ਗ਼ਲਤੀ ਆਪਣੀ, ਸਜ਼ਾ ਬੇਜ਼ੁਬਾਨ ਨੂੰ ! ਮੱਝ ਦਾ ਢਿੱਡ ਪਾੜ ਕੇ ਕੱਢਿਆ ਡੇਢ ਲੱਖ ਦਾ ਮੰਗਲਸੂਤਰ

ਗ਼ਲਤੀ ਆਪਣੀ, ਸਜ਼ਾ ਬੇਜ਼ੁਬਾਨ ਨੂੰ ! ਮੱਝ ਦਾ ਢਿੱਡ ਪਾੜ ਕੇ ਕੱਢਿਆ ਡੇਢ ਲੱਖ ਦਾ ਮੰਗਲਸੂਤਰ


ਵੀਓਪੀ ਬਿਊਰੋ, ਨੈਸ਼ਨਲ-ਮਹਾਰਾਸ਼ਟਰ ਦੇ ਵਾਸ਼ਿਮ ਜ਼ਿਲ੍ਹੇ ਵਿੱਚ ਇੱਕ ਅਜੀਬ ਮਾਮਲਾ ਸਾਹਮਣੇ ਆਇਆ ਹੈ।ਜਿੱਥੇ ਮਨੁੱਖ ਦੀ ਗ਼ਲਤੀ ਦੀ ਸਜ਼ਾ ਇਕ ਬੇਜ਼ੁਬਾਨ ਨੂੰ ਭੁਗਤਣੀ ਪਈ। ਇੱਥੇ ਮੱਝ, ਇਕ ਔਰਤ ਦਾ ਮੰਗਲਸੂਤਰ ਖਾ ਗਈ। ਇਹ ਕੋਈ ਆਮ ਮੰਗਲਸੂਤਰ ਨਹੀਂ ਸੀ, ਇਸ ਦੀ ਕੀਮਤ ਡੇਢ ਲੱਖ ਰੁਪਏ ਸੀ।ਇਸ ਤੋਂ ਬਾਅਦ ਘਰ ‘ਚ ਹਫੜਾ-ਦਫੜੀ ਮਚ ਗਈ। ਫਿਰ ਮੱਝ ਦਾ ਢਿੱਡ ਪਾੜ ਕੇ ਮੰਗਲਸੂਤਰ ਕੱਢਿਆ ਗਿਆ।
ਦੱਸਿਆ ਜਾ ਰਿਹਾ ਹੈ ਕਿ ਐਤਵਾਰ ਨੂੰ ਨਹਾਉਣ ਜਾਂਦੇ ਸਮੇਂ ਕਿਸਾਨ ਰਾਮਹਰੀ ਦੀ ਪਤਨੀ ਨੇ ਸੋਇਆਬੀਨ ਅਤੇ ਮੂੰਗਫਲੀ ਦੇ ਛਿਲਕਿਆਂ ਨਾਲ ਭਰੀ ਪਲੇਟ ‘ਚ ਆਪਣਾ ਮੰਗਲਸੂਤਰ ਰੱਖ ਦਿੱਤਾ ਸੀ। ਜਦੋਂ ਉਹ ਇਸ਼ਨਾਨ ਕਰ ਕੇ ਵਾਪਸ ਆਈ ਤਾਂ ਯਾਦ ਭੁੱਲਣ ਕਾਰਨ ਉਸ ਨੇ ਮੱਝ ਦੇ ਅੱਗੇ ਸੋਇਆਬੀਨ ਅਤੇ ਮੂੰਗਫਲੀ ਵਾਲੀ ਥਾਲੀ ਰੱਖ ਦਿੱਤੀ।


ਇਸ ਤੋਂ ਬਾਅਦ ਔਰਤ ਘਰ ਦੇ ਕੰਮਾਂ ‘ਚ ਇੰਨੀ ਰੁੱਝ ਗਈ ਕਿ ਉਸ ਨੂੰ ਆਪਣੀ ਗਲਤੀ ਦਾ ਅਹਿਸਾਸ ਹੀ ਨਹੀਂ ਹੋਇਆ। ਜਦੋਂ ਉਸ ਨੂੰ ਪਤਾ ਲੱਗਾ ਕਿ ਮੰਗਲਸੂਤਰ ਉਸ ਦੇ ਗਲੇ ਵਿਚ ਨਹੀਂ ਹੈ ਤਾਂ ਭਾਲ ਸ਼ੁਰੂ ਕਰ ਦਿੱਤੀ ਗਈ। ਕੁਝ ਸਮਾਂ ਭਾਲ ਕਰਨ ਤੋਂ ਬਾਅਦ ਔਰਤ ਨੂੰ ਯਾਦ ਆਇਆ ਕਿ ਉਸ ਨੇ ਸੋਇਆਬੀਨ ਅਤੇ ਮੂੰਗਫਲੀ ਵਾਲੀ ਥਾਲੀ ਵਿਚ ਮੰਗਲਸੂਤਰ ਰੱਖ ਦਿੱਤਾ ਸੀ।


ਜਿਵੇਂ ਹੀ ਔਰਤ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਹ ਭੱਜ ਕੇ ਮੱਝ ਕੋਲ ਗਈ ਤਾਂ ਦੇਖਿਆ ਕਿ ਥਾਲੀ ਖਾਲੀ ਸੀ। ਉਸ ਨੇ ਆਪਣੇ ਪਤੀ ਨੂੰ ਜਾਣਕਾਰੀ ਦਿੱਤੀ। ਪਤੀ ਰਾਮਹਰੀ ਨੇ ਨੇੜਲੇ ਸਥਾਨਕ ਵੈਟਰਨਰੀ ਅਫਸਰ ਬਾਲਾਸਾਹਿਬ ਕੌਂਦਾਨੇ ਨੂੰ ਫੋਨ ਕੀਤਾ। ਜਦੋਂ ਡਾਕਟਰ ਨੇ ਮੈਟਲ ਡਿਟੈਕਟਰ ਨਾਲ ਮੱਝ ਦੇ ਪੇਟ ਦੀ ਜਾਂਚ ਕੀਤੀ ਤਾਂ ਅੰਦਰ ਕੋਈ ਚੀਜ਼ ਹੋਣ ਦਾ ਸੰਕੇਤ ਮਿਲਿਆ। ਇਸ ਤੋਂ ਬਾਅਦ ਮੱਝ ਦੇ ਪੇਟ ਦਾ ਆਪਰੇਸ਼ਨ ਕੀਤਾ ਗਿਆ, ਜਿਸ ਤੋਂ ਬਾਅਦ ਉਸ ਦੇ ਪੇਟ ‘ਚੋਂ ਸੋਨੇ ਦਾ ਮੰਗਲਸੂਤਰ ਕੱਢਿਆ ਗਿਆ।

error: Content is protected !!