Skip to content
Thursday, December 19, 2024
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2023
September
27
ਭਾਰਤ-ਕੈਨੇਡਾ ਮਾਮਲਾ; ਅਮਰੀਕਾ ਤੇ ਆਸਟ੍ਰੇਲੀਆ ਨੇ ਪੰਜਾਬੀਆਂ ਨੂੰ ਦਿੱਤੀਆਂ ਹਦਾਇਤਾਂ, ਜੇ ਕੋਈ ਧਮਕੀ ਦੇਵੇ ਜਾਂ ਡਰਾਵੇ ਤਾਂ…
international
Latest News
ਭਾਰਤ-ਕੈਨੇਡਾ ਮਾਮਲਾ; ਅਮਰੀਕਾ ਤੇ ਆਸਟ੍ਰੇਲੀਆ ਨੇ ਪੰਜਾਬੀਆਂ ਨੂੰ ਦਿੱਤੀਆਂ ਹਦਾਇਤਾਂ, ਜੇ ਕੋਈ ਧਮਕੀ ਦੇਵੇ ਜਾਂ ਡਰਾਵੇ ਤਾਂ…
September 27, 2023
Voice of Punjab
ਭਾਰਤ-ਕੈਨੇਡਾ ਮਾਮਲਾ; ਅਮਰੀਕਾ ਤੇ ਆਸਟ੍ਰੇਲੀਆ ਨੇ ਪੰਜਾਬੀਆਂ ਨੂੰ ਦਿੱਤੀਆਂ ਹਦਾਇਤਾਂ, ਜੇ ਕੋਈ ਧਮਕੀ ਦੇਵੇ ਜਾਂ ਡਰਾਵੇ ਤਾਂ…
ਵੀਓਪੀ ਬਿਊਰੋ, ਇੰਟਰਨੈਸ਼ਨਲ-ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਹਰਦੀਪ ਸਿੰਘ ਨਿੱਝਰ ਦੇ ਕਤਲ ਪਿੱਛੇ ਭਾਰਤੀ ਏਜੰਸੀਆਂ ਦਾ ਹੱਥ ਹੋਣ ਦਾ ਖ਼ਦਸ਼ਾ ਜ਼ਾਹਿਰ ਕੀਤੇ ਜਾਣ ਮਗਰੋਂ ਭਾਰਤ ਅਤੇ ਕੈਨੇਡਾ ਦੇ ਰਿਸ਼ਤਿਆਂ ਵਿਚ ਦਰਾਰ ਜ਼ਰੂਰ ਆਈ ਹੈ। ਸਗੋਂ ਇਸ ਦਾ ਕੌਮਾਂਤਰੀ ਪੱਧਰ ‘ਤੇ ਅਸਰ ਵੇਖਣ ਨੂੰ ਮਿਲ ਰਿਹਾ ਹੈ। ਹੁਣ ਆਸਟ੍ਰੇਲੀਆ ਤੇ ਅਮਰੀਕਾ ਨੇ ਭਾਈਚਾਰੇ ਵਿਚ ਵਿਦੇਸ਼ੀ ਦਖ਼ਲਅੰਦਾਜ਼ੀ ਨੂੰ ਲੈ ਕੇ ਵਿਸ਼ੇਸ਼ ਤੌਰ ‘ਤੇ ਪੰਜਾਬੀ ਵਿਚ ਹਦਾਇਤਾਂ ਜਾਰੀ ਕੀਤੀਆਂ ਹਨ।
ਆਸਟ੍ਰੇਲੀਅਨ ਫ਼ੈਡਰਲ ਪੁਲਿਸ ਤੇ ਯੂਐਸ ਡਿਪਾਰਟਮੈਂਟ ਆਫ਼ ਜਸਟਿਸ ਫੈਡਰਲ ਬਿਊਰੋ ਆਫ਼ ਇਨਵੈਸਟੀਗੇਸ਼ਨ ਵੱਲੋਂ ਆਪਣੇ ਦੇਸ਼ ਵਿਚ ਰਹਿ ਰਹੇ ਨਾਗਰਿਕਾਂ ਲਈ ਪੰਜਾਬੀ ਵਿਚ ਵਿਸਥਾਰਤ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਹਨ। ਯੂਐਸ ਡਿਪਾਰਟਮੈਂਟ ਆਫ਼ ਜਸਟਿਸ FBI ਨੇ ਆਪਣੇ ਦੇਸ਼ ਵਿਚ ਰਹਿੰਦੇ ਲੋਕਾਂ ਲਈ ਪੰਜਾਬੀ ਵਿਚ ਧਮਕੀ ਤੇ ਡਰਾਉਣ ‘ਤੇ ਪ੍ਰਤੀਕਿਰਿਆ ਗਾਈਡ ਜਾਰੀ ਕੀਤੀ ਹੈ। ਇਸ ਵਿਚ ਦੱਸਿਆ ਗਿਆ ਹੈ ਕਿ ਜੇਕਰ ਤੁਹਾਨੂੰ ਧਮਕੀਆਂ ਜਾ ਡਰਾਵੇ ਮਿਲਦੇ ਹਨ ਤਾਂ ਤੁਸੀਂ ਇਸ ‘ਤੇ ਕਿਵੇਂ ਸ਼ਿਕਾਇਤ ਕਰਨੀ ਹੈ। ਇਸ ਵਿਚ ਵਿਅਕਤੀਗਤ ਧਮਕੀ, ਫ਼ੋਨ ‘ਤੇ ਧਮਕੀ, ਇਲੈਕਟ੍ਰਾਨਿਕ ਮੈਸੇਜ ਰਾਹੀਂ ਧਮਕੀ ਦੇ ਨਾਲ-ਨਾਲ ਸਾਈਬਰ ਹਮਲੇ ਤਕ ਨੂੰ ਲੈ ਕੇ ਵਿਸਥਾਰਤ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਹਨ।
ਲੋਕਾਂ ਨੂੰ ਕਿਹਾ ਗਿਆ ਹੈ ਕਿ ਉਹ ਅਜਿਹਾ ਖ਼ਤਰਾ ਮਹਿਸੂਸ ਕਰਨ ‘ਤੇ ਸਿੱਧਾ FBI ਨਾਲ ਸੰਪਰਕ ਕਰਨ। ਇਸੇ ਤਰ੍ਹਾਂ ਆਸਟ੍ਰੇਲੀਅਨ ਫੈਡਰਲ ਪੁਲਸ (AFP)ਨੇ ਵੀ ਪੰਜਾਬੀ ਵਿਚ ਪੱਤਰ ਜਾਰੀ ਕਰ ਆਪਣੇ ਨਾਗਰਿਕਾਂ ਨੂੰ ਦੱਸਿਆ ਹੈ ਕਿ ਵਿਦੇਸ਼ੀ ਸਰਕਾਰਾਂ ਤੋਂ ਖ਼ਤਰੇ ਤੇ ਡਰ ਦੀ ਰਿਪੋਰਟ ਕਿਵੇਂ ਕਰਨੀ ਹੈ। AFP ਨੇ ਕਿਹਾ ਹੈ ਕਿ ਵਿਦੇਸ਼ੀ ਦਖ਼ਲ ਆਸਟ੍ਰੇਲੀਆ ਦੇ ਲੋਕਾਂ, ਸੁਤੰਤਰਤਾ ਤੇ ਸੁਰੱਖਿਆ ਅਤੇ ਰਾਸ਼ਟਰੀ ਸੰਸਥਾਵਾਂ ਦੀ ਅਖੰਡਤਾ ਲਈ ਗੰਭੀਰ ਖ਼ਤਰੇ ਨੂੰ ਦਰਸਾਉਂਦੀ ਹੈ।
ਵਿਦੇਸ਼ ਦਖ਼ਲ ਦੇ ਖ਼ਤਰੇ ਆਸਟ੍ਰੇਲੀਆਈ ਭਾਈਚਾਰੇ ਦੇ ਕਿਸੇ ਇਕ ਖੇਤਰ ਤਕ ਸੀਮਤ ਨਹੀਂ ਹਨ ਤੇ ਨਾ ਹੀ ਕਿਸੇ ਇਕ ਰਾਸ਼ਟਰ-ਰਾਜ ਦੁਆਰਾ ਕੀਤਾ ਜਾਂਦਾ ਹੈ। ਇਸ ਪੱਤਰ ਵਿਚ ਸੱਭਿਆਚਾਰਕ ਅਤੇ ਭਾਸ਼ਾਈ ਤੌਰ ‘ਤੇ ਵੱਖ-ਵੱਖ ਭਾਈਚਾਰੇ ਦੇ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਭਾਈਚਾਰੇ ਵਿਚ ਵਿਦੇਸ਼ੀ ਦਖ਼ਲ ਦੀਆਂ ਘਟਨਵਾਆਂ ਦੀ ਰਿਪੋਰਟ ਨੈਸ਼ਨਲ ਸਕਿਓਰਿਟੀ ਹਾਟਲਾਈਨ ਨੂੰ ਕੀਤੀ ਜਾ ਸਕਦੀ ਹੈ।
Post navigation
ਸਕੂਲ ਜਾਂਦਿਆਂ ਆਟੋ ਵਿਚੋਂ ਬਾਹਰ ਡਿੱਗ ਗਿਆ ਚਾਰ ਸਾਲਾ ਮਾਸੂਮ, ਟਾਇਰ ਹੇਠਾਂ ਆਉਣ ਕਾਰਨ ਕੁਚਲਿਆ ਗਿਆ, ਮੌਤ
ਘਰ ਵਿਚੋਂ ਆ ਰਹੀ ਸੀ ਬਦਬੂ, ਪੁਲਿਸ ਘਰ ਅੰਦਰ ਵੜੀ ਤਾਂ ਵਿਦੇਸ਼ੋਂ ਆਏ ਪਿਤਾ-ਧੀ ਦੀਆਂ ਮਿਲੀਆਂ ਲਾਸ਼ਾਂ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us