ਲੁਧਿਆਣਾ ‘ਚ ਗਤਕਾ ਖਿਡਾਰੀ ਦਾ ਕ+ਤ+ਲ, ਹੱਥ ਵੱਡ ਕੇ ਲੈ ਗਏ ਬੇਰਹਿਮ ਕਾ+ਤ+ਲ

ਲੁਧਿਆਣਾ ‘ਚ ਗਤਕਾ ਖਿਡਾਰੀ ਦਾ ਕ+ਤ+ਲ, ਹੱਥ ਵੱਡ ਕੇ ਲੈ ਗਏ ਬੇਰਹਿਮ ਕਾ+ਤ+ਲ

ਲੁਧਿਆਣਾ (ਵੀਓਪੀ ਬਿਊਰੋ)- ਪੰਜਾਬ ਦੇ ਲੁਧਿਆਣਾ ਤੋਂ ਇੱਕ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਸ਼ਹਿਰ ਵਿੱਚ ਇੱਕ ਗੱਤਕਾ ਖਿਡਾਰੀ ਦੀ ਲਾ+ਸ਼ ਬਰਾਮਦ ਹੋਈ ਹੈ। ਉਸ ਦੀ ਲਾਸ਼ ਪੱਖੋਵਾਲ ਰੋਡ ‘ਤੇ ਸਥਿਤ ਕੁਤਰੀ ਵਿਲਾ ਕਲੋਨੀ ‘ਚੋਂ ਮਿਲੀ। ਲਾ+ਸ਼ ਦੇ ਦੋਵੇਂ ਹੱਥ ਵੱਢੇ ਹੋਏ ਹਨ। ਲਾ+ਸ਼ ਦੀ ਹਾਲਤ ਵਿਗੜ ਚੁੱਕੀ ਸੀ ਅਤੇ ਉਸ ‘ਤੇ ਕੀੜੇ-ਮਕੌੜੇ ਘੁੰਮ ਰਹੇ ਸਨ।

ਮ੍ਰਿਤਕ ਦੀ ਪਛਾਣ ਰਘੁਬੀਰ ਸਿੰਘ ਵਾਸੀ ਪਿੰਡ ਬੱਲੋਵਾਲ ਵਜੋਂ ਹੋਈ ਹੈ। ਉਹ ਬੀਤੀ 5 ਅਕਤੂਬਰ ਤੋਂ ਲਾਪਤਾ ਸੀ। ਉਸ ਦਾ ਮੋਬਾਈਲ ਲਾਸ਼ ਕੋਲ ਪਿਆ ਸੀ। ਲਾ+ਸ਼ ਨੂੰ ਦੇਖ ਕੇ ਲੋਕਾਂ ਨੇ ਤੁਰੰਤ ਪੁਲਸ ਨੂੰ ਸੂਚਨਾ ਦਿੱਤੀ।

ਸਦਰ ਥਾਣੇ ਦੇ ਐਸਐਚਓ ਗੁਰਪ੍ਰੀਤ ਸਿੰਘ ਮੌਕੇ ’ਤੇ ਪੁੱਜੇ। ਪੁਲਸ ਨੇ ਲਾ+ਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਹੈ। ਰਘੁਬੀਰ ਦੇ ਪਰਿਵਾਰਕ ਮੈਂਬਰਾਂ ਨੂੰ ਘਟਨਾ ਦੀ ਸੂਚਨਾ ਦੇ ਦਿੱਤੀ ਗਈ ਹੈ। ਰਘੁਬੀਰ ਗੱਤਕੇ ਦਾ ਮਹਾਨ ਖਿਡਾਰੀ ਸੀ, ਜਿਸ ਨੇ ਇਸ ਖੇਡ ਵਿੱਚ ਕਈ ਤਗਮੇ ਜਿੱਤੇ ਹਨ।

error: Content is protected !!