ਨਾਬਾਲਿਗਾ ਨੂੰ ਨਾਲ ਲੈ ਕੇ ਭੂਆ ਹੋਟਲ ਵਿਚ ਆਸ਼ਕ ਨੂੰ ਗਈ ਮਿਲਣ, ਅੱਖਾਂ ਸਾਹਮਣੇ ਆਸ਼ਕ ਦੇ ਦੋਸਤ ਨੇ ਨਾਬਾਲਿਗਾ ਨਾਲ ਕੀਤਾ ਜਬਰ ਜਨਾਹ

ਨਾਬਾਲਿਗਾ ਨੂੰ ਨਾਲ ਲੈ ਕੇ ਭੂਆ ਹੋਟਲ ਵਿਚ ਆਸ਼ਕ ਨੂੰ ਗਈ ਮਿਲਣ, ਅੱਖਾਂ ਸਾਹਮਣੇ ਆਸ਼ਕ ਦੇ ਦੋਸਤ ਨੇ ਨਾਬਾਲਿਗਾ ਨਾਲ ਕੀਤਾ ਜਬਰ ਜਨਾਹ


ਵੀਓਪੀ ਬਿਊਰੋ, ਤਰਨਤਾਰਨ : ਅੰਮ੍ਰਿਤਸਰ ਦੇ ਇਕ ਹੋਟਲ ’ਚ 15 ਸਾਲਾ ਨਾਬਾਲਗ ਕੁੜੀ ਨਾਲ ਉਸ ਦੀ ਭੂਆ ਦੇ ਸਾਹਮਣੇ ਹੀ ਜਬਰ-ਜਨਾਹ ਕੀਤਾ ਗਿਆ। ਇਸ ਸਬੰਧੀ ਥਾਣਾ ਵੈਰੋਂਵਾਲ ਦੀ ਪੁਲਿਸ ਨੇ ਭੂਆ ਸਮੇਤ 3 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰਨ ਦੀ ਸਿਫ਼ਾਰਿਸ਼ ਕਰਦੇ ਹੋਏ ਇਸ ਦੀ ਅਗਲੇਰੀ ਜਾਂਚ ਥਾਣਾ ਕੋਤਵਾਲੀ ਈ-ਡਵੀਜ਼ਨ ਅੰਮ੍ਰਿਤਸਰ ਨੂੰ ਸੌਂਪ ਦਿੱਤੀ ਹੈ।

ਜ਼ਿਲ੍ਹਾ ਤਰਨਤਾਰਨ ਦੀ ਨਿਵਾਸੀ 15 ਸਾਲਾ ਨਾਬਾਲਗ ਕੁੜੀ ਨੇ ਪੁਲਿਸ ਨੂੰ ਦਿੱਤੇ ਬਿਆਨਾਂ ’ਚ ਦੱਸਿਆ ਕਿ ਉਹ ਬੀਤੀ 3 ਅਕਤੂਬਰ ਨੂੰ ਅੰਮ੍ਰਿਤਸਰ ਵਿਖੇ ਆਪਣੀ ਭੂਆ ਆਪਣੇ ਭਰਾਵਾਂ ਨੂੰ ਮਿਲਣ ਗਈ ਸੀ। ਅਗਲੇ ਦਿਨ ਜਦੋਂ ਉਸ ਦੇ ਭਰਾ ਵਿਆਹ ਚਲੇ ਗਏ ਤਾਂ ਉਸ ਦੀ ਭੂਆ ਕੁੜੀ ਨੂੰ ਧਾਰਮਿਕ ਸਥਾਨ ਉਤੇ ਜਾਣ ਦਾ ਬਹਾਨਾ ਲਾ ਕੇ ਨਾਲ ਲੈ ਗਈ। ਜਿੱਥੇ ਨਜ਼ਦੀਕ ਇਕ ਹੋਟਲ ਦੇ ਕਮਰੇ ’ਚ ਆਕਾਸ਼ਦੀਪ ਸਿੰਘ ਪੁੱਤਰ ਨਿਰਵੈਲ ਸਿੰਘ ਤੇ ਅਰਸ਼ਦੀਪ ਸਿੰਘ ਵਾਸੀ ਜ਼ਿਲ੍ਹਾ ਅੰਮ੍ਰਿਤਸਰ ਪਹਿਲਾਂ ਤੋਂ ਹੀ ਮੌਜੂਦ ਸਨ।

ਇਸ ਦੌਰਾਨ ਉਸ ਦੀ ਭੂਆ ਆਪਣੇ ਬੁਆਏ ਫਰੈਂਡ ਅਰਸ਼ਦੀਪ ਸਿੰਘ ਨਾਲ ਉਸੇ ਕਮਰੇ ’ਚ ਵੱਖਰੇ ਬੈੱਡ ਉਤੇ ਮੌਜੂਦ ਸੀ ਅਤੇ ਆਕਾਸ਼ਦੀਪ ਸਿੰਘ ਨੇ ਉਸ ਨਾਲ ਜਬਰਦਸਤੀ ਕਰਦੇ ਹੋਏ ਉਸ ਨਾਲ ਨਾਜਾਇਜ਼ ਸਬੰਧ ਬਣਾਏ। ਜਦੋਂ ਉਸ ਨਾਲ ਜਬਰ-ਜਨਾਹ ਹੋ ਰਿਹਾ ਸੀ ਤਾਂ ਉਸ ਦੀ ਭੂਆ ਉਸੇ ਕਮਰੇ ’ਚ ਮੌਜੂਦ ਸੀ, ਜਿਸ ਨੇ ਅਜਿਹਾ ਕਰਨ ਤੋਂ ਇਕ ਵਾਰ ਵੀ ਨਹੀਂ ਰੋਕਿਆ। ਪੀੜਤ ਕੁੜੀ ਨੇ ਸਾਰੀ ਘਟਨਾ ਘਰ ਆ ਕੇ ਆਪਣੀ ਮਾਂ ਨੂੰ ਦੱਸੀ। ਇਸ ਸਬੰਧੀ ਥਾਣਾ ਵੈਰੋਂਵਾਲ ਦੀ ਪੁਲਿਸ ਵਲੋਂ ਕੀਤੀ ਗਈ ਜਾਂਚ ਤੋਂ ਬਾਅਦ ਭੂਆ ਵਾਸੀ ਜ਼ਿਲ੍ਹਾ ਤਰਨਤਾਰਨ ਤੋਂ ਇਲਾਵਾ ਆਕਾਸ਼ਦੀਪ ਸਿੰਘ ਅਤੇ ਅਰਸ਼ਦੀਪ ਸਿੰਘ ਖ਼ਿਲਾਫ਼ ਮਾਮਲਾ ਦਰਜ ਕਰਨ ਦੀ ਸਿਫਾਰਿਸ਼ ਕਰਦੇ ਹੋਏ ਇਹ ਮਾਮਲਾ ਅੰਮ੍ਰਿਤਸਰ ਦੇ ਥਾਣਾ ਈ ਡਵੀਜ਼ਨ ਕੋਤਵਾਲੀ ਨੂੰ ਸੌਂਪ ਦਿੱਤਾ ਹੈ।

error: Content is protected !!