Skip to content
Monday, December 23, 2024
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2023
September
30
ਹੱਥੀਂ ਡੋਲੀ ਚਾੜ੍ਹੀ ਧੀ ਨੇ ਪਤੀ ਨਾਲ ਮਿਲ ਕੇ 7 ਕਿੱਲੇ ਜ਼ਮੀਨ ਹੜੱਪੀ, ਜ਼ਹਿਰ ਨਿਗਲ ਕੇ ਪਿਓ ਨੇ ਦੇ ਦਿੱਤੀ ਜਾਨ
Latest News
National
Punjab
ਹੱਥੀਂ ਡੋਲੀ ਚਾੜ੍ਹੀ ਧੀ ਨੇ ਪਤੀ ਨਾਲ ਮਿਲ ਕੇ 7 ਕਿੱਲੇ ਜ਼ਮੀਨ ਹੜੱਪੀ, ਜ਼ਹਿਰ ਨਿਗਲ ਕੇ ਪਿਓ ਨੇ ਦੇ ਦਿੱਤੀ ਜਾਨ
September 30, 2023
Voice of Punjab
ਹੱਥੀਂ ਡੋਲੀ ਚਾੜ੍ਹੀ ਧੀ ਨੇ ਪਤੀ ਨਾਲ ਮਿਲ ਕੇ 7 ਕਿੱਲੇ ਜ਼ਮੀਨ ਹੜੱਪੀ, ਜ਼ਹਿਰ ਨਿਗਲ ਕੇ ਪਿਓ ਨੇ ਦੇ ਦਿੱਤੀ ਜਾਨ
ਵੀਓਪੀ ਬਿਊਰੋ, ਮੋਗਾ : ਚਾਈਂ ਚਾਈਂ ਹੱਥੀਂ ਡੋਲੀ ਚਾੜ੍ਹੀ ਧੀ ਨੇ ਪਿਤਾ ਨਾਲ ਹੀ ਕਹਿਰ ਕਮਾ ਦਿੱਤਾ। ਪਿਤਾ ਨੂੰ ਝਾਂਸੇ ਵਿਚ ਲੈ ਕੇ ਖੇਤੀਯੋਗ ਸੱਤ ਕਿੱਲੇ ਜ਼ਮੀਨ ਤੇ ਮਕਾਨ ਆਪਣੇ ਨਾਂ ਕਰਵਾ ਲਿਆ, ਇਸ ਕਾਰਨ ਬਿਰਧ ਬਾਪ ਨੇ ਜ਼ਹਿਰ ਖਾ ਕੇ ਜਾਨ ਦੇ ਦਿੱਤੀ। ਪੁਲਿਸ ਨੇ ਮ੍ਰਿਤਕ ਵਿਅਕਤੀ ਦੀ ਧੀ ਤੇ ਜਵਾਈ ਵਿਰੁੱਧ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਥਾਣਾ ਸਮਾਲਸਰ ਦੇ ਸਹਾਇਕ ਥਾਣੇਦਾਰ ਹਰਪਾਲ ਸਿੰਘ ਨੇ ਦੱਸਿਆ ਕਿ ਜਸਕਰਨ ਸਿੰਘ ਨਿਵਾਸੀ ਭਲੂਰ ਨੇ 27 ਸਤੰਬਰ ਨੂੰ ਬਿਆਨ ਦਰਜ ਕਰਵਾਏ ਸਨ ਕਿ ਉਸ ਦੀ ਭੈਣ ਛਿੰਦਰਪਾਲ ਤੇ ਜੀਜਾ ਸੁਖਦੇਵ ਸਿੰਘ ਨੇ ਪਿਤਾ ਬਲਵਿੰਦਰ ਸਿੰਘ ਨੂੰ ਝਾਂਸੇ ਵਿਚ ਲੈ ਕੇ ਉਸ ਦੀ 7 ਕਿੱਲੇ ਜ਼ਮੀਨ ਤੇ ਰਿਹਾਇਸ਼ੀ ਮਕਾਨ ਆਪਣੇ ਨਾਂ ਕਰਵਾ ਲਿਆ ਸੀ। ਬਾਅਦ ਵਿਚ ਪਿਤਾ ਨੇ ਖੇਤ ਤੇ ਮਕਾਨ ਦੀ ਕੀਮਤ ਮੰਗੀ ਤਾਂ ਧੀ ਨੇ ਟਾਲਮਟੋਲ ਸ਼ੁਰੂ ਕਰ ਦਿੱਤੀ।
ਸਭ ਕੁਝ ਹੱਥੋਂ ਜਾਂਦਾ ਵੇਖ ਕੇ ਪਿਤਾ ਨੇ ਦੁਖੀ ਹੋ ਕੇ ਜ਼ਹਿਰ ਨਿਗਲ ਲਿਆ ਸੀ। ਹਾਲਤ ਵਿਗੜਣ ’ਤੇ ਪਰਿਵਾਰ ਦੇ ਮੈਂਬਰ ਬਿਰਧ ਨੂੰ ਮੁਦਕੀ ਵਿਚ ਨਾਗੀ ਹਸਪਤਾਲ ਲੈ ਕੇ ਗਏ ਸਨ। ਹਾਲਤ ਗੰਭੀਰ ਹੋਣ ਕਾਰਨ ਡਾਕਟਰਾਂ ਨੇ ਬਿਰਧ ਵਿਅਕਤੀ ਨੂੰ ਮੈਡੀਕਲ ਕਾਲਜ ਲਈ ਰੈਫਰ ਕਰ ਦਿੱਤਾ ਗਿਆ, ਜਿੱਥੇ ਉਨ੍ਹਾਂ ਦਮ ਤੋੜ ਦਿੱਤਾ। ਪੁਲਿਸ ਨੇ ਇਸ ਮਾਮਲੇ ਵਿਚ ਛਿੰਦਰਪਾਲ ਕੌਰ ਤੇ ਉਸ ਦੇ ਪਤੀ ਸੁਖਦੇਵ ਸਿੰਘ ’ਤੇ ਕੇਸ ਦਰਜ ਕਰ ਲਿਆ ਹੈ। ਪੁਲਿਸ ਵੱਲੋਂ ਅਗਲੀ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ।
Post navigation
ਵਾਰਿਸ ਪੰਜਾਬ ਦੇ ਸੰਸਥਾ ਦੇ ਮੁਖੀ ਅੰਮ੍ਰਿਤਪਾਲ ਸਿੰਘ ਨੇ ਡਿਬਰੂਗੜ੍ਹ ਜੇਲ੍ਹ ‘ਚ ਇਸ ਗੱਲ ਤੋਂ ਪਰੇਸ਼ਾਨ ਹੋ ਕੇ ਸ਼ੁਰੂ ਕੀਤਾ ਪ੍ਰਦਰਸ਼ਨ
ਸਿੱਧੂ ਮੂਸੇਵਾਲਾ ਦੇ ਰੋਲ ਮਾਡਲ ਮਸ਼ਹੂਰ ਰੈਪਰ ਟੂਪੈਕ ਸ਼ਕੂਰ ਦੇ ਕ+ਤ+ਲ ਮਾਮਲੇ ਵਿਚ ਅਮਰੀਕੀ ਅਦਾਲਤ ਦੀ ਵੱਡੀ ਕਾਰਵਾਈ, ਸਿੱਧੂ ਮੂਸੇਵਾਲਾ ਨੂੰ ਕਦੋਂ ਮਿਲੇਗਾ ਇਨਸਾਫ਼ ?
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us