ਇੰਸਟਾਗ੍ਰਾਮ ਉਤੇ ਠੱਗੀ ਦਾ ਨਵਾਂ ਤਰੀਕਾ, ਇਹ ਆਈਡੀ ਵਾਲੇ ਹੁੰਦੇ ਸੀ ਟਾਰਗੇਟ ਉਤੇ, ਲੱਖਾਂ ਰੁਪਏ ਠੱਗਣ ਤੋਂ ਬਾਅਦ ਚੜ੍ਹੇ ਪੁਲਿਸ ਹੱਥੇ

ਇੰਸਟਾਗ੍ਰਾਮ ਉਤੇ ਠੱਗੀ ਦਾ ਨਵਾਂ ਤਰੀਕਾ, ਇਹ ਆਈਡੀ ਵਾਲੇ ਹੁੰਦੇ ਸੀ ਟਾਰਗੇਟ ਉਤੇ, ਲੱਖਾਂ ਰੁਪਏ ਠੱਗਣ ਤੋਂ ਬਾਅਦ ਚੜ੍ਹੇ ਪੁਲਿਸ ਹੱਥੇ

ਵੀਓਪੀ ਬਿਊਰੋ, ਅਜਨਾਲਾ-ਠੱਗ ਵੀ ਹੁਣ ਡਿਜੀਟਲ ਬਣਦੇ ਜਾ ਰਹੇ ਹਨ। ਸੋਸ਼ਲ ਮੀਡੀਆ ਦਾ ਕਰੇਜ਼ ਵਧਣ ਨਾਲ ਠੱਗ ਵੀ ਸੋਸ਼ਲ ਮੀਡੀਆ ਜ਼ਰੀਏ ਹੀ ਲੋਕਾਂ ਨੂੰ ਠੱਗਣ ਦੇ ਨਵੇਂ ਨਵੇਂ ਤਰੀਕੇ ਖੋਜ ਰਹੇ ਹਨ। ਅਜਿਹਾ ਹੀ ਮਾਮਲਾ ਇੱਥੇ ਸਾਹਮਣੇ ਆਇਆ ਹੈ। ਠੱਗਾਂ ਦੇ ਇਕ ਗਿਰੋਹ ਨੇ ਇੰਸਟਾਗ੍ਰਾਮ ਉਤੇ ਠੱਗੀ ਦਾ ਨਵਾਂ ਤਰੀਕਾ ਖੋਜਿਆ। ਕੁਝ ਖਾਸ ਆਈਡੀ ਵਾਲੇ ਇਨ੍ਹਾਂ ਦੇ ਟਾਰਗੇਟ ਉਤੇ ਰਹਿੰਦੇ ਸਨ ਪਰ ਕਈ ਲੋਕਾਂ ਕੋਲੋਂ ਲੱਖਾਂ ਠੱਗਣ ਦੇ ਬਾਅਦ ਆਖਿਰ ਪੁਲਿਸ ਹੱਥੇ ਚੜ੍ਹ ਗਏ।


ਪੁਲਿਸ ਥਾਣਾ ਅਜਨਾਲਾ ਵੱਲੋਂ ਇੰਸਟਾਗ੍ਰਾਮ ਉਤੇ ਫੇਕ ਅਕਾਊਂਟ ਬਣਾ ਕੇ ਲੱਖਾਂ ਦੀ ਠੱਗੀ ਮਾਰਨ ਵਾਲੇ 3 ਠੱਗਾਂ ਨੂੰ ਕਾਬੂ ਕੀਤਾ ਹੈ।ਡੀਐੱਸਪੀ ਅਜਨਾਲਾ ਡਾ. ਰਿਪੂਤਾਪਨ ਸਿੰਘ ਸੰਧੂ ਦੀ ਨਿਗਰਾਨੀ ਹੇਠ ਪੁਲਿਸ ਥਾਣਾ ਅਜਨਾਲਾ ਦੇ ਮੁਖੀ ਸਬ ਇੰਸਪੈਕਟਰ ਸੁਖਜਿੰਦਰ ਸਿੰਘ ਖਹਿਰਾ ਨੂੰ ਸੂਚਨਾ ਮਿਲੀ ਕਿ ਮਨਦੀਪ ਸਿੰਘ ਪੁੱਤਰ ਭੁਪਿੰਦਰ ਸਿੰਘ ਵਾਸੀ ਬੋਹਲੀਆਂ, ਜਤਿੰਦਰਪਾਲ ਸਿੰਘ ਉਰਫ ਸਮਰ ਪੁੱਤਰ ਹਰਦੀਪ ਸਿੰਘ ਵਾਸੀ ਜੱਸੜ ਥਾਣਾ ਰਮਦਾਸ ਅਤੇ ਜਸਬੀਰ ਸਿੰਘ ਉਰਫ ਸਮੀਰ ਪੁੱਤਰ ਗੁਰਵੰਤ ਰਾਜ ਵਾਸੀ ਮਾਕੋਵਾਲ ਥਾਣਾ ਰਮਦਾਸ ਨੇ ਮਿਲ ਕੇ ਠੱਗੀਆਂ ਮਾਰਨ ਵਾਲਾ ਗਿਰੋਹ ਬਣਾਇਆ ਹੋਇਆ ਹੈ।

ਉਹ ਇੰਸਟਾਗ੍ਰਾਮ ‘ਤੇ ਫੇਕ ਅਕਾਊਂਟ ਬਣਾ ਕੇ ਦੇਸੀ ਕੱਟੇ (ਪਿਸ+ਤੌਲ) ਦੀ ਫੋਟੋਆਂ ਪਾ ਕੇ ਜਾਂ ਵੀਡੀਓ ਬਣਾ ਕੇ ਗੈਂਗ+ਸਟਰ ਬਿਰਤੀ ਵਾਲੇ ਲੋਕ ਜਿਹੜੇ ਗੈਂਗ+ਸਟਰਾਂ ਦੀਆਂ ਇੰਸਟਾਗ੍ਰਾਮ ਤੇ ਆਈਡੀਆਂ ਨੂੰ ਫੋਲੋ ਕਰਦੇ ਹਨ, ਅਜਿਹੇ ਲੋਕਾਂ ਨੂੰ ਫੋਲੋ ਕਰ ਕੇ ਉਨ੍ਹਾਂ ਦੇ ਇੰਸਟਾਗ੍ਰਾਮ ਅਕਾਊਂਟ ਉੱਪਰ ਦੇਸੀ ਕੱਟਿਆਂ (ਪਿਸ+ਤੌਲ) ਦੀ ਫੋਟੋ ਪਾ ਕੇ ਉਨ੍ਹਾਂ ਕੋਲੋਂ ਆਪਣੇ ਜਾਅਲੀ ਖਾਤਿਆਂ ‘ਚ ਪੈਸੇ ਪੁਆ ਕੇ ਬਲਾਕ ਕਰ ਦਿੰਦੇ ਸਨ। ਇਸ ਤਰ੍ਹਾਂ ਉਕਤ ਵਿਅਕਤੀਆਂ ਨੇ ਅਜਿਹਾ ਕਰਕੇ ਲੱਖਾਂ ਰੁਪਏ ਦੀਆਂ ਠੱਗੀਆਂ ਮਾਰੀਆਂ ਜਾ ਰਹੀਆਂ ਸਨ। ਜਿਸ ‘ਤੇ ਤੁਰੰਤ ਕਾਰਵਾਈ ਕਰਦਿਆਂ ਥਾਣਾ ਅਜਨਾਲਾ ਦੇ ਮੁਖੀ ਸਬ ਇੰਸਪੈਕਟਰ ਸੁਖਜਿੰਦਰ ਸਿੰਘ ਖਹਿਰਾ ਵੱਲੋਂ ਉਕਤ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਕੇ ਇਨ੍ਹਾਂ ਕੋਲੋਂ 60,500 ਰੁਪਏ ਅਤੇ 04 ਮੋਬਾਈਲ ਫੋਨ ਬਰਾਮਦ ਕਰ ਕੇ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਮੁਲਜ਼ਮਾਂ ਖਿ਼ਲਾਫ਼ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।

error: Content is protected !!