ਸਕੂਲ ਜਾਂਦਿਆਂ ਆਟੋ ਵਿਚੋਂ ਬਾਹਰ ਡਿੱਗ ਗਿਆ ਚਾਰ ਸਾਲਾ ਮਾਸੂਮ, ਟਾਇਰ ਹੇਠਾਂ ਆਉਣ ਕਾਰਨ ਕੁਚਲਿਆ ਗਿਆ, ਮੌਤ

ਸਕੂਲ ਜਾਂਦਿਆਂ ਆਟੋ ਵਿਚੋਂ ਬਾਹਰ ਡਿੱਗ ਗਿਆ ਚਾਰ ਸਾਲਾ ਮਾਸੂਮ, ਟਾਇਰ ਹੇਠਾਂ ਆਉਣ ਕਾਰਨ ਕੁਚਲਿਆ ਗਿਆ, ਮੌਤ


ਵੀਓਪੀ ਬਿਊਰੋ, ਗੁਰਦਾਸਪੁਰ : ਕਾਹਨੂੰਵਾਨ ਕਸਬੇ ਦੇ ਇਕ ਨਿੱਜੀ ਸਕੂਲ ਵਿਚ ਪੜ੍ਹਨ ਲਈ ਜਾਂਦਾ ਚਾਰ ਸਾਲਾ ਮਾਸੂਮ ਆਟੋ ’ਚੋਂ ਡਿੱਗ ਗਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਮ੍ਰਿਤਕ ਬੱਚੇ ਦੀ ਪਛਾਣ ਰਿਚਰਡ ਮਸੀਹ (4) ਪੁੱਤਰ ਰਾਜੂ ਮਸੀਹ ਵਾਸੀ ਪਿੰਡ ਤਲਵੰਡੀ ਕਾਹਨੂੰਵਾਨ ਵਜੋਂ ਹੋਈ ਹੈ। ਉਹ ਐੱਲਕੇਜੀ ਵਿਚ ਪੜ੍ਹਦਾ ਸੀ ਤੇ ਆਟੋ ’ਚ ਸਕੂਲ ਜਾਂਦਾ ਸੀ। ਸੋਮਵਾਰ ਸਵੇਰੇ ਉਹ ਆਟੋ ’ਚ ਸਕੂਲ ਰਵਾਨਾ ਹੋਇਆ।

ਘਰ ਤੋਂ ਥੋੜ੍ਹੀ ਦੂਰੀ ’ਤੇ ਆਟੋ ’ਚ ਕਿਸੇ ਤਰ੍ਹਾਂ ਦੀ ਸੁਰੱਖਿਆ ਨਾ ਹੋਣ ਕਾਰਨ ਬੱਚਾ ਬਾਹਰ ਡਿੱਗ ਪਿਆ ਤੇ ਆਟੋ ਦੇ ਟਾਇਰ ਹੇਠਾਂ ਆ ਗਿਆ। ਉਸ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਜਿੱਥੇ ਉਸ ਦੀ ਮੌਤ ਹੋ ਗਈ। ਸਕੂਲ ਅਤੇ ਬੱਚੇ ਦੇ ਪਰਿਵਾਰ ਵਾਲਿਆਂ ਨੇ ਇਸ ਮਾਮਲੇ ਬਾਰੇ ਪ੍ਰਸ਼ਾਸਨ ਨੂੰ ਕੋਈ ਜਾਣਕਾਰੀ ਨਹੀਂ ਦਿੱਤੀ। ਪਰ ਜਦੋਂ ਜ਼ਿਲ੍ਹਾ ਬਾਲ ਸੁਰੱਖਿਆ ਵਿਭਾਗ ਨੂੰ ਇਸ ਬਾਰੇ ਪਤਾ ਲੱਗਾ ਤਾਂ ਡੀਸੀ ਵੱਲੋਂ ਗਠਿਤ ਟੀਮ ਨੇ ਸਕੂਲ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ।


ਸਕੂਲ ਦੇ ਪ੍ਰਿੰਸੀਪਲ ਸੇਲਵਮ ਦਾ ਕਹਿਣਾ ਹੈ ਕਿ ਬੱਚਿਆਂ ਨੂੰ ਸਕੂਲ ਲੈ ਕੇ ਜਾਣਾ ਮਾਪਿਆਂ ਦੀ ਜ਼ਿੰਮੇਵਾਰੀ ਹੈ। ਸਕੂਲ ’ਚ ਆਵਾਜਾਈ ਦਾ ਕੋਈ ਸਾਧਨ ਨਹੀਂ ਹੈ। ਸਕੂਲ ਦੇ ਬਾਹਰ ਸੜਕਾਂ ’ਤੇ ਹੋਣ ਵਾਲੇ ਹਾਦਸਿਆਂ ਲਈ ਡਰਾਈਵਰ ਤੇ ਵਾਹਨ ਚਲਾਉਣ ਵਾਲੇ ਹੀ ਜ਼ਿੰਮੇਵਾਰ ਹਨ।

error: Content is protected !!