ਸੈਰ ਕਰਦੇ ਤਿੰਨ ਦੋਸਤਾਂ ਉਤੇ ਜਾ ਚੜ੍ਹੀ ਪਿਛਿਓਂ ਆਈ ਕਾਰ, ਇਕ ਦੀ ਮੌਕੇ ਉਤੇ ਹੀ ਹੋ ਗਈ ਮੌ+ਤ

ਸੈਰ ਕਰਦੇ ਤਿੰਨ ਦੋਸਤਾਂ ਉਤੇ ਜਾ ਚੜ੍ਹੀ ਪਿਛਿਓਂ ਆਈ ਕਾਰ, ਇਕ ਦੀ ਮੌਕੇ ਉਤੇ ਹੀ ਹੋ ਗਈ ਮੌ+ਤ


ਵੀਓਪੀ ਬਿਊਰੋ, ਕਲਾਨੌਰ : ਇੱਥੋਂ ਨਜ਼ਦੀਕ ਪੈਂਦੇ ਪਿੰਡ ਅਠਵਾਲ (ਭੁੱਲਰ) ਵਿਖੇ ਸੋਮਵਾਰ ਦੇਰ ਰਾਤ ਦਰਦਨਾਕ ਹਾਦਸਾ ਵਾਪਰਿਆ। ਸੜਕ ‘ਤੇ ਸੈਰ ਕਰਦੇ ਤਿੰਨ ਦੋਸਤਾਂ ‘ਤੇ ਗੱਡੀ ਚੜ੍ਹ ਜਾਣ ਕਾਰਨ ਇਕ ਨੌਜਵਾਨ ਦੀ ਜਾਨ ਚਲੀ ਗਈ, ਜਦਕਿ ਦੋ ਦੋਸਤ ਗੰਭੀਰ ਜ਼ਖਮੀ ਹੋ ਗਏ।


ਪਿੰਡ ਅਠਵਾਲ ਦੇ ਕਿਸਾਨ ਆਗੂ ਕੁਲਵਿੰਦਰ ਸਿੰਘ ਨੇ ਦੱਸਿਆ ਉਨ੍ਹਾਂ ਦੇ ਪਿੰਡ ਦੇ ਹੋਣਹਾਰ ਨੌਜਵਾਨ ਮੁਮਤਾਜ (21) ਪੁੱਤਰ ਹਰਦੇਵ ਮਸੀਹ ਆਪਣੇ ਦੋਸਤ ਅਮਨ ਮਸੀਹ ਤੇ ਦੀਪਕ ਮਸੀਹ ਨਾਲ ਸੋਮਵਾਰ ਰਾਤ 9:30 ਵਜੇ ਦੇ ਪਿੰਡ ਅਠਵਾਲ ਤੋਂ ਦੇਹੜ ਫੱਤੂਪੁਰ ਨੂੰ ਜਾਣ ਵਾਲੀ ਸੜਕ ‘ਤੇ ਸੈਰ ਕਰ ਰਹੇ ਸਨ।

ਅਚਾਨਕ ਕਲਾਨੌਰ ਵਾਲੇ ਪਾਸਿਓਂ ਆਈ ਇਕ ਕਾਰ ਨੇ ਉਨ੍ਹਾਂ ਨੂੰ ਲਪੇਟ ‘ਚ ਲੈ ਲਿਆ ਜਿਸ ਕਾਰਨ ਮੁਮਤਾਜ ਮਸੀਹ ਦੀ ਮੌਕੇ ‘ਤੇ ਮੌਤ ਹੋ ਗਈ ਜਦਕਿ ਉਸ ਦੇ ਦੋਸਤ ਅਮਨ ਤੇ ਦੀਪਕ ਗੰਭੀਰ ਜ਼ਖ਼ਮੀ ਹੋ ਗਏ ਜਿਨ੍ਹਾਂ ਨੂੰ ਵੱਖ-ਵੱਖ ਹਸਪਤਾਲਾਂ ‘ਚ ਇਲਾਜ ਲਈ ਦਾਖਲ ਕਰਵਾਇਆ ਗਿਆ। ਕੁਲਵਿੰਦਰ ਸਿੰਘ ਨੇ ਦੱਸਿਆ ਕਿ ਹੋਣਹਾਰ ਨੌਜਵਾਨ ਮੁਮਤਾਜ ਦੀ ਮੌਤ ਹੋਣ ਕਾਰਨ ਪਿੰਡ ਵਿੱਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ।ਘਟਨਾ ਸਬੰਧੀ ਪੁਲਿਸ ਥਾਣਾ ਕੋਟਲੀ ਸੂਰਤ ਮੱਲ੍ਹੀ ਵਲੋਂ ਅਣਪਛਾਤੇ ਵਾਹਨ ਖਿਲਾਫ ਮਾਮਲਾ ਦਰਜ ਕਰ ਕੇ ਸੀਸੀਟੀਵੀ ਕੈਮਰੇ ਚੈੱਕ ਕੀਤੇ ਜਾ ਰਹੇ ਹਨ, ਤਾਂ ਜੋ ਵਾਹਨ ਤੇ ਚਾਲਕ ਦੀ ਪਛਾਣ ਕੀਤੀ ਜਾ ਸਕੇ ਤੇ ਕਾਰਵਾਈ ਕੀਤੀ ਸਕੇ।

error: Content is protected !!