ਗੈਂਗ+ਸਟਰ ਪੰਚਮ ਮੁੰਬਈ ਦੇ ਹੋਟਲ ਵਿਚੋਂ ਗ੍ਰਿਫ਼+ਤਾਰ, ਆਪ ਨੇਤਾ ਦੇ ਫਲੈਟ ਵਿਚ ਕੀਤੀ ਸੀ ਗੋਲ਼ੀ+ਬਾਰੀ

ਗੈਂਗ+ਸਟਰ ਪੰਚਮ ਮੁੰਬਈ ਦੇ ਹੋਟਲ ਵਿਚੋਂ ਗ੍ਰਿਫ਼+ਤਾਰ, ਆਪ ਨੇਤਾ ਦੇ ਫਲੈਟ ਵਿਚ ਕੀਤੀ ਸੀ ਗੋਲ਼ੀ+ਬਾਰੀ


ਜਲੰਧਰ (ਵੀਓਪੀ ਬਿਊਰੋ)-ਮੁੰਬਈ ਤੋਂ ਗੈਂਗ+ਸਟਰ ਪੰਚਮ ਨੂੰ ਸਾਥੀ ਸਮੇਤ ਅੱਜ ਜਲੰਧਰ ਪੁਲਿਸ ਨੇ ਸਵੇਰੇ ਇਕ ਹੋਟਲ ਤੋਂ ਗ੍ਰਿਫ਼+ਤਾਰ ਕਰ ਲਿਆ ਹੈ। ‘ਆਪ’ ਨੇਤਾ ਦੇ ਫਲੈਟ ‘ਚ ਗੋਲੀ+ਬਾਰੀ ਦੇ ਮਾਮਲੇ ‘ਚ ਨਾਮਜ਼ਦ ਗੈਂਗ+ਸਟਰ ਪੰਚਮ ਨੂਰ ਨੂੰ ਕਮਿਸ਼ਨਰ ਪੁਲਿਸ ਦੀ ਸੀਆਈਏ ਸਟਾਫ਼ ਟੀਮ ਨੇ ਬੁੱਧਵਾਰ ਸਵੇਰੇ ਮੁੰਬਈ ਤੋਂ ਗ੍ਰਿਫ਼+ਤਾਰ ਕਰ ਲਿਆ ਹੈ। ਪੰਚਮ ਦੇ ਨਾਲ ਇਕ ਹੋਰ ਸਾਥੀ ਨੂੰ ਵੀ ਗ੍ਰਿਫ਼+ਤਾਰ ਕੀਤਾ ਗਿਆ ਹੈ।

ਗ੍ਰਿਫ਼+ਤਾਰੀ ਦੀ ਪੁਸ਼ਟੀ ਕਰਦਿਆਂ ਡੀਸੀਪੀ ਹਰਵਿੰਦਰ ਸਿੰਘ ਵਿਰਕ ਨੇ ਦੱਸਿਆ ਕਿ ਮੁਕੱਦਮਾ 307 ਵਿੱਚ ਨਾਮਜ਼ਦ ਮੁਲਜ਼ਮ ਗੈਂਗ+ਸਟਰ ਨੂੰ ਬੁੱਧਵਾਰ ਸਵੇਰੇ ਪੁਲਿਸ ਨੇ ਮੁੰਬਈ ਪੁਲਿਸ ਦੇ ਸਹਿਯੋਗ ਨਾਲ ਇਕ ਆਪਰੇਸ਼ਨ ਕਰ ਕੇ ਗ੍ਰਿਫ਼+ਤਾਰ ਕੀਤਾ ਹੈ। ਗੈਂਗ+ਸਟਰ ਖ਼ਿਲਾਫ਼ ਪਹਿਲਾਂ ਵੀ ਕਈ ਮਾਮਲੇ ਦਰਜ ਹਨ। ਮਿਲੀ ਜਾਣਕਾਰੀ ਮੁਤਾਬਕ ਖ਼ਾਸ ਤੌਰ ‘ਤੇ ਸੂਚਨਾ ਦੇ ਆਧਾਰ ‘ਤੇ ਮੁੰਬਈ ਅਪਰਾਧ ਸ਼ਾਖਾ ਦੇ ਅਧਿਕਾਰੀਆਂ ਨੇ ਕੁਰਲਾ ਖੇਤਰ ਦੇ ਵਿਨੋਬਾ ਭਾਵੇਂ ਨਗਰ ਵਿਚ ਜਾਲ ਵਿਛਾਇਆ ਗਿਆ ਅਤੇ ਦੋ ਵਿਅਕਤੀਆਂ ਦੀ ਪਛਾਣ ਪੰਚਮ ਨੂਰ ਸਿੰਘ ਅਤੇ ਹਿਮਾਂਸ਼ੂ ਮਾਤਾ ਵਜੋਂ ਹੋਈ, ਨੂੰ ਇਕ ਹੋਟਲ ਵਿਚੋਂ ਗ੍ਰਿਫ਼+ਤਾਰ ਕੀਤੇ। ਮੁਕੱਦਮਾ ਨੰਬਰ 210/23 ਮੁਕੱਦਮਾ ਨੰਬਰ 307, 365, 323, 148, 149, 120B ਆਈ. ਪੀ. ਸੀ., 25 ਅਸਲਾ ਐਕਟ ਮੁਕੱਦਮਾ ਨੰਬਰ 6, ਜਲੰਧਰ ਦੀ ਤਫ਼ਤੀਸ਼ ਦੌਰਾਨ ਮੁਲਜ਼ਮ ਪੰਚਮ ਨੂਰ ਸਿੰਘ, ਵਾਸੀ ਐੱਚ. ਐੱਨ. ਐੱਲ. 218, ਥਾਣਾ ਮੁਹੱਲਾ, ਜਲੰਧਰ ਅਤੇ ਹਿਮਾਂਸ਼ੂ ਉਰਫ਼ ਮੱਟਾ ਨੂੰ ਅੱਜ ਸਵੇਰੇ ਕਮਿਸ਼ਨਰੇਟ ਜਲੰਧਰ ਮੁੰਬਈ ਪੁਲਿਸ ਦੀ ਸੀਆਈਏ ਟੀਮ ਦੇ ਸਾਂਝੇ ਆਪ੍ਰੇਸ਼ਨ ਦੁਆਰਾ ਮੁੰਬਈ ਦੇ ਕੁਰਲਾ ਇਲਾਕੇ ਦੇ ਹੋਟਲ ਕਾਮਰਾਨ ਤੋਂ ਗ੍ਰਿਫ਼+ਤਾਰ ਕੀਤਾ ਗਿਆ ਹੈ।


ਸੀ. ਆਈ. ਏ. ਟੀਮ ਦੀ ਅਗਵਾਈ ਏ. ਐੱਸ. ਆਈ. ਗੁਰਵਿੰਦਰ ਸਿੰਘ ਅਤੇ ਐੱਚ. ਸੀ. ਅਮਿਤ ਕੁਮਾਰ ਕਰ ਰਹੇ ਸਨ। ਇਸ ਸਾਰੀ ਕਾਰਵਾਈ ਦੀ ਨਿਗਰਾਨੀ ਡੀ. ਸੀ. ਪੀ. ਇਨਵੈਸਟੀਗੇਸ਼ਨ ਹਰਵਿੰਦਰ ਸਿੰਘ ਵਿਰਕ ਨੇ ਕੀਤੀ। ਇੰਸ.ਪ੍ਰ. ਅਜਾਇਬ ਸਿੰਘ ਐੱਸ. ਐੱਚ. ਓ. ਥਾਣਾ ਡਵੀਜ਼ਨ ਨੰਬਰ 6 ਅਤੇ ਐੱਸ. ਆਈ. ਬਲਜੀਤ ਸਿੰਘ ਨੂੰ ਵੀ ਅਗਲੇਰੀ ਜਾਂਚ ਲਈ ਮੁੰਬਈ ਰਵਾਨਾ ਕਰ ਦਿੱਤਾ ਗਿਆ ਹੈ। ਮੁੱਢਲੀ ਜਾਂਚ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਹਾਰਡ ਕੋਰ ਗੈਂਗ+ਸਟਰ ਪੰਚਮ ਨੂਰ ਵਿਰੁੱਧ 15 ਤੋਂ ਵੱਧ ਘਿਨਾਉਣੇ ਅਪਰਾਧਾਂ ਦੇ ਕੇਸ ਦਰਜ ਹਨ।

error: Content is protected !!