ਮਾਤਮ ਵਿਚ ਬਦਲੀਆਂ ਵੀਜ਼ਾ ਆਉਣ ਦੀਆਂ ਖੁਸ਼ੀਆਂ, ਦੋ ਕਾਰਾਂ ਦੀ ਟੱਕਰ ਵਿਚ ਮਹਿਲਾ ਲੈਕਚਰਾਰ ਦੀ ਮੌਤ

ਮਾਤਮ ਵਿਚ ਬਦਲੀਆਂ ਵੀਜ਼ਾ ਆਉਣ ਦੀਆਂ ਖੁਸ਼ੀਆਂ, ਦੋ ਕਾਰਾਂ ਦੀ ਟੱਕਰ ਵਿਚ ਮਹਿਲਾ ਲੈਕਚਰਾਰ ਦੀ ਮੌਤ


ਵੀਓਪੀ ਬਿਊਰੋ, ਗੋਰਾਇਆ-ਦਿੱਲੀ-ਅੰਮ੍ਰਿਤਸਰ ਨੈਸ਼ਨਲ ਹਾਈਵੇ 44 ’ਤੇ ਗੋਰਾਇਆ ’ਚ ਪੁਲ ’ਤੇ ਦੋ ਕਾਰਾਂ ਦੀ ਆਪਸ ’ਚ ਭਿਆਨਕ ਟੱਕਰ ਹੋ ਗਈ। ਦੋਵੇਂ ਕਾਰਾਂ ਦੇ ਪਰਖੱਚੇ ਉੱਡ ਗਏ । ਹਾਦਸੇ ’ਚ ਇਕ ਮਹਿਲਾ ਲੈਕਚਰਾਰ ਦੀ ਮੌਤ ਹੋ ਗਈ, ਜਦਕਿ ਉਸ ਦਾ ਪਤੀ ਜੋ ਲੈਕਚਰਾਰ ਹੈ, ਗੰਭੀਰ ਰੂਪ ’ਚ ਜ਼ਖ਼ਮੀ ਹੋ ਗਿਆ। ਇਸ ਦੇ ਨਾਲ ਕੈਪਟਨ ਵੀ ਜ਼ਖ਼ਮੀ ਹੋਇਆ ਹੈ। ਉਧਰ, ਦੇਰ ਰਾਤ ਜ਼ਖ਼ਮੀ ਲੈਕਚਰਾਰ ਮੀਨਾਕਸ਼ੀ ਕਾਲੀਆ ਦੀ ਹਸਪਤਾਲ ’ਚ ਮੌਤ ਹੋ ਜਾਣ ਦੀ ਖ਼ਬਰ ਹੈ। ਲੈਕਚਰਾਰ ਨੀਰਜ ਸ਼ਰਮਾ ਦਾ ਵਿਦੇਸ਼ ਦਾ ਵੀਜ਼ਾ ਲੱਗ ਗਿਆ ਸੀ। ਦੋਵੇਂ ਪਤੀ-ਪਤਨੀ ਬਹੁਤ ਖ਼ੁਸ਼ ਸਨ ਪਰ ਉਨ੍ਹਾਂ ਨੂੰ ਕਿ ਪਤਾ ਸੀ ਕਿ ਉਨ੍ਹਾਂ ਦੀਆਂ ਖ਼ੁਸ਼ੀਆਂ ਨੂੰ ਨਜ਼ਰ ਲੱਗ ਜਾਵੇਗੀ।


ਜਾਣਕਾਰੀ ਅਨੁਸਾਰ ਹੌਂਡਾ ਸਿਟੀ ਕਾਰ ਨੰਬਰ (ਸੀ. ਐੱਚ.-01ਏ.ਬੀ.-6049) ’ਚ ਇਕ ਆਰਮੀ ਕੈਪਟਨ ਜੰਮੂ ਤੋਂ ਲੁਧਿਆਣਾ ਵੱਲ ਜਾ ਰਿਹਾ ਸੀ। ਜਦੋਂ ਮੁੱਖ ਮਾਰਗ ’ਤੇ ਡੱਲੇਵਾਲ ਫਾਟਕ ਦੇ ਸਾਹਮਣੇ ਫਲਾਈਓਵਰ ’ਤੇ ਉਸ ਦੀ ਕਾਰ ਪੁੱਜੀ ਤਾਂ ਗੱਡੀ ਦਾ ਅੱਗੇ ਦਾ ਟਾਇਰ ਫਟ ਗਿਆ। ਗੱਡੀ ਬੇਕਾਬੂ ਹੋ ਕੇ ਡਿਵਾਈਡਰ ਪਾਰ ਕਰ ਕੇ ਦੂਜੇ ਪਾਸੇ ਪਹੁੰਚ ਗਈ, ਜੋ ਫਿਲੌਰ ਤੋਂ ਫਗਵਾੜਾ ਵੱਲ ਆ ਰਹੀ ਸਵਿੱਫਟ ਡਿਜ਼ਾਇਰ ਗੱਡੀ (ਪੀਬੀ-09ਵਾਈ-4336) ਨਾਲ ਟਕਰਾ ਗਈ।

ਮੌਕੇ ’ਤੇ ਰਾਹਗੀਰਾਂ ਤੇ ਪੀਸੀਆਰ ਟੀਮ ਦੇ ਏਐੱਸਆਈ ਸਰਬਜੀਤ ਸਿੰਘ ਅਤੇ ਏਐੱਸਆਈ ਜਸਵਿੰਦਰ ਸਿੰਘ ਨੇ ਕਾਰਾਂ ’ਚ ਫਸੇ ਲੋਕਾਂ ਨੂੰ ਗੱਡੀਆਂ ’ਚੋਂ ਬਾਹਰ ਕੱਢਿਆ।ਹੌਂਡਾ ਸਿਟੀ ਕਾਰ ’ਚ ਸਵਾਰ ਆਰਮੀ ਦੇ ਕੈਪਟਨ ਗੁਰਕਮਲ ਸਿੰਘ ਪੁੱਤਰ ਹਰਦੀਪ ਸਿੰਘ ਵਾਸੀ ਲੁਧਿਆਣਾ ਅਤੇ ਡਿਜ਼ਾਇਰ ’ਚ ਸਵਾਰ ਲੈਕਚਰਾਰ ਪਤੀ-ਪਤਨੀ ਨੀਰਜ ਸ਼ਰਮਾ ਅਤੇ ਮੀਨਾਕਸ਼ੀ ਕਾਲੀਆ ਨੂੰ 108 ਐਂਬੂਲੈਂਸ ’ਚ ਫਗਵਾੜਾ ਦੇ ਸਿਵਲ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ, ਜਿੱਥੇ ਜ਼ਖ਼ਮੀਆਂ ਦੀ ਨਾਜ਼ੁਕ ਹਾਲਤ ਨੂੰ ਵੇਖਦੇ ਹੋਏ ਉਨ੍ਹਾਂ ਨੂੰ ਜਲੰਧਰ ਦੇ ਨਿੱਜੀ ਹਸਪਤਾਲਾਂ ’ਚ ਰੈਫਰ ਕਰ ਦਿੱਤਾ ਗਿਆ ਹੈ। ਪਤੀ-ਪਤਨੀ ਨੀਰਜ ਸ਼ਰਮਾ ਅਤੇ ਮੀਨਾਕਸ਼ੀ ਕਾਲੀਆ ਗੋਰਾਇਆ ਦੇ ਬੜਾ ਪਿੰਡ ਦੇ ਸਰਕਾਰੀ ਸਕੂਲ ’ਚ ਕੈਮਿਸਟਰੀ ਅਤੇ ਫਿਜ਼ਿਕਸ ਦੇ ਲੈਕਚਰਾਰ ਹਨ। ਉਹ ਸਕੂਲ ਤੋਂ ਛੁੱਟੀ ਤੋਂ ਬਾਅਦ ਫਗਵਾੜਾ ਸਥਿਤ ਆਪਣੇ ਘਰ ਪਰਤ ਰਹੇ ਸਨ। ਹਾਦਸੇ ਤੋਂ ਬਾਅਦ ਹਾਈਵੇਅ ’ਤੇ ਲੰਮਾ ਜਾਮ ਲੱਗ ਗਿਆ ਅਤੇ ਪੁਲਸ ਨੂੰ ਲਿੰਕ ਸੜਕ ਤੋਂ ਆਵਾਜਾਈ ਮੋੜਨੀ ਪਈ।


ਉੱਥੇ ਹੀ ਹੌਂਡਾ ਸਿਟੀ ਗੱਡੀ ਜਿਸ ’ਚ ਕੈਪਟਨ ਸਵਾਰ ਸੀ, ਜਿਸ ਦੀ ਕਾਰ ਹਾਦਸੇ ਦਾ ਸ਼ਿਕਾਰ ਹੋਣ ਤੋਂ ਬਾਅਦ ਉਸ ਨੂੰ ਫਗਵਾੜਾ ਦੇ ਸਿਵਲ ਹਸਪਤਾਲ ਲਿਜਾਇਆ ਗਿਆ, ਜਿਸ ਤੋਂ ਬਾਅਦ ਲੁਧਿਆਣਾ ਤੋਂ ਆਰਮੀ ਦੇ ਜਵਾਨ ਮੌਕੇ ’ਤੇ ਪਹੁੰਚੇ, ਜਿਨ੍ਹਾਂ ਨੇ ਗੱਡੀ ’ਚ ਪਿਆ ਕੈਪਟਨ ਦਾ ਪਰਸ ਅਤੇ ਹੋਰ ਦਸਤਾਵੇਜ਼ ਆਪਣੇ ਕਬਜ਼ੇ ’ਚ ਲੈ ਲਏ, ਜਿਸ ਤੋਂ ਬਾਅਦ ਪਤਾ ਲੱਗਾ ਕਿ ਗੱਡੀ ’ਚ ਇਕ ਆਰਮੀ ਕੈਪਟਨ ਸਫ਼ਰ ਕਰ ਰਿਹਾ ਸੀ।

error: Content is protected !!