Skip to content
Wednesday, December 18, 2024
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2023
October
6
ਅਧਿਆਪਕ ਨੇ ਕਿਹਾ ‘ਕਾਲੀਆ’, ਵਿਦਿਆਰਥੀ ਨੇ ਵਿਰੋਧ ਕੀਤਾ ਤਾਂ ਬੇਰਹਿਮੀ ਨਾਲ ਕੀਤੀ ਕੁੱਟਮਾਰ, ਹਸਪਤਾਲ ਦਾਖਲ
Latest News
ਅਧਿਆਪਕ ਨੇ ਕਿਹਾ ‘ਕਾਲੀਆ’, ਵਿਦਿਆਰਥੀ ਨੇ ਵਿਰੋਧ ਕੀਤਾ ਤਾਂ ਬੇਰਹਿਮੀ ਨਾਲ ਕੀਤੀ ਕੁੱਟਮਾਰ, ਹਸਪਤਾਲ ਦਾਖਲ
October 6, 2023
Voice of Punjab
ਅਧਿਆਪਕ ਨੇ ਕਿਹਾ ‘ਕਾਲੀਆ’, ਵਿਦਿਆਰਥੀ ਨੇ ਵਿਰੋਧ ਕੀਤਾ ਤਾਂ ਬੇਰਹਿਮੀ ਨਾਲ ਕੀਤੀ ਕੁੱਟਮਾਰ, ਹਸਪਤਾਲ ਦਾਖਲ
ਵੀਓਪੀ ਬਿਊਰੋ, ਮਾਲੇਰਕੋਟਲਾ : ਅਧਿਆਪਕ ਨੇ ਵਿਦਿਆਰਥੀ ਨੂੰ ‘ਕਾਲੀਆ’ਕਹਿ ਕੇ ਬੁਲਾਇਆ ਤੇ ਜਦੋਂ ਵਿਦਿਆਰਥੀ ਨੇ ਵਿਰੋਧ ਕੀਤਾ ਤਾਂ ਉਸ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ। ਬੱਚੇ ਨੂੰ ਮਲੇਰਕੋਟਲਾ ਦੇ ਸਰਕਾਰੀ ਹਸਪਤਾਲ ‘ਚ ਦਾਖਲ ਕਰਵਾਉਣਾ ਪਿਆ। ਕੁੱਟਮਾਰ ਦੇ ਇਹ ਦੋਸ਼ ਸਕੂਲ ਦੇ ਵਾਈਸ ਪ੍ਰਿੰਸੀਪਲ ’ਤੇ ਲੱਗੇ ਹਨ। ਉਕਤ ਵਿਦਿਆਰਥੀ 9ਵੀਂ ਜਮਾਤ ਦਾ ਦੱਸਿਆ ਜਾ ਰਿਹਾ ਹੈ। ਘਟਨਾ ਤੋਂ ਬਾਅਦ ਪਰਿਵਾਰ ਨੇ ਬੱਚੇ ਦੀ ਛਾਤੀ ‘ਚ ਦਰਦ ਅਤੇ ਪਿਸ਼ਾਬ ‘ਚ ਖੂਨ ਆਉਣ ਦੀ ਸ਼ਿਕਾਇਤ ਦਰਜ ਕਰਵਾਈ ਹੈ।
ਪਿੰਡ ਚੌਂਦਾ ਦੀ ਵਸਨੀਕ ਮਨਜੀਤ ਕੌਰ ਨੇ ਦਸਿਆ ਕਿ ਉਸ ਦਾ 14 ਸਾਲਾ ਲੜਕਾ ਜਸਕਰਨ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚੌਂਦਾ ਵਿਚ 9ਵੀਂ ਜਮਾਤ ਵਿਚ ਪੜ੍ਹਦਾ ਹੈ। ਉਹ ਨੈਟਬਾਲ ਅਤੇ ਕਬੱਡੀ ਦਾ ਖਿਡਾਰੀ ਵੀ ਹੈ। ਸਕੂਲ ਵਿਚ 29 ਸਤੰਬਰ ਨੂੰ ਨੈੱਟਬਾਲ ਦੀ ਖੇਡ ਕਰਵਾਈ ਜਾ ਰਹੀ ਸੀ। ਇਸ ਦੌਰਾਨ ਬੇਟੇ ਦਾ ‘ਰੰਗ ਕਾਲਾ’ਹੋਣ ਕਾਰਨ ਸਕੂਲ ਦੇ ਵਾਈਸ ਪ੍ਰਿੰਸੀਪਲ ਨੇ ਉਸ ਨੂੰ ‘ਕਾਲੀਆ’ਕਹਿ ਕੇ ਬੁਲਾਇਆ। ਜਦੋਂ ਬੇਟੇ ਨੇ ਇਸ ਦਾ ਵਿਰੋਧ ਕੀਤਾ ਤਾਂ ਗੁੱਸੇ ‘ਚ ਆਏ ਅਧਿਆਪਕ ਨੇ ਕੁੱਟਣਾ ਸ਼ੁਰੂ ਕਰ ਦਿਤਾ। ਜਿਸ ਕਾਰਨ ਉਹ ਬੇਹੋਸ਼ ਹੋ ਕੇ ਜ਼ਮੀਨ ‘ਤੇ ਡਿੱਗ ਗਿਆ। ਇਸ ਗੱਲ ਦਾ ਪਤਾ ਲੱਗਦੇ ਹੀ ਬੇਟੇ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ। ਅਮਰਗੜ੍ਹ ਦੇ ਐਸ.ਐਚ.ਓ. ਸ਼ਮਸ਼ੇਰ ਸਿੰਘ ਦਾ ਕਹਿਣਾ ਹੈ ਕਿ ਸ਼ਿਕਾਇਤ ਦੀ ਜਾਂਚ ਕੀਤੀ ਜਾ ਰਹੀ ਹੈ।
ਵਿਦਿਆਰਥੀ ਦੀ ਮਾਤਾ ਮਨਜੀਤ ਕੌਰ ਨੇ ਦਸਿਆ ਕਿ ਪਿੰਡ ਦੇ ਪਤਵੰਤਿਆਂ ਅਤੇ ਅਧਿਆਪਕਾਂ ਨੇ ਦੋਸ਼ੀ ਅਧਿਆਪਕ ਵਿਰੁਧ ਕੋਈ ਕਾਰਵਾਈ ਨਹੀਂ ਹੋਣ ਦਿਤੀ। ਉਸ ਨੂੰ ਕਾਗਜ਼ਾਂ ‘ਤੇ ਦਸਤਖਤ ਕਰਨ ਲਈ ਮਜਬੂਰ ਕਰਕੇ ਸਮਝੌਤਾ ਕਰਵਾਇਆ ਗਿਆ। ਚਾਰ ਦਿਨ ਬਾਅਦ ਬੁਧਵਾਰ ਨੂੰ ਬੇਟੇ ਦੀ ਛਾਤੀ ‘ਚ ਦਰਦ ਅਤੇ ਪਿਸ਼ਾਬ ‘ਚ ਖੂਨ ਆਉਣ ਲੱਗਾ। ਜਿਸ ਕਾਰਨ ਉਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ। ਉਸ ਨੇ ਦੋਸ਼ ਲਾਇਆ ਕਿ ਵਾਈਸ ਪ੍ਰਿੰਸੀਪਲ ਨੇ ਉਸ ਦੇ ਲੜਕੇ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਹੈ। ਪੁੱਤਰ ਦਾ ਕੋਈ ਇਲਾਜ ਨਹੀਂ ਕਰਵਾਇਆ ਗਿਆ। ਹਾਲਤ ਵਿਚ ਕੋਈ ਸੁਧਾਰ ਨਾ ਹੋਣ ਕਾਰਨ ਪੁੱਤਰ ਨੂੰ ਅਮਰਗੜ੍ਹ ਤੋਂ ਮਲੇਰਕੋਟਲਾ ਰੈਫਰ ਕਰ ਦਿਤਾ ਗਿਆ ਹੈ।
ਲਗਾਏ ਗਏ ਇਲਜ਼ਾਮ ਗਲਤ : ਵਾਈਸ ਪ੍ਰਿੰਸੀਪਲ
ਉਧਰ ਵਾਈਸ ਪ੍ਰਿੰਸੀਪਲ ਦਲਜੀਤ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ’ਤੇ ਲਾਏ ਗਏ ਇਲਜ਼ਾਮ ਗਲਤ ਹਨ। ਵਿਦਿਆਰਥੀ ਅਤੇ ਪਰਿਵਾਰ ਨਾਲ ਸਮਝੌਤਾ ਹੋ ਗਿਆ ਹੈ। ਜੇਕਰ ਪਰਿਵਾਰ ਨੇ ਮਾਮਲਾ ਦੁਬਾਰਾ ਉਠਾਇਆ ਤਾਂ ਉਹ ਕਾਨੂੰਨੀ ਕਾਰਵਾਈ ਕਰਨਗੇ। ਡੀਈਓ ਜਸਵਿੰਦਰ ਕੌਰ ਦਾ ਕਹਿਣਾ ਹੈ ਕਿ ਘਟਨਾ ਦੀ ਜਾਂਚ ਕਰਕੇ ਸੱਚਾਈ ਸਾਹਮਣੇ ਆਵੇਗੀ।
Post navigation
ਦੋ ਭਰਾਵਾਂ ਨੂੰ ਮਿਲੀ ਸਰਕਾਰੀ ਨੌਕਰੀ, ਮਾਨ ਨੇ ਕਿਹਾ, ਪੂਰੇ ਪਾਰਦਰਸ਼ੀ ਢੰਗ ਨਾਲ ਹੋਈ ਚੋਣ, ਕਿਸੇ ਕੋਲੋਂ ਰਿਸ਼ਵਤ ਦਾ ਇਕ ਰੁਪਇਆ ਨਹੀਂ ਲਿਆ
ਮਾਤਮ ਵਿਚ ਬਦਲੀਆਂ ਵੀਜ਼ਾ ਆਉਣ ਦੀਆਂ ਖੁਸ਼ੀਆਂ, ਦੋ ਕਾਰਾਂ ਦੀ ਟੱਕਰ ਵਿਚ ਮਹਿਲਾ ਲੈਕਚਰਾਰ ਦੀ ਮੌਤ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us