ਪੰਜਾਬੀ ਫਿਲਮ ਡਾਇਰੈਕਟਰ ਤੇਜੀ ਸੰਧੂ ਤੇ ਕਿਰਾਏਦਾਰ ਵਿਚਾਲੇ ਹੱਥੋਪਾਈ, ਥਾਣੇ ਤਕ ਪਹੁੰਚਿਆ ਮਾਮਲਾ

ਪੰਜਾਬੀ ਫਿਲਮ ਡਾਇਰੈਕਟਰ ਤੇਜੀ ਸੰਧੂ ਤੇ ਕਿਰਾਏਦਾਰ ਵਿਚਾਲੇ ਹੱਥੋਪਾਈ, ਥਾਣੇ ਤਕ ਪਹੁੰਚਿਆ ਮਾਮਲਾ


ਵੀਓਪੀ ਬਿਊਰੋ, ਲੁਧਿਆਣਾ-ਪੰਜਾਬੀ ਫਿਲਮ ਡਾਇਰੈਕਟਰ ਤੇ ਲੋਕ ਇਨਸਾਫ਼ ਪਾਰਟੀ ਦੀ ਆਗੂ ਤੇਜੀ ਸੰਧੂ ਤੇ ਉਸ ਦੇ ਕਿਰਾਏਦਾਰ ਵਿਚਾਲੇ ਸੋਮਵਾਰ ਨੂੰ ਝੜਪ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਤੇਜੀ ਸੰਧੂ ਦੁੱਗਰੀ ਦੇ ਭਾਈ ਹਿੰਮਤ ਸਿੰਘ ਨਗਰ ਸਥਿਤ ਆਪਣੀ ਦੁਕਾਨ ਖਾਲੀ ਕਰਵਾਉਣ ਦੇ ਇਰਾਦੇ ਨਾਲ ਪਹੁੰਚੀ ਸੀ। ਉਸ ਦਾ ਭਰਾ ਗੁਰਪ੍ਰੀਤ ਸਿੰਘ ਵੀ ਉਨ੍ਹਾਂ ਨਾਲ ਸੀ। ਇਸ ਦੌਰਾਨ ਝਗੜਾ ਵੱਧ ਗਿਆ ਤੇ ਉਨ੍ਹਾਂ ਵਿਚਾਲੇ ਹੱਥੋਪਾਈ ਸ਼ੁਰੂ ਹੋ ਗਈ। ਜ਼ਖ਼ਮੀ ਹੋਏ ਭਰਾ-ਭੈਣ ਸਿਵ ਹਸਪਤਾਲ ਮੈਡੀਕਲ ਕਰਵਾਉਣ ਪਹੁੰਚੇ।

ਉਨ੍ਹਾਂ ਕਿਹਾ ਕਿ ਇਸ ਸਬੰਧੀ ਥਾਣਾ ਦੁੱਗਰੀ ਦੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਉਧਰ ਲੱਕੜੀ ਦੀ ਦੁਕਾਨ ਕਰਨ ਵਾਲਾ ਦੁਕਾਨਦਾਰ ਵੀ ਜ਼ਖ਼ਮੀ ਹਾਲਤ ’ਚ ਪੁਲਿਸ ਥਾਣੇ ਪੁੱਜਾ ਤੇ ਉਪਰੰਤ ਸਿਵਲ ਹਸਪਤਾਲ ਤੋਂ ਮੈਡੀਕਲ ਵੀ ਕਰਵਾਇਆ।
ਤੇਜੀ ਸੰਧੂ ਨੇ ਦੋਸ਼ ਲਾਇਆ ਕਿ ਮੁਲਜ਼ਮ ਨੇ ਉਨ੍ਹਾਂ ਕੋਲੋਂ ਦੁਕਾਨ ਕਿਰਾਏ ’ਤੇ ਲਈ ਸੀ ਤੇ ਪਿਛਲੇ ਸੱਤ ਸਾਲਾਂ ਤੋਂ ਕਿਰਾਇਆ ਨਹੀਂ ਦੇ ਰਿਹਾ ਹੈ। 14 ਹਜ਼ਾਰ ਰੁਪਏ ਕਿਰਾਇਆ ਹੈ, ਜਦਕਿ ਪਿਛਲੇ ਸੱਤ ਸਾਲਾਂ ’ਚ ਉਸ ਨੇ ਸਿਰਫ਼ 75 ਹਜ਼ਾਰ ਰੁਪਏ ਦਿੱਤੇ ਹਨ। ਜਦ ਵੀ ਉਹ ਕਿਰਾਇਆ ਲੈਣ ਲਈ ਪਹੁੰਚਦੇ ਹਨ ਤਾਂ ਉਹ ਉਥੋਂ ਖਿਸਕ ਜਾਂਦਾ ਹੈ। ਚੰਡੀਗੜ੍ਹ ਤੋਂ ਪਹੁੰਚੀ ਤੇਜੀ ਸੰਧੂ ਨੇ ਕਿਹਾ ਕਿ ਸੋਮਵਾਰ ਉਹ ਆਪਣੇ ਭਰਾ ਤੇ ਇਲਾਕੇ ਦੇ ਸਰਪੰਚ ਨਾਲ ਦੁਕਾਨ ’ਤੇ ਪਹੁੰਚੀ ਸੀ। ਪਹਿਲਾਂ ਤਾਂ ਉਹ ਸਾਹਮਣੇ ਨਹੀਂ ਆਇਆ ਤੇ ਫਿਰ ਬਾਅਦ ’ਚ ਆ ਕੇ ਉਸ ਨੇ ਹੱਥੋਪਾਈ ਸ਼ੁਰੂ ਕਰ ਦਿੱਤੀ।

ਉਸ ਨੇ ਦੋਸ਼ ਲਾਇਆ ਕਿ ਮੁਲਜ਼ਮ ਨੇ ਸਾਰੀ ਬਿਲਡਿੰਗ ਨੂੰ ਜਿੰਦਰੇ ਲਾ ਦਿੱਤੇ ਹਨ। ਉਨ੍ਹਾਂ ਕਿਹਾ ਕਿ ਪੁਲਿਸ ਨੇ ਵੀ ਉਨ੍ਹਾਂ ਇਕ ਨਹੀਂ ਸੁਣੀ ਤੇ ਉਹ ਹੁਣ ਉਹ ਉੱਚ ਅਧਿਕਾਰੀਆਂ ਤਕ ਪਹੁੰਚ ਕਰਨਗੇ। ਸੰਧੂ ਨੇ ਕਿਹਾ ਕਿ ਜੇਕਰ ਉਨ੍ਹਾਂ ਨਾਲ ਅਜਿਹਾ ਹੋ ਰਿਹਾ ਹੈ ਤਾਂ ਉਹ ਲੋਕਾਂ ਨੂੰ ਕਿਵੇਂ ਇਨਸਾਫ਼ ਦਿਵਾਉਣਗੇ। ਉਧਰ ਦੂਜੀ ਧਿਰ ਦਾ ਵਿਅਕਤੀ ਦੀ ਲੋਕ ਇਨਸਾਫ਼ ਪਾਰਟੀ ਦਾ ਵਰਕਰ ਹੈ। ਸੰਧੂ ਨੂੰ ਸਿਵਲ ਹਸਪਤਾਲ ’ਚ ਮੈਡੀਕਲ ਕਰਵਾਉਣ ਲਈ ਕਰੀਬ ਢਾਈ ਘੰਟੇ ਇੰਤਜ਼ਾਰ ਕਰਨਾ ਪਿਆ। ਉਧਰ ਦੁੱਗਰੀ ਥਾਣੇ ਦੇ ਇੰਚਾਰਜ ਮਧੂਬਾਲਾ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ ਪੂਰੀ ਜਾਣਕਾਰੀ ਨਹੀਂ ਹੈ। ਉਹ ਪੂਰਾ ਮਾਮਲਾ ਜਾਣ ਕੇ ਬਣਦੀ ਕਾਨੂੰਨੀ ਕਾਰਵਾਈ ਕਰਨਗੇ।

error: Content is protected !!