WAR… ਗਾਜ਼ਾ ਵੱਲੋਂ ਇਜ਼ਰਾਇਲ ‘ਤੇ ਹਮਲਾ, ਅੱਧੇ ਘੰਟੇ ‘ਚ 5 ਹਜ਼ਾਰ ਰਾਕੇਟ ਦਾਗ ਕੇ ਮਚਾ ਦਿੱਤੀ ਖਲਬਲੀ, ਕਈ ਮੌਤਾਂ

WAR… ਗਾਜ਼ਾ ਵੱਲੋਂ ਇਜ਼ਰਾਇਲ ‘ਤੇ ਹਮਲਾ, ਅੱਧੇ ਘੰਟੇ ‘ਚ 5 ਹਜ਼ਾਰ ਰਾਕੇਟ ਦਾਗ ਕੇ ਮਚਾ ਦਿੱਤੀ ਖਲਬਲੀ, ਕਈ ਮੌਤਾਂ

ਯੇਰੂਸ਼ਲਮ (ਵੀਓਪੀ ਬਿਊਰੋ): ਸ਼ਨੀਵਾਰ ਦਾ ਦਿਨ ਇੱਕ ਨਵੇਂ ਯੁੱਧ ਦਾ ਸੁਨੇਹਾ ਲੈ ਕੇ ਆਇਆ ਅਤੇ ਇਜ਼ਰਾਇਲ ਉੱਤੇ ਗੁਆਂਢੀ ਦੇਸ਼ਾਂ ਫਿਲੀਸਤੀਨ ਦੇ ਗਾਜ਼ਾ ਪੱਟੀ ਵਲੋਂ ਲਗਾਤਾਰ 5 ਹਜ਼ਾਰ ਤੋਂ ਵੀ ਵੱਧ ਰਾਕੇਟ ਦਾਗ ਦਿੱਤੇ ਗਏ। ਇਹ ਹਮਲਾ ਅੱਧੇ ਘੰਟੇ ਵਿੱਚ ਹੀ ਹੋ ਗਿਆ ਅਤੇ ਕਰੀਬ 30 ਲੋਕਾਂ ਦੇ ਮਾਰੇ ਜਾਣ ਦੀ ਖਬਰ ਮਿਲੀ ਹੈ। ਇਸ ਦੌਰਾਨ ਹੀ ਦੱਖਣੀ ਇਜ਼ਰਾਈਲ ਵਿੱਚ ਸਾਇਰਨ ਵੱਜਿਆ ਅਤੇ ਰਾਜਧਾਨੀ ਤੇਲ ਅਵੀਵ ਵਿੱਚ ਵੀ ਸੁਣਿਆ ਗਿਆ। ਇਹ ਸਾਇਰਨ ਐਮਰਜੈਂਸੀ ਸੇਵਾਵਾਂ ਲਈ ਵਜਾਇਆ ਗਿਆ।

ਇਜ਼ਰਾਈਲ ਦੀ ਮੇਗੇਨ ਡੇਵਿਡ ਅਡੋਮ ਰੈਸਕਿਊ ਏਜੰਸੀ ਮੁਤਾਬਕ ਕਈ ਲੋਕ ਜ਼ਖਮੀ ਵੀ ਹੋਏ ਹਨ, ਜਿਨ੍ਹਾਂ ‘ਚੋਂ ਇਕ ਦੀ ਹਾਲਤ ਗੰਭੀਰ ਹੈ। ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦੇ ਦਫ਼ਤਰ ਨੇ ਕਿਹਾ ਕਿ ਰਾਕੇਟ ਹਮਲਿਆਂ ਦੇ ਨਤੀਜੇ ਵਜੋਂ ਸੁਰੱਖਿਆ ਮੁਖੀਆਂ ਦੀ ਮੀਟਿੰਗ ਬੁਲਾਈ ਗਈ ਸੀ।

ਹਮਲੇ ਦਾ ਵਰਣਨ ਕਰਦੇ ਹੋਏ ਇੱਕ ਏਐਫਪੀ ਪੱਤਰਕਾਰ ਨੇ ਕਿਹਾ ਕਿ ਸ਼ਨੀਵਾਰ ਸਵੇਰੇ ਸਥਾਨਕ ਸਮੇਂ ਅਨੁਸਾਰ 06:30 ਵਜੇ (0330 GMT) ਗਾਜ਼ਾ ਵਿੱਚ ਕਈ ਥਾਵਾਂ ਤੋਂ ਰਾਕੇਟ ਦਾਗੇ ਗਏ। ਇਜ਼ਰਾਇਲੀ ਫੌਜ ਨੇ ਦੇਸ਼ ਦੇ ਦੱਖਣ ਅਤੇ ਕੇਂਦਰੀ ਖੇਤਰਾਂ ਵਿੱਚ ਇੱਕ ਘੰਟੇ ਤੋਂ ਵੱਧ ਸਮੇਂ ਤੱਕ ਸਾਇਰਨ ਵਜਾ ਕੇ ਆਮ ਲੋਕਾਂ ਨੂੰ ਚੇਤਾਵਨੀ ਦਿੱਤੀ। ਸੁਰੱਖਿਆ ਬਲਾਂ ਅਤੇ ਸਥਾਨਕ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਬੰਬ ਸ਼ੈਲਟਰਾਂ ਜਾਂ ਬੰਕਰਾਂ ਵਿੱਚ ਸ਼ਰਨ ਲੈਣ ਦੀ ਅਪੀਲ ਕੀਤੀ ਗਈ ਹੈ।

error: Content is protected !!