Skip to content
Thursday, December 19, 2024
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2023
October
9
ਸਿੰਗਰ ਜੈਸਮੀਨ ਸੈਂਡਲਾਸ ਨੂੰ ਲਾਰੈਂਸ ਬਿਸ਼ਨੋਈ ਗੈਂਗ ਨੇ ਦਿੱਤੀ ਜਾਨੋਂ ਮਾਰਨ ਦੀ ਧਮਕੀ
Crime
Latest News
National
Punjab
ਸਿੰਗਰ ਜੈਸਮੀਨ ਸੈਂਡਲਾਸ ਨੂੰ ਲਾਰੈਂਸ ਬਿਸ਼ਨੋਈ ਗੈਂਗ ਨੇ ਦਿੱਤੀ ਜਾਨੋਂ ਮਾਰਨ ਦੀ ਧਮਕੀ
October 9, 2023
Voice of Punjab
ਸਿੰਗਰ ਜੈਸਮੀਨ ਸੈਂਡਲਾਸ ਨੂੰ ਲਾਰੈਂਸ ਬਿਸ਼ਨੋਈ ਗੈਂਗ ਨੇ ਦਿੱਤੀ ਜਾਨੋਂ ਮਾਰਨ ਦੀ ਧਮਕੀ
ਨਵੀਂ ਦਿੱਲੀ (ਵੀਓਪੀ ਬਿਊਰੋ) : ਸਲਮਾਨ ਖਾਨ ਨੂੰ ਜਾਨੋਂ ਮਾਰਨ ਦੀ ਧਮਕੀ ਦੇਣ ਵਾਲੇ ਲਾਰੇਂਸ ਬਿਸ਼ਨੋਈ ਦੇ ਗਿਰੋਹ ਨੇ ਹੁਣ ਅਮਰੀਕਾ ਵਿੱਚ ਰਹਿੰਦੀ ਪੰਜਾਬੀ ਗਾਇਕਾ ਜੈਸਮੀਨ ਸੈਂਡਲਾਸ ਨੂੰ ਵੀ ਅਜਿਹੀ ਹੀ ਧਮਕੀ ਦਿੱਤੀ ਹੈ। ਦੱਸਿਆ ਜਾ ਰਿਹਾ ਹੈ ਕਿ ਜੈਸਮੀਨ ਸੈਂਡਲਾਸ ਨੂੰ ਲਾਰੇਂਸ ਬਿਸ਼ਨੋਈ ਦੇ ਨਾਂ ‘ਤੇ ਵਿਦੇਸ਼ੀ ਨੰਬਰਾਂ ਤੋਂ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ। ਪੰਜਾਬੀ ਗਾਇਕਾ ਜੈਸਮੀਨ ਸੈਂਡਲਾਸ ਇਨ੍ਹੀਂ ਦਿਨੀਂ ਭਾਰਤ ਵਿੱਚ ਹੈ ਅਤੇ ਉਹ ਅੱਜ (7 ਅਕਤੂਬਰ) ਨੂੰ ਦਿੱਲੀ ਦੇ ਜਵਾਹਰ ਲਾਲ ਨਹਿਰੂ ਸਟੇਡੀਅਮ ਵਿੱਚ ਲਾਈਵ ਪਰਫਾਰਮ ਕਰਨ ਜਾ ਰਹੀ ਹੈ।
ਅਮਰੀਕਾ ਸਿੰਗਰ ਨੂੰ ਧਮਕੀ ਭਰੇ ਫੋਨ ਕਾਲ ‘ਚ ਕਿਹਾ ਗਿਆ ਹੈ ਕਿ ਉਹ ਉਸ ਨੂੰ ਜਵਾਹਰ ਲਾਲ ਨਹਿਰੂ ਸਟੇਡੀਅਮ ‘ਚ ਮਾਰ ਦੇਣਗੇ। ਧਮਕੀ ਭਰੇ ਫ਼ੋਨ ਕਾਲ ਤੋਂ ਬਾਅਦ ਲੇਡੀ ਸਿੰਗਰ ਦਿੱਲੀ ਦੇ ਇੱਕ ਪੰਜ ਤਾਰਾ ਹੋਟਲ ਵਿੱਚ ਠਹਿਰੀ ਹੋਈ ਹੈ। ਉਥੇ ਸੁਰੱਖਿਆ ਵਧਾ ਦਿੱਤੀ ਗਈ ਹੈ ਅਤੇ ਫਿਲਹਾਲ ਲੇਡੀ ਸਿੰਗਰ ਨੂੰ ਵੀ ਸੁਰੱਖਿਆ ਪ੍ਰਦਾਨ ਕੀਤੀ ਗਈ ਹੈ। ਦਿੱਲੀ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਦਿੱਲੀ ਪੁਲਿਸ ਨੇ ਹੋਟਲ ਦੇ ਬਾਹਰ ਸੁਰੱਖਿਆ ਵਧਾ ਦਿੱਤੀ ਹੈ। ਖੁਫੀਆ ਵਿਭਾਗ ਨੂੰ ਵੀ ਅਲਰਟ ਕਰ ਦਿੱਤਾ ਗਿਆ ਹੈ।
ਇਸ ਤੋਂ ਪਹਿਲਾਂ ਜਾਂਚ ‘ਚ ਸਾਹਮਣੇ ਆਇਆ ਸੀ ਕਿ ਲਾਰੇਂਸ ਬਿਸ਼ਵੋਈ ਨੇ ਬਾਲੀਵੁੱਡ ਅਭਿਨੇਤਾ ਸਲਮਾਨ ਖਾਨ ਸਮੇਤ ਕਈ ਵੱਡੇ ਲੋਕਾਂ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਸੀ। ਲਾਰੈਂਸ ਗੈਂਗ ਸਲਮਾਨ ਖਾਨ ਨੂੰ ਮਾਰਨ ਵਿੱਚ ਤਿੰਨ ਵਾਰ ਅਸਫਲ ਰਿਹਾ ਹੈ ਅਤੇ ਲਾਰੈਂਸ ਬਿਸ਼ਵੋਈ ਇਸ ਸਮੇਂ ਤਿਹਾੜ ਜੇਲ੍ਹ ਵਿੱਚ ਬੰਦ ਹੈ। ਦੋਸ਼ੀ ਲਾਰੇਂਸ ਬਿਸ਼ੋਈ ਤੋਂ ਦਿੱਲੀ ਪੁਲਿਸ ਅਤੇ NIA ਵੱਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ।
Post navigation
ਅਫਗਾਨਿਸਤਾਨ ‘ਚ ਕੁਦਰਤ ਨੇ ਢਾਹਿਆ ਕਹਿਰ, ਅੱਧੇ ਘੰਟੇ ‘ਚ ਭੂਚਾਲ ਦੇ ਤਿੰਨ ਜ਼ਬਰਦਸਤ ਝਟਕੇ, 15 ਲੋਕਾਂ ਦੀ ਮੌਤ ਸੈਂਕੜੇ ਜ਼ਖਮੀ
ਲੁਧਿਆਣਾ ‘ਚ ਗਤਕਾ ਖਿਡਾਰੀ ਦਾ ਕ+ਤ+ਲ, ਹੱਥ ਵੱਡ ਕੇ ਲੈ ਗਏ ਬੇਰਹਿਮ ਕਾ+ਤ+ਲ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us