ਬੇਕਾਬੂ ਹੋ ਪੁਲ ਤੋਂ ਡਿੱਗੀ ਕਾਰ, ਇਕ ਦੋਸਤ ਦੀ ਮੌਤ, ਚਾਰ ਹੋਏ ਜ਼ਖਮੀ

ਬੇਕਾਬੂ ਹੋ ਪੁਲ ਤੋਂ ਡਿੱਗੀ ਕਾਰ, ਇਕ ਦੋਸਤ ਦੀ ਮੌਤ, ਚਾਰ ਹੋਏ ਜ਼ਖਮੀ


ਵੀਓਪੀ ਬਿਊਰੋ, ਜਗਰਾਓਂ : ਬੀਤੀ ਅੱਧੀ ਰਾਤ ਨੂੰ ਲੁਧਿਆਣਾ ਤੋਂ ਆ ਰਹੇ ਦੋਸਤਾਂ ਦੀ ਨਵੀਂ ਕਾਰ ਅਚਾਨਕ ਪੁਲ ਤੋਂ ਡਿੱਗ ਗਈ। ਇਸ ਕਾਰਨ ਵਾਪਰੇ ਦਰਦਨਾਕ ਹਾਦਸੇ ਵਿਚ ਇਕ ਦੋਸਤ ਦੀ ਮੌਕੇ ਤੇ ਮੌਤ ਹੋ ਗਈ, ਜਦਕਿ ਜ਼ਖਮੀ 4 ਹੋ ਗਏ। ਜਾਣਕਾਰੀ ਅਨੁਸਾਰ ਜਗਰਾਓਂ ਸ਼ਹਿਰ ਦੇ ਵੱਖ-ਵੱਖ ਮੁਹੱਲਿਆਂ ‘ਚ ਰਹਿੰਦੇ ਪੰਜ ਦੋਸਤ ਆਪਣੇ ਇਕ ਦੋਸਤ ਵੱਲੋਂ ਕੁਝ ਦਿਨ ਪਹਿਲਾਂ ਹੀ ਲਈ ਨਵੀਂ ਆਈ 20 ਕਾਰ ਤੇ ਲੁਧਿਆਣਾ ਤੋਂ ਜਗਰਾਓਂ ਵਾਪਸ ਪਰਤ ਰਹੇ ਸਨ।


ਅੱਧੀ ਰਾਤ 12 ਵਜੇ ਦੇ ਕਰੀਬ ਜਗਰਾਓਂ ਦੇ ਅਲੀਗੜ੍ਹ ਪੁਲ਼ ਨੇੜੇ ਉਨ੍ਹਾਂ ਦੀ ਕਾਰ ਕਿਸੇ ਕਾਰਨ ਹਾਦਸਾਗ੍ਰਸਤ ਹੁੰਦੀ ਹੋਈ ਪੁਲ਼ ਤੋਂ ਹੇਠਾਂ ਡਿੱਗ ਗਈ। ਹਾਦਸੇ ‘ਚ ਕਾਰ ਸਵਾਰ ਅੰਕਿਤ ਲੂਥਰਾ ਦੀ ਮੌਕੇ ‘ਤੇ ਮੌਤ ਹੋ ਗਈ, ਜਦਕਿ ਬਾਕੀ ਚਾਰ ਜ਼ਖ਼ਮੀਆਂ ਨੂੰ ਜਗਰਾਓਂ ਦੇ ਕਲਿਆਨੀ ਹਸਪਤਾਲ ਵਿਖੇ ਇਲਾਜ ਲਈ ਪਹੁੰਚਾਇਆ ਗਿਆ।

ਹਸਪਤਾਲ ‘ਚ ਯਤਿਨ ਬਾਂਸਲ, ਰਿੰਕਲ ਅਰੋੜਾ ਤੇ ਪੰਕੂ ਬਾਂਸਲ ਦੀ ਹਾਲਤ ਗੰਭੀਰ ਦੇਖਦਿਆਂ ਤਿੰਨਾਂ ਨੂੰ ਲੁਧਿਆਣਾ ਦੇ ਡੀਐਮਸੀ ਹਸਪਤਾਲ ਰੈਫਰ ਕਰ ਦਿੱਤਾ ਗਿਆ, ਜਦਕਿ ਚੌਥੇ ਜ਼ਖ਼ਮੀ ਦੋਸਤ ਦੀ ਹਾਲਤ ਸਥਿਰ ਹੋਣ ‘ਤੇ ਕਲਿਆਨੀ ਹਸਪਤਾਲ ਹੀ ਦਾਖਲ ਕਰ ਲਿਆ ਗਿਆ।

error: Content is protected !!