ਸਕੂਲ ਵਿਚ ਇਕ-ਇਕ ਕਰ ਕੇ ਡਿੱਗੀਆਂ 95 ਵਿਦਿਆਰਥਣਾਂ, ਇਕੱਠੀਆਂ ਨੂੰ ਹੋਇਆ ‘ਪੈਰਾਲਾਈਜ਼’, ਭੇਤ ਬਣੀ ਬਿਮਾਰੀ

ਸਕੂਲ ਵਿਚ ਇਕ-ਇਕ ਕਰ ਕੇ ਡਿੱਗੀਆਂ 95 ਵਿਦਿਆਰਥਣਾਂ, ਇਕੱਠੀਆਂ ਨੂੰ ਹੋਇਆ ‘ਪੈਰਾਲਾਈਜ਼’, ਭੇਤ ਬਣੀ ਬਿਮਾਰੀ


ਵੀਓਪੀ ਬਿਊਰੋ, ਨੈਸ਼ਨਲ-ਕੀਨੀਆ ਦੇ ਇਕ ਸਕੂਲ ‘ਚ ਇਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੋਂ ਦੇ ਕਾਕਾਮੇਗਾ ਕਾਊਂਟੀ ‘ਚ ਹਾਈ ਸਕੂਲ ਦੀਆਂ ਲਗਪਗ 95 ਵਿਦਿਆਰਥਣਾਂ ਇਕੱਠੀਆਂ ਇਕੋ ਜਿਹੀ ਗੰਭੀਰ ਬਿਮਾਰੀ ਦਾ ਸ਼ਿਕਾਰ ਹੋਈਆਂ ਹਨ।ਇਕ-ਇਕ ਕਰ ਕੇ ਡਿੱਗਣ ਲੱਗੀਆਂ ਵਿਦਿਆਰਥਣਾਂ ਨੂੰ ਵੇਖ ਸਾਰੇ ਹੈਰਾਨ ਰਹਿ ਗਏ।

ਸੈਂਟ ਥੇਰੇਸਾ ਐਰਗੀ ਹਾਈ ਸਕੂਲ ਦੀਆਂ ਇਕੱਠੀਆਂ 95 ਵਿਦਿਆਰਥਣਾਂ ਦੇ ਸਰੀਰ ਦਾ ਹੇਠਲਾਂ ਹਿੱਸਾ ਪੈਰਾਲਾਈਜ਼ ਹੈ ਗਿਆ, ਜਿਸ ਦੇ ਚਲਦੀ ਉਹ ਬੀਤੇ ਕੁਝ ਹਫਤਿਆਂ ਤੋਂ ਹਸਪਤਾਲ ‘ਚ ਦਾਖਲ ਹਨ।ਕਥਿਤ ਮਹਾਮਾਰੀ ਨੇ ਕੁੜੀਆਂ ਦੇ ਪਰਿਵਾਰ ਵਾਲਿਆਂ ਨੂੰ ਡੂੰਘਾ ਸਦਮਾ ਦਿੱਤਾ ਹੈ।
ਸਥਾਨਕ ਮੀਡੀਆ ਨੇ ਦੱਸਿਆ ਕਿ ਅਚਾਨਕ ਇਨ੍ਹਾਂ ਵਿਦਿਆਰਥਣਾਂ ਦੇ ਪੈਰ ਸੁੰਨ ਹੋ ਗਏ ਅਤੇ ਤੁਰਨ-ਫਿਰਨ ‘ਚ ਅਸਮਰਥ ਹੋ ਗਈਆਂ।

ਕੀਨੀਆ ਦੇ ਸੋਸ਼ਲ ਮੀਡੀਆ ‘ਤੇ ਵਾਇਰਲ ਕਲਿੱਪ ‘ਚ ਕੁੜੀਆਂ ਨੂੰ ਲੰਗੜਾ ਕੇ ਅਤੇ ਲੜਖੜਾਉਂਦਿਆਂ ਚਲਦੇ ਹੋਏ ਦੇਖਿਆ ਜਾ ਸਕਦਾ ਹੈ। ਕਾਕਾਮੇਗਾ ਕਾਊਂਟੀ ਹੈਲਥ ਸੀ.ਈ.ਸੀ. ਬਰਨਾਰਡ ਵੇਸੋਂਗਾ ਨੇ ਕਿਹਾ ਕਿ ਅਣਜਾਣ ਬੀਮਾਰੀ ਦੇ ਕਾਰਨਾਂ ਨੂੰ ਸਮਝਣ ਲਈ ਕੁੜੀਆਂ ਦੇ ਖੂਨ, ਪਿਸ਼ਾਬ ਅਤੇ ਪਖਾਨੇ ਦੇ ਨਮੂਨੇ ਲਏ ਗਏ ਹਨ। ਹਾਲਾਂਕਿ ਅਜੇ ਤਕ ਇਸਦਾ ਸਹੀ ਕਾਰਨ ਪਤਾ ਨਹੀਂ ਲੱਗ ਸਕਿਆ। ਉਥੇ ਹੀ ਇਸ ਭਿਆਨਕ ਘਟਨਾ ਤੋਂ ਬਾਅਦ ਸਕੂਲ ਨੂੰ ਅਣਮਿੱਥੇ ਸਮੇਂ ਲਈ ਬੰਦ ਕਰ ਦਿੱਤਾ ਗਿਆ ਹੈ।

error: Content is protected !!