ਜਿਸ ਦਿਨ ਹੋਇਆ ਸੀ ਵਿਆਹ, ਇਸੇ ਦਿਨ ਉਜੜ ਗਿਆ ਸੁਹਾਗ, ਵਿਆਹ ਦੀ ਵਰ੍ਹੇਗੰਢ ਦੀ ਪਾਰਟੀ ਕਰ ਕੇ ਪਰਤ ਰਹਿਆਂ ਨਾਲ ਦਰਦਨਾਕ ਹਾਦਸਾ

ਜਿਸ ਦਿਨ ਹੋਇਆ ਸੀ ਵਿਆਹ, ਇਸੇ ਦਿਨ ਉਜੜ ਗਿਆ ਸੁਹਾਗ, ਵਿਆਹ ਦੀ ਵਰ੍ਹੇਗੰਢ ਦੀ ਪਾਰਟੀ ਕਰ ਕੇ ਪਰਤ ਰਹਿਆਂ ਨਾਲ ਦਰਦਨਾਕ ਹਾਦਸਾ


ਵੀਓਪੀ ਬਿਊਰੋ, ਖਮਾਣੋਂ- ਵਿਆਹ ਦੀ ਵਰ੍ਹੇਗੰਢ ਦੀ ਪਾਰਟੀ ਕਰ ਕੇ ਵਾਪਸ ਆ ਰਿਹਾ ਪਰਿਵਾਰ ਹਾਦਸੇ ਦਾ ਸ਼ਿਕਾਰ ਹੋ ਗਿਆ, ਜਿਸ ਵਿਚ ਪਤੀ ਦੀ ਮੌਤ ਹੋ ਗਈ। ਐਸਆਈ ਰਾਜਿੰਦਰ ਸਿੰਘ ਨੇ ਦੱਸਿਆ ਕਿ ਪ੍ਰਦੀਪ ਕੁਮਾਰ ਵਾਸੀ ਪਿੰਡ ਘੁਲਾਲ ਨੇ ਦੱਸਿਆ ਕਿ ਉਹ ਆਪਣੀ ਪਤਨੀ ਮਹਿਮਾ ਪਾਲ, ਪੁੱਤਰੀ ਲਕਸ਼ਦੀਪ ਪਾਲ, ਭਤੀਜੀ ਅੰਜਲੀ ਪਾਲ, ਭੈਣ ਦੀਪਾ ਕੁਮਾਰੀ ਅਤੇ ਜੀਜਾ ਜਸਵੀਰ ਸਿੰਘ ਵਾਸੀ ਜਨਕਪੁਰੀ ਲੁਧਿਆਣਾ ਸਮੇਤ ਆਪਣੀ ਭੈਣ ਅਤੇ ਜੀਜੇ ਦੀ ਮੈਰਿਜ ਐਨਵਰਸਰੀ ਦੀ ਚੰਡੀਗੜ੍ਹ ਵਿਖੇ ਪਾਰਟੀ ਕਰਨ ਉਪਰੰਤ ਆਪਣੀ ਕਾਰ ਵਿਚ ਘਰ ਨੂੰ ਜਾ ਰਹੇ ਸੀ।

ਪ੍ਰਦੀਪ ਕੁਮਾਰ ਨੇ ਦੱਸਿਆ ਕਿ ਰਾਤ 11. 45 ਵਜੇ ਜਦੋਂ ਰਾਣਵਾਂ ਨਜ਼ਦੀਕ ਪਹੁੰਚੇ ਤਾਂ ਗਲਤ ਪਾਸਿਓਂ ਆ ਰਹੀ ਤੇਜ਼ ਰਫ਼ਤਾਰ ਕਾਰ ਐਕਸ ਯੂ. ਵੀ. ਦੇ ਚਾਲਕ ਨੇ ਸਾਡੀ ਕਾਰ ਵਿਚ ਸਿੱਧੀ ਟੱਕਰ ਮਾਰ ਦਿੱਤੀ। ਉਸ ਨੇ ਦੱਸਿਆ ਕਿ ਮੌਕੇ ’ਤੇ ਇਕੱਠੇ ਹੋਏ ਲੋਕਾਂ ਨੇ ਮੈਨੂੰ ਅਤੇ ਜ਼ਖਮੀ ਹੋਏ ਮੇਰੇ ਪਰਿਵਾਰਕ ਮੈਂਬਰਾਂ ਨੂੰ ਸਿਵਲ ਹਸਪਤਾਲ ਖਮਾਣੋਂ ਵਿਖੇ ਭਰਤੀ ਕਰਵਾਇਆ।

ਹਾਦਸੇ ’ਚ ਮੇਰੇ ਜੀਜੇ ਦੀ ਮੌਤ ਹੋ ਗਈ, ਜਦਕਿ ਸਿਵਲ ਹਸਪਤਾਲ ਦੇ ਡਾਕਟਰਾਂ ਨੇ ਮੈਨੂੰ, ਮੇਰੀ ਪਤਨੀ ਅਤੇ ਭੈਣ ਨੂੰ ਮੁੱਢਲੀ ਸਹਾਇਤਾ ਦੇਣ ਉਪਰੰਤ ਚੰਡੀਗੜ੍ਹ ਸੈਕਟਰ-32 ਦੇ ਸਰਕਾਰੀ ਹਸਪਤਾਲ ਵਿਖੇ ਰੈਫ਼ਰ ਕਰ ਦਿੱਤਾ । ਐੱਸ. ਆਈ. ਰਾਜਿੰਦਰ ਸਿੰਘ ਨੇ ਦੱਸਿਆ ਕਿ ਤਫ਼ਤੀਸ਼ ਕਰਨ ਉਪਰੰਤ ਪ੍ਰਦੀਪ ਕੁਮਾਰ ਦੇ ਬਿਆਨਾਂ ਦੇ ਆਧਾਰ ’ਤੇ ਐਕਸ. ਯੂ. ਵੀ. ਕਾਰ ਦੇ ਚਾਲਕ ਖਿਲਾਫ਼ ਮੁਕੱਦਮਾ ਦਰਜ ਕਰ ਲਿਆ ਹੈ।

error: Content is protected !!