ਇੰਨੋਸੈਂਟ ਹਾਰਟਸ ਸਕੂਲ ਲੋਹਾਰਾਂ ਵੱਲੋਂ ਜ਼ੋਨਲ ਕ੍ਰਿਕਟ ਅਤੇ ਵਾਲੀਬਾਲ ਟੂਰਨਾਮੈਂਟ (ਜ਼ੋਨ-2) ਕਰਵਾਇਆ ਗਿਆ
ਜਲੰਧਰ (ਰੀਤਿਕਾ ਭਗਤ) ਇੰਨੋਸੈਂਟ ਹਾਰਟਸ ਸਕੂਲ, ਲੋਹਾਰਾਂ ਵੱਲੋਂ ਵਿਦਿਆਰਥੀਆਂ ਵਿੱਚ ਖੇਡ ਭਾਵਨਾ ਨੂੰ ਵਿਕਸਤ ਕਰਨ ਅਤੇ ਉਤਸ਼ਾਹਿਤ ਕਰਨ ਲਈ ਜ਼ੋਨਲ ਕ੍ਰਿਕਟ ਅਤੇ ਵਾਲੀਬਾਲ ਟੂਰਨਾਮੈਂਟ (ਜ਼ੋਨ – 2) ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ 15 ਸਕੂਲਾਂ ਨੇ ਭਾਗ ਲਿਆ।
ਜ਼ੋਨਲ ਕ੍ਰਿਕਟ ਅਤੇ ਵਾਲੀਬਾਲ ਟੂਰਨਾਮੈਂਟ ਦਾ ਸਮਾਪਤੀ ਸਮਾਰੋਹ ਸਫਲਤਾਪੂਰਵਕ ਕਰਵਾਇਆ ਗਿਆ। ਇਸ ਸਮਾਗਮ ਦੇ ਮੁੱਖ ਮਹਿਮਾਨ ਸ੍ਰੀ ਹਰਮੇਸ਼ ਲਾਲ (ਪ੍ਰਧਾਨ ਅਤੇ ਜ਼ੋਨਲ ਸਕੱਤਰ), ਸ੍ਰੀ ਸੁਖਦੇਵ ਲਾਲ (ਸੀਨੀਅਰ ਪ੍ਰਧਾਨ ਜ਼ਿਲ੍ਹਾ ਟੂਰਨਾਮੈਂਟ ਕਮੇਟੀ) ਅਤੇ ਸ੍ਰੀ ਸੁਰਿੰਦਰ ਕੁਮਾਰ (ਸਹਾਇਕ ਸਕੱਤਰ, ਜ਼ਿਲ੍ਹਾ ਟੂਰਨਾਮੈਂਟ ਕਮੇਟੀ) ਸਨ। ਸ੍ਰੀ ਨਿਖਿਲ ਹੰਸ ਅਤੇ ਸ੍ਰੀ ਯੋਗੇਸ਼ ਕੁਮਾਰ ਵੀ ਮਹਿਮਾਨਾਂ ਵੱਜੋਂ ਸ਼ਾਮਲ ਸਨ।
ਅੰਤ ਵਿੱਚ, ਸ਼੍ਰੀਮਤੀ ਸ਼ਾਲੂ ਸਹਿਗਲ, (ਪ੍ਰਿੰਸੀਪਲ, ਇੰਨੋਸੈਂਟ ਹਾਰਟਸ ਸਕੂਲ, ਲੋਹਾਰਾਂ),ਸ੍ਰੀ ਨਵੀਨ ਧਵਨ, (ਵਾਈਸ ਪ੍ਰਿੰਸੀਪਲ, ਇੰਨੋਸੈਂਟ ਹਾਰਟਸ ਸਕੂਲ, ਲੋਹਾਰਾਂ), ਸ੍ਰੀ ਸੰਜੀਵ (ਸਪੋਰਟਸ ਕੋਆਰਡੀਨੇਟਰ) ਅਤੇ ਸ੍ਰੀ ਜਗਜੀਤ ਸਿੰਘ (ਐਚ.ਓ.ਡੀ., ਸਪੋਰਟਸ) ਨੇ ਮੁੱਖ ਮਹਿਮਾਨਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ।
ਮੈਚਾਂ ਦੇ ਜੇਤੂ ਹੇਠ ਲਿਖੇ ਅਨੁਸਾਰ ਹਨ:
ਕ੍ਰਿਕਟ ਅੰਡਰ-14 ਵਰਗ (ਲੜਕੇ) ਵਿੱਚ ਇੰਨੋਸੈਂਟ ਹਾਰਟਸ ਸਕੂਲ, ਲੋਹਾਰਾਂ ਨੇ ਪਹਿਲਾ, ਇੰਨੋਸੈਂਟ ਹਾਰਟਸ ਸਕੂਲ, ਜੀਐੱਮਟੀ ਨੇ ਦੂਜਾ ਅਤੇ ਲਾ ਬਲੌਸਮ ਸਕੂਲ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਕ੍ਰਿਕਟ ਅੰਡਰ-17 ਵਰਗ (ਲੜਕੇ) ਵਿੱਚ ਕੈਂਬਰਿਜ ਕੋ ਐੱਡ ਸਕੂਲ ਨੇ ਪਹਿਲਾ, ਇੰਨੋਸੈਂਟ ਹਾਰਟਸ ਸਕੂਲ, ਲੋਹਾਰਾਂ ਨੇ ਦੂਜਾ ਜਦਕਿ ਜੀਐੱਸਐੱਸਐੱਸ ਲਾਡੋਵਾਲੀ ਨੇ ਤੀਜਾ ਸਥਾਨ ਹਾਸਲ ਕੀਤਾ।
ਕ੍ਰਿਕਟ ਅੰਡਰ-19 ਵਰਗ (ਲੜਕੇ) ਵਿੱਚ ਕੈਂਬਰਿਜ ਕੋ ਐੱਡ ਸਕੂਲ ਨੇ ਪਹਿਲਾ, ਜੀਐੱਮਐੱਸਐੱਸਐੱਸ ਲਾਡੋਵਾਲੀ ਨੇ ਦੂਜਾ ਅਤੇ ਜੀਐੱਮ ਕੋ ਐੱਡ ਸੀਨੀਅਰ ਸੈਕੰਡਰੀ ਸਕੂਲ ਨੇ ਤੀਜਾ ਸਥਾਨ ਹਾਸਲ ਕੀਤਾ।
ਕ੍ਰਿਕਟ ਅੰਡਰ-17 ਵਰਗ (ਲੜਕੀਆਂ) ਵਿੱਚ ਇੰਨੋਸੈਂਟ ਹਾਰਟਸ ਸਕੂਲ, ਲੋਹਾਰਾਂ ਨੇ ਪਹਿਲਾ ਜਦਕਿ ਲਾ ਬਲੌਸਮ ਸਕੂਲ ਨੇ ਦੂਜਾ ਸਥਾਨ ਹਾਸਲ ਕੀਤਾ।
ਕ੍ਰਿਕਟ ਅੰਡਰ-19 ਵਰਗ (ਲੜਕੀਆਂ) ਵਿੱਚ ਜੀਜੀਐੱਸਐੱਸ ਲਾਡੋਵਾਲੀ ਪਹਿਲੇ ਸਥਾਨ ’ਤੇ ਰਹੀ।
ਵਾਲੀਬਾਲ ਅੰਡਰ-14 ਵਰਗ (ਲੜਕੇ) ਵਿੱਚ ਮਾਨਵ ਸਹਿਯੋਗ ਸਕੂਲ ਨੇ ਪਹਿਲਾ, ਕੈਂਬਰਿਜ ਕੋ ਐੱਡ ਸਕੂਲ ਨੇ ਦੂਜਾ ਅਤੇ ਇੰਨੋਸੈਂਟ ਹਾਰਟਸ ਸਕੂਲ ਲੋਹਾਰਾਂ ਨੇ ਤੀਜਾ ਸਥਾਨ ਹਾਸਲ ਕੀਤਾ।
ਵਾਲੀਬਾਲ ਅੰਡਰ-17 ਵਰਗ (ਲੜਕੇ) ਵਿੱਚ ਕੈਂਬਰਿਜ ਕੋ ਐੱਡ ਸਕੂਲ ਨੇ ਪਹਿਲਾ, ਮਾਨਵ ਸਹਿਯੋਗ ਸਕੂਲ ਨੇ ਦੂਜਾ ਅਤੇ ਇੰਨੋਸੈਂਟ ਹਾਰਟਸ ਸਕੂਲ ਲੋਹਾਰਾਂ ਨੇ ਤੀਜਾ ਸਥਾਨ ਹਾਸਲ ਕੀਤਾ।
ਵਾਲੀਬਾਲ ਅੰਡਰ-19 ਵਿੱਚ ਮਾਨਵ ਸਹਿਯੋਗ ਸਕੂਲ ਨੇ ਪਹਿਲਾ ਜਦਕਿ ਇੰਨੋਸੈਂਟ ਹਾਰਟਸ ਸਕੂਲ ਲੋਹਾਰਾਂ ਨੇ ਦੂਜਾ ਸਥਾਨ ਹਾਸਲ ਕੀਤਾ।
ਵਾਲੀਬਾਲ ਅੰਡਰ-17 ਵਰਗ (ਲੜਕੀਆਂ) ਵਿੱਚ ਇਨੋਸੈਂਟ ਹਾਰਟਸ ਸਕੂਲ, ਲੋਹਾਰਾਂ ਨੇ ਪਹਿਲਾ ਜਦਕਿ ਜੀਐੱਸਐੱਸਐੱਸ ਕਾਦੀਆਂਵਾਲੀ ਦੂਜੇ ਸਥਾਨ ’ਤੇ ਰਿਹਾ।
ਵਾਲੀਬਾਲ ਅੰਡਰ-19 ਵਰਗ (ਲੜਕੀਆਂ) ਵਿੱਚ ਇੰਨੋਸੈਂਟ ਹਾਰਟਸ ਸਕੂਲ ਲੋਹਾਰਾਂ ਨੇ ਪਹਿਲਾ ਜਦਕਿ ਜੀਐੱਸਐੱਸ ਲਾਡੋਵਾਲੀ ਨੇ ਦੂਜਾ ਸਥਾਨ ਹਾਸਲ ਕੀਤਾ।
ਮੁੱਖ ਮਹਿਮਾਨ ਨੇ ਭਾਗ ਲੈਣ ਵਾਲਿਆਂ ਦੀ ਤਾਰੀਫ਼ ਕੀਤੀ ਅਤੇ ਆਪਣੇ ਪ੍ਰੇਰਨਾਦਾਇਕ ਸ਼ਬਦਾਂ ਨਾਲ ਉਨ੍ਹਾਂ ਦੀ ਹੌਸਲਾ ਅਫਜ਼ਾਈ ਕੀਤੀ। ਜੇਤੂਆਂ ਨੂੰ ਮੁੱਖ ਮਹਿਮਾਨਾਂ ਵੱਲੋਂ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।