ ਹਨ। ਕੁੱਲ੍ਹੜ ਪੀਜ਼ਾ ਜੋੜੀ ਦੀ ਵਾਇਰਲ ਵੀਡੀਓ ਮਾਮਲੇ ਵਿੱਚ ਐਫਆਈਆਰ ਵਿੱਚ ਸਹਿਜ ਅਰੋੜਾ ਦੀ ਭੈਣ ਵੱਲੋਂ ਸ਼ਿਕਾਇਤ ਦਰਜ ਕਰਵਾਈ ਗਈ ਹੈ। ਇੱਕ ਲੜਕੀ ਸਮੇਤ ਅਣਪਛਾਤੇ ਵਿਅਕਤੀ ‘ਤੇ ਮਾਮਲਾ ਦਰਜ ਕੀਤਾ ਗਿਆ ਹੈ।


ਐਫਆਈਆਰ ਵਿੱਚ ਲਿਖਿਆ ਗਿਆ ਹੈ ਕਿ ਕੁੱਲ੍ਹੜ ਪੀਜ਼ਾ ‘ਤੇ ਕੰਮ ਕਰਦੀ ਇਕ ਲੜਕੀ ਨੂੰ ਕੰਮ ਤੋਂ ਕੱਢ ਦਿੱਤਾ ਗਿਆ ਸੀ। ਇਸ ਤੋਂ ਬਾਅਦ, ਜਾਅਲੀ ਇੰਸਟਾਗ੍ਰਾਮ ਆਈਡੀ ਬਣਾ ਕੇ ਮੈਸੇਜ ਕੀਤੇ ਗਏ ਤੇ ਕਿਹਾ ਗਿਆ ਕਿ ਜੇ ਤੁਸੀਂ ਬੈਂਕ ਅਕਾਊਂਟ ਵਿਚਪੈਸੇ ਨਾ ਪਾਏ ਤਾਂ ਤੁਹਾਡੀ ਗਲਤ ਵੀਡੀਓ ਵਾਇਰਲ ਕਰ ਦਿੱਤੀ ਜਾਏਗੀ।


ਇਸ ਦੀ ਸ਼ਿਕਾਇਤ ਥਾਣੇ ਵਿੱਚ ਦਿੱਤੀ ਸੀ ਜਿਸ ਦੀ ਤਫਤੀਸ਼ ਜਾਰੀ ਹੈ। ਜਦੋਂ ਪੈਸੇ ਨਹੀਂ ਭੇਜੇ ਗਏ ਤਾਂ ਉਸ ਲੜਕੀ ਤੇ ਅਣਪਛਾਤੇ ਵਿਅਕਤੀਆਂ ਵੱਲੋਂ ਵੀਡੀਓ ਵਾਇਰਲ ਕਰ ਦਿੱਤੀ ਗਈ।


ਇਸ ਲੜਕੀ ਨੂੰ ਕੁੱਲ੍ਹੜ ਪੀਜ਼ਾ ‘ਤੇ ਕੰਮ ਕਰਦੇ ਹੋਏ ਗਲਤੀਆਂ ਤੇ ਕੈਸ਼ ਵਿਚ ਹੇਰਾਫੇਰੀ ਕਰਨ ਕਾਰਨ ਕੰਮ ਤੋਂ ਕੱਢ ਦਿੱਤਾ ਗਿਆ ਸੀ। ਇਸ ਕਾਰਨ ਇਸ ਲੜਕੀ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਸਾਨੂੰ ਬਲੈਕਮੇਲ ਕੀਤਾ ਤੇ ਸੋਸ਼ਲ ਮੀਡੀਆ ‘ਤੇ ਫੇਕ ਵੀਡੀਓ ਵਾਇਰਲ ਕੀਤੀਆਂ। ਸ਼ਿਕਾਇਤਕਰਤਾ ਵੱਲੋਂ ਇਸ ਲੜਕੀ ਤੇ ਇਸ ਦੇ ਸਾਥੀਆਂ ਖਿਲਾਫ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਹੈ। ਉਧਰ, ਬੀਤੇ ਦਿਨੀਂ ਗ੍ਰਿਫ਼ਤਾਰ ਕੀਤੀ ਗਈ ਕੁੜੀ ਦੀ ਮਾਸੀ ਸਾਹਮਣੇ ਆਈ ਸੀ। ਉਸ ਨੇ ਵੀ ਆਪਣੀ ਧੀ ਦਾ ਪੱਖ ਸਾਹਮਣੇ ਰੱਖਿਆ ਹੈ। ਉਸ ਨੇ ਦੱਸਿਆ ਕਿ ਸਹਿਜ ਨੇ ਉਸ ਦਿਨ ਫੋਨ ਆਪਣੇ ਕੋਲ ਰੱਖਿਆ ਸੀ। ਸਾਡੀ ਕੁੜੀ ਨੇ ਵੀਡੀਓਜ਼ ਨਹੀਂ ਵਾਇਰਲ ਕੀਤੀਆਂ।

error: Content is protected !!