ਬਿਹਾਰ ਤੋਂ ਨਾਬਾਲਿਗਾ ਨੂੰ ਧੀ ਬਣਾ ਕੇ ਜਲੰਧਰ ਦੇ ਲਾਂਬੜਾ ਲੈ ਆਇਆ, ਇੱਥੇ ਕਰਦਾ ਰਿਹਾ ਜਬਰ-ਜਨਾਹ, ਨਾਬਾਲਿਗਾ ਨੇ ਘਰੋਂ ਭੱਜ ਕੇ ਚੰਡੀਗੜ੍ਹ ਪੁਲਿਸ ਨੂੰ ਸੁਣਾਈ ਹੱਡਬੀਤੀ

ਬਿਹਾਰ ਤੋਂ ਨਾਬਾਲਿਗਾ ਨੂੰ ਧੀ ਬਣਾ ਕੇ ਜਲੰਧਰ ਦੇ ਲਾਂਬੜਾ ਲੈ ਆਇਆ, ਇੱਥੇ ਕਰਦਾ ਰਿਹਾ ਜਬਰ-ਜਨਾਹ, ਨਾਬਾਲਿਗਾ ਨੇ ਘਰੋਂ ਭੱਜ ਕੇ ਚੰਡੀਗੜ੍ਹ ਪੁਲਿਸ ਨੂੰ ਸੁਣਾਈ ਹੱਡਬੀਤੀ


ਵੀਓਪੀ ਬਿਊਰੋ, ਲਾਂਬੜਾ–ਬਿਹਾਰ ਤੋਂ ਨਾਨੀ ਘਰ ਲਿਜਾਣ ਦਾ ਬਹਾਨਾ ਲਾ ਕੇ ਇਕ ਵਿਅਕਤੀ ਨਾਬਾਲਿਗਾ ਨੂੰ ਲਾਂਬੜਾ ਲੈ ਆਇਆ। ਇੱਥੇ ਮੂੰਹ ਬੋਲੀ ਧੀ ਨਾਲ ਉਹ ਗਲਤ ਹਰਕਤਾਂ ਕਰਦਾ ਰਿਹਾ। ਫਿਰ ਇਕ ਦਿਨ ਜਦੋਂ ਘਰ ਕੋਈ ਨਹੀਂ ਸੀ ਤਾਂ ਮੁਲਜ਼ਮ ਪਿਓ ਨੇ ਮੂੰਹ ਬੋਲੀ ਧੀ ਨਾਲ ਜਬਰ ਜਨਾਹ ਕੀਤਾ।


ਮੁਲਜ਼ਮ ਪਿਤਾ ਖ਼ਿਲਾਫ਼ ਥਾਣਾ ਲਾਂਬੜਾ ਦੀ ਪੁਲਿਸ ਨੇ ਕੇਸ ਦਰਜ ਕੀਤਾ ਹੈ। ਉਸ ਦੀ ਪਛਾਣ ਛੋਟੇ ਲਾਲ ਪੁੱਤਰ ਨਕਚੇਦ ਲਾਲ ਵਾਸੀ ਬਿਹਾਰ, ਹਾਲ ਵਾਸੀ ਲੱਲੀਆਂ ਕਲਾਂ ਲਾਂਬੜਾ ਵਜੋਂ ਹੋਈ। ਪੀੜਤਾ ਨੇ ਦੱਸਿਆ ਕਿ 6 ਸਾਲ ਪਹਿਲਾਂ ਛੋਟੇ ਲਾਲ ਬਿਹਾਰ ਵਿਚ ਉਨ੍ਹਾਂ ਦੇ ਘਰ ਆਇਆ ਸੀ। ਉਸ ਨੇ ਉਸ ਦੇ ਮਾਤਾ-ਪਿਤਾ ਨੂੰ ਕਿਹਾ ਕਿ ਉਹ ਬੱਚੀ ਨੂੰ ਨਾਨੀ ਦੇ ਘਰ ਲੈ ਜਾਵੇਗਾ ਪਰ ਉਹ ਉਸ ਨੂੰ ਲਾਂਬੜਾ ਦੇ ਲੱਲੀਆਂ ਕਲਾਂ ਪਿੰਡ ਵਿਚ ਆਪਣੇ ਘਰ ਲੈ ਆਇਆ। ਬੱਚੀ ਛੋਟੇ ਲਾਲ ਅਤੇ ਉਸ ਦੀ ਪਤਨੀ ਨੂੰ ਪਾਪਾ-ਮੰਮੀ ਕਹਿੰਦੀ ਸੀ। 3 ਸਾਲ ਤੋਂ ਛੋਟੇ ਲਾਲ ਨਾਬਾਲਗਾ ਨਾਲ ਗਲਤ ਹਰਕਤਾਂ ਕਰ ਰਿਹਾ ਸੀ, ਜਿਸ ਕਾਰਨ ਉਹ 3 ਵਾਰ ਘਰੋਂ ਭੱਜ ਵੀ ਗਈ ਪਰ ਮੁਲਜ਼ਮ ਛੋਟੇ ਲਾਲ ਉਸ ਨੂੰ ਲੱਭ ਕੇ ਲੈ ਆਉਂਦਾ ਸੀ।


ਦੋਸ਼ ਹੈ ਕਿ 2 ਮਹੀਨੇ ਪਹਿਲਾਂ ਜਦੋਂ ਘਰ ਵਿਚ ਕੋਈ ਨਹੀਂ ਸੀ ਤਾਂ ਛੋਟੇ ਲਾਲ ਨੇ ਬੱਚੀ ਨਾਲ ਜਬਰ-ਜਨਾਹ ਕੀਤਾ। ਉਹ ਜ਼ੁਲਮ ਸਹਿੰਦੀ ਰਹੀ। ਇਸ ਦੌਰਾਨ ਉਸਨੇ ਦੁਬਾਰਾ ਜਬਰ-ਜਨਾਹ ਕੀਤਾ। ਬੱਚੀ ਛੋਟੇ ਲਾਲ ਤੋਂ ਤੰਗ ਆ ਕੇ ਚੰਡੀਗੜ੍ਹ ਭੱਜ ਗਈ ਅਤੇ ਉਥੋਂ ਦੀ ਪੁਲਿਸ ਨੂੰ ਸੂਚਨਾ ਦਿੱਤੀ। ਚੰਡੀਗੜ੍ਹ ਪੁਲਿਸ ਨੇ ਜਲੰਧਰ ਪੁਲਿਸ ਨਾਲ ਸੰਪਰਕ ਕੀਤਾ, ਜਿਸ ਤੋਂ ਬਾਅਦ ਥਾਣਾ ਲਾਂਬੜਾ ਦੀ ਪੁਲਿਸ ਨੇ ਛੋਟੇ ਲਾਲ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਉਸ ਦੀ ਭਾਲ ਕੀਤੀ ਜਾ ਰਹੀ ਹੈ।

error: Content is protected !!