ਸ਼ਹੀਦ ਅੰਮ੍ਰਿਤਪਾਲ ਸਿੰਘ ਦੇ ਘਰ ਪਹੁੰਚੇ ਮੁੱਖ ਮੰਤਰੀ ਮਾਨ, ਇੱਕ ਕਰੋੜ ਦਾ ਚੈੱਕ ਸੌਂਪਿਆ

ਸ਼ਹੀਦ ਅੰਮ੍ਰਿਤਪਾਲ ਸਿੰਘ ਦੇ ਘਰ ਪਹੁੰਚੇ ਮੁੱਖ ਮੰਤਰੀ ਮਾਨ, ਇੱਕ ਕਰੋੜ ਦਾ ਚੈੱਕ ਸੌਂਪਿਆ

ਮਾਨਸਾ (ਵੀਓਪੀ ਬਿਊਰੋ)- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਪਿੰਡ ਕੋਟਲੀ ਕਲਾਂ ਵਿਖੇ ਪਹੁੰਚ ਕੇ 19 ਸਾਲਾ ਅਗਨੀਵੀਰ ਸ਼ਹੀਦ ਅੰਮ੍ਰਿਤਪਾਲ ਸਿੰਘ ਦੇ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ। ਮੁੱਖ ਮੰਤਰੀ ਨੇ ਪਰਿਵਾਰ ਨੂੰ 1 ਕਰੋੜ ਰੁਪਏ ਦਾ ਚੈੱਕ ਵੀ ਸੌਂਪਿਆ।

ਸੀਐਮ ਭਗਵੰਤ ਮਾਨ ਨੇ ਪਰਿਵਾਰ ਨਾਲ ਮੁਲਾਕਾਤ ਕਰਕੇ ਕੇਂਦਰ ਸਰਕਾਰ ਨੂੰ ਘੇਰਿਆ। CM ਭਗਵੰਤ ਮਾਨ ਨੇ ਕਿਹਾ- “ਅਸੀਂ ਜ਼ਿੰਦਗੀਆਂ ਵਾਪਸ ਨਹੀਂ ਲਿਆ ਸਕਦੇ, ਪਰ ਵਿੱਤੀ ਮਦਦ ਜ਼ਰੂਰ ਮਿਲਦੀ ਹੈ।” ਕੋਈ 6 ਮਹੀਨਿਆਂ ਵਿੱਚ ਮਿਲਟਰੀ ਪੱਧਰ ਦੀ ਸਿਖਲਾਈ ਕਿਵੇਂ ਦੇ ਸਕਦਾ ਹੈ। ਫਿਰ ਸਾਢੇ ਤਿੰਨ ਸਾਲ ਬਾਅਦ ਕਹਿਣਗੇ, ਨੌਕਰੀ ਪੂਰੀ ਹੋ ਗਈ।”

ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਅੰਮ੍ਰਿਤਪਾਲ ਦੇ ਪਿਤਾ ਨੂੰ ਦਿਲ ‘ਚ ਗੁੱਸਾ ਹੈ ਕਿ ਸ਼ਹੀਦ ਦਾ ਸਨਮਾਨ ਨਹੀਂ ਕੀਤਾ ਗਿਆ। ਪਿਤਾ ਨੇ ਦੱਸਿਆ ਕਿ ਉਨ੍ਹਾਂ ਨੂੰ ਅਗਨੀਵੀਰ ਬਾਰੇ ਪਤਾ ਵੀ ਨਹੀਂ ਸੀ। ਉਸ ਨੇ ਆਪਣੇ ਪੁੱਤਰ ਨੂੰ ਫੌਜ ਵਿੱਚ ਭੇਜਿਆ ਸੀ।

error: Content is protected !!