ਇੰਨੋਸੈਂਟ ਹਾਰਟਸ ਦੇ ਪੰਜਵੀਂ ਜਮਾਤ ਦੇ ਸ਼੍ਰੇਆਂਸ਼ ਜੈਨ ਨੈਸ਼ਨਲ ਸ਼ਤਰੰਜ ਮੁਕਾਬਲੇ ਲਈ ਚੁਣੇ ਗਏ

ਇੰਨੋਸੈਂਟ ਹਾਰਟਸ ਦੇ ਪੰਜਵੀਂ ਜਮਾਤ ਦੇ ਸ਼੍ਰੇਆਂਸ਼ ਜੈਨ ਨੈਸ਼ਨਲ ਸ਼ਤਰੰਜ ਮੁਕਾਬਲੇ ਲਈ ਚੁਣੇ ਗਏ

 

ਜਲੰਧਰ (ਆਸ਼ੂ ਗਾਂਧੀ) ਇੰਨੋਸੈਂਟ ਹਾਰਟਸ ਕੈਂਟ ਜੰਡਿਆਲਾ ਰੋਡ ਦੇ ਪੰਜਵੀਂ ਜਮਾਤ ਦੇ ਵਿਦਿਆਰਥੀ ਸ਼੍ਰੇਆਂਸ਼ ਜੈਨ ਨੇ ਬੁਢਲਾਡਾ (ਮਾਨਸਾ) ਵਿਖੇ ਹੋਏ ਪੰਜਾਬ ਰਾਜ ਦੋ ਰੋਜ਼ਾ ਸ਼ਤਰੰਜ ਟੂਰਨਾਮੈਂਟ ਵਿੱਚ ਅੰਡਰ-13 ਸਾਲ ਵਰਗ ਵਿੱਚ ਦੂਜਾ ਸਥਾਨ ਹਾਸਲ ਕਰਕੇ ਨਾ ਸਿਰਫ਼ ਇੰਨੋਸੈਂਟ ਹਾਰਟਸ ਸਕੂਲ ਦਾ ਸੱਗੋਂ ਪੂਰੇ ਜ਼ਿਲ੍ਹੇ ਦਾ ਨਾਂ ਰੌਸ਼ਨ ਕੀਤਾ ਹੈ।ਪੰਜਾਬ ਰਾਜ ਸ਼ਤਰੰਜ ਟੂਰਨਾਮੈਂਟ ਅੰਡਰ-13 (ਓਪਨ) ਮੁਕਾਬਲੇ ਵਿੱਚ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਕਈ ਪ੍ਰਤੀਯੋਗੀਆਂ ਨੇ ਭਾਗ ਲਿਆ ਅਤੇ ਇਹ ਬੜੇ ਮਾਣ ਵਾਲੀ ਗੱਲ ਹੈ ਕਿ ਇੰਨੋਸੈਂਟ ਹਾਰਟਸ ਦੇ ਵਿਦਿਆਰਥੀ ਸ਼੍ਰੇਆਂਸ਼ ਜੈਨ ਨੇ ਰਾਸ਼ਟਰੀ ਪੱਧਰ ‘ਤੇ ਆਪਣਾ ਸਥਾਨ ਅਤੇ ਪਛਾਣ ਬਣਾਈ ਅਤੇ ਹੁਣ ਉਹ ਦਸੰਬਰ ਵਿੱਚ ਤੇਲੰਗਾਨਾ ਰਾਜ ਵਿੱਚ ਹੋਣ ਵਾਲੇ ‘ਨੈਸ਼ਨਲ ਚੈੱਸ ਚੈਂਪੀਅਨਸ਼ਿਪ’ ਅੰਡਰ-13 (ਓਪਨ) ‘ਚ ਪੰਜਾਬ ਰਾਜ ਦੀ ਤਰਫੋਂ ਖੇਡੇਗਾ।

ਇਸ ਟੂਰਨਾਮੈਂਟ ਵਿੱਚ ਸ਼੍ਰੇਆਂਸ਼ ਜੈਨ ਨੂੰ ਟਰਾਫੀ, ਮੈਡਲ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਵਰਨਣਯੋਗ ਹੈ ਕਿ ਜਲੰਧਰ ਜ਼ਿਲ੍ਹੇ ਵੱਲੋਂ‘ਖੇਡਾਂ ਵਤਨ ਪੰਜਾਬ ਦੀਆਂ ’ ਰਾਜ ਸ਼ਤਰੰਜ ਟੂਰਨਾਮੈਂਟ ਵਿੱਚ ਵੀ ਉਸ ਨੇ ਸੋਨ ਤਗਮਾ ਜਿੱਤਿਆ ਹੈ।

ਇਸ ਮੌਕੇ ਇੰਨੋਸੈਂਟ ਹਾਰਟਸ ਗਰੁੱਪ ਦੇ ਚੇਅਰਮੈਨ ਡਾ: ਅਨੂਪ ਬੌਰੀ ਨੇ ਉਸ ਨੂੰ ਅਤੇ ਉਸ ਦੇ ਮਾਪਿਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਸਾਨੂੰ ਅਜਿਹੇ ਵਿਦਿਆਰਥੀ ‘ਤੇ ਮਾਣ ਹੈ। ਸਕੂਲ ਦੀ ਪ੍ਰਿੰਸੀਪਲ ਸ਼੍ਰੀਮਤੀ ਸੋਨਾਲੀ ਮਨੋਚਾ ਅਤੇ ਕੋਚ ਸ਼੍ਰੀ ਚੰਦਰੇਸ਼ ਨੇ ਸ਼੍ਰੇਆਂਸ਼ ਜੈਨ ਦੀ ਪ੍ਰਸ਼ੰਸਾ ਕੀਤੀ ਅਤੇ ਆਉਣ ਵਾਲੀਆਂ ਖੇਡਾਂ ਵਿੱਚ ਜਿੱਤ ਲਈ ਸ਼ੁੱਭਕਾਮਨਾਵਾਂ ਦਿੱਤੀਆਂ।

error: Content is protected !!