ਸਿੱਧੂ ਮੂਸੇਵਾਲਾ ਦੇ ਰੋਲ ਮਾਡਲ ਮਸ਼ਹੂਰ ਰੈਪਰ ਟੂਪੈਕ ਸ਼ਕੂਰ ਦੇ ਕ+ਤ+ਲ ਮਾਮਲੇ ਵਿਚ ਅਮਰੀਕੀ ਅਦਾਲਤ ਦੀ ਵੱਡੀ ਕਾਰਵਾਈ, ਸਿੱਧੂ ਮੂਸੇਵਾਲਾ ਨੂੰ ਕਦੋਂ ਮਿਲੇਗਾ ਇਨਸਾਫ਼ ?

ਸਿੱਧੂ ਮੂਸੇਵਾਲਾ ਦੇ ਰੋਲ ਮਾਡਲ ਮਸ਼ਹੂਰ ਰੈਪਰ ਟੂਪੈਕ ਸ਼ਕੂਰ ਦੇ ਕ+ਤ+ਲ ਮਾਮਲੇ ਵਿਚ ਅਮਰੀਕੀ ਅਦਾਲਤ ਦੀ ਵੱਡੀ ਕਾਰਵਾਈ, ਸਿੱਧੂ ਮੂਸੇਵਾਲਾ ਨੂੰ ਕਦੋਂ ਮਿਲੇਗਾ ਇਨਸਾਫ਼ ?


ਵੀਓਪੀ ਬਿਊਰੋ, ਇੰਟਰਨੈਸ਼ਨਲ-ਪੰਜਾਬ ਦੇ ਮਸ਼ਹੂਰ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਰੋਲ ਮਾਡਲ ਮਸ਼ਹੂਰ ਰੈਪਰ ਟੂਪੈਕ ਸ਼ਕੂਰ ਦੇ ਕ+ਤ+ਲ ਮਾਮਲੇ ਵਿੱਚ ਅਮਰੀਕਾ ਦੀ ਇੱਕ ਅਦਾਲਤ ਨੇ ਵੱਡਾ ਫੈਸਲਾ ਸੁਣਾਇਆ ਹੈ। ਲਾਸ ਵੇਗਾਸ ਵਿੱਚ ਸਾਲ 1996 ਵਿੱਚ ਰੈਪਰ ਟੂਪੈਕ ਦੀ ਗੋਲੀ ਮਾਰ ਕੇ ਹੱਤਿ+ਆ ਕਰ ਦਿੱਤੀ ਗਈ ਸੀ। ਇਸ ਮਾਮਲੇ ਵਿੱਚ ਅਮਰੀਕਾ ਦੀ ਇੱਕ ਅਦਾਲਤ ਨੇ ਡੁਏਨ ‘ਕੇਫ਼ੈ ਡੀ’ ਡੇਵਿਸ ਨੂੰ ਕਤਲ ਦਾ ਦੋਸ਼ੀ ਕਰਾਰ ਦਿੱਤਾ ਹੈ।
ਸਰਕਾਰੀ ਵਕੀਲ ਮਾਰਕ ਡਿਗਿਆਕੋਮੋ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਮਸ਼ਹੂਰ ਰੈਪਰ ਦੀ ਹੱਤਿ+ਆ ਦੇ ਸਮੇਂ ਟੂਪੈਕ ਸ਼ਕੂਰ ਦੀ ਉਮਰ ਸਿਰਫ 25 ਸਾਲ ਸੀ। ਟੂਪੈਕ ਸ਼ਕੂਰ ਇੱਕ ਅਮਰੀਕੀ ਗਾਇਕ ਸਨ, ਜੋ ਮੁੱਖ ਤੌਰ ‘ਤੇ ਰੈਪ ਸਾਂਗ (ਗੀਤ) ਗਾਉਂਦੇ ਸਨ। ਛੋਟੀ ਉਮਰ ਵਿੱਚ ਹੀ ਉਨ੍ਹਾਂ ਨੇ ਸੰਗੀਤ ਜਗਤ ਵਿੱਚ ਚੰਗਾ ਨਾਮ ਕਮਾ ਲਿਆ ਸੀ। 7 ਸਤੰਬਰ, 1996 ਵਿੱਚ ਅਮਰੀਕਾ ਦੇ ਲਾਸ ਵੇਗਾਸ ਵਿੱਚ ਉਨ੍ਹਾਂ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ।


ਸਿਰਫ 25 ਸਾਲ ਦੀ ਉਮਰ ਵਿੱਚ ਰੈਪਰ ਦਾ ਸ਼ਾਨਦਾਰ ਕਰੀਅਰ ਇੱਕ ਪਲ ਵਿੱਚ ਹਮੇਸ਼ਾ ਲਈ ਖਤਮ ਹੋ ਗਿਆ।
ਰੈਪਰ ਟੂਪੈਕ ਸ਼ਕੂਰ ਦੇ ਕਤਲ ਤੋਂ ਬਾਅਦ ਲੋਕ ਕਾਫੀ ਸਦਮੇ ਵਿੱਚ ਸਨ ਪਰ ਹੁਣ 60 ਸਾਲਾ ਡੁਏਨ ‘ਕੇਫ਼ੈ ਡੀ’ ਡੇਵਿਸ ‘ਤੇ ਕਤਲ ਦਾ ਦੋਸ਼ ਲੱਗਾ ਹੈ। ਲੰਬੀ ਸੁਣਵਾਈ ਤੋਂ ਬਾਅਦ ਗ੍ਰੈਂਡ ਜਿਊਰੀ ਨੇ ਇਹ ਫੈਸਲਾ ਦਿੱਤਾ ਹੈ। ਡੇਵਿਸ ਨੂੰ ਸ਼ੁੱਕਰਵਾਰ ਨੂੰ ਉਸ ਦੇ ਘਰ ਤੋਂ ਉਸ ਨੂੰ ਗ੍ਰਿਫਤਾਰ ਕੀਤਾ ਗਿਆ।
ਪੰਜਾਬ ਵਿੱਚ ਟੂਪੈਕ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਕਰਕੇ ਵੀ ਪਛਾਣੇ ਜਾਂਦੇ ਹਨ। ਮੂਸੇਵਾਲਾ ਦੇ ਆਖ਼ਰੀ ਗੀਤ ‘ਦਿ ਲਾਸਟ ਰਾਈਡ’ ਵਿੱਚ ਟੂਪੈਕ ਦਾ ਜ਼ਿਕਰ ਕੀਤਾ ਗਿਆ ਸੀ। ਸਿੱਧੂ ਮੂਸੇਵਾਲਾ ਅਕਸਰ ਟੂਪੈਕ ਦੇ ਗੀਤਾਂ ਨੂੰ ਉਹਨਾਂ ਦੀਆਂ ਧੁਨਾਂ ਨੂੰ ਫੋਲੋ ਕਰਦੇ ਸਨ। ਆਪਣੇ ਇਕ ਗਾਣੇ ਵਿਚ ਉਨ੍ਹਾਂ ਨੇ ਟੂਪੈਕ ਨੂੰ ਰੋਲ ਮਾਡਲ ਵੀ ਦੱਸਿਆ ਹੈ।


ਓਧਰ ਟੂਪੈਕ ਦੇ ਕਾ+ਤਲਾਂ ਨੂੰ ਲੰਬੇ ਸਮੇਂ ਬਾਅਦ ਦੋਸ਼ੀ ਕਰਾਰ ਦੇ ਦਿੱਤਾ ਗਿਆ। ਹੁਣ ਸਜ਼ਾ ਦਾ ਐਲਾਨ ਹੋਣਾ ਬਾਕੀ ਹੈ ਪਰ ਇੱਧਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਾ+ਤਲ ਦੀ ਹਾਲੇ ਤੱਕ ਅਦਾਤਲ ਵਿੱਚ ਸੁਣਵਾਈਆਂ ਹੋ ਰਹੀਆਂ। ਮੂਸੇਵਾਲਾ ਦਾ ਪਰਿਵਾਰ ਵੀ ਇਨਸਾਫ਼ ਦੀ ਉਡੀਕ ‘ਚ ਦਰ-ਦਰ ਦੀਆਂ ਠੋਕਰਾਂ ਖਾ ਰਿਹਾ।

error: Content is protected !!