ਪਤਨੀ ਨਾਲ ਮਾੜੇ ਸਬੰਧਾਂ ਦੇ ਸ਼ੱਕ ਵਿਚ 80 ਸਾਲਾ ਰਿਸ਼ਤੇਦਾਰ ਨੂੰ ਕੁੱਟ-ਕੁੱਟ ਉਤਾਰਿਆ ਮੌ+ਤ ਦੇ ਘਾ+ਟ

ਪਤਨੀ ਨਾਲ ਮਾੜੇ ਸਬੰਧਾਂ ਦੇ ਸ਼ੱਕ ਵਿਚ 80 ਸਾਲਾ ਰਿਸ਼ਤੇਦਾਰ ਨੂੰ ਕੁੱਟ-ਕੁੱਟ ਉਤਾਰਿਆ ਮੌ+ਤ ਦੇ ਘਾ+ਟ


ਵੀਓਪੀ ਬਿਊਰੋ, ਸਾਦਿਕ : ਬੀਤੀ ਰਾਤ ਸਾਦਿਕ ਵਿਖੇ ਸ੍ਰੀ ਮੁਕਤਸਰ ਸਾਹਿਬ ਵਾਲੀ ਸੜਕ ‘ਤੇ ਇੱਕ ਵਡੇਰੀ ਉਮਰ ਦੇ ਵਿਅਕਤੀ ਵੱਲੋਂ ਆਪਣੇ ਰਿਸ਼ਤੇਦਾਰ 80 ਸਾਲਾ ਵਿਅਕਤੀ ਦਾ ਪਤਨੀ ਨਾਲ ਮਾੜੇ ਸਬੰਧਾਂ ਦੇ ਸ਼ੱਕ ਵਿੱਚ ਕ+ਤ+ਲ ਕਰ ਦਿੱਤਾ ਗਿਆ। ਬਸੰਤ ਸਿੰਘ ਪੁੱਤਰ ਬਹਾਲ ਸਿੰਘ ਵਾਸੀ ਪਿੰਡ ਮਾਨ ਸਿੰਘ ਵਾਲਾ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਨੇ ਸਾਦਿਕ ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਦੱਸਿਆ ਕਿ ਉਸ ਦੇ ਤਾਏ ਦੀ ਪੋਤਰੀ ਰਜਵੰਤ ਕੌਰ ਜੋ ਕਿ ਕਰੀਬ 20 ਸਾਲ ਪਹਿਲਾਂ ਹਰਪ੍ਰੀਤ ਸਿੰਘ ਪੁੱਤਰ ਅਮੀਰ ਸਿੰਘ ਵਾਸੀ ਮੁਕਤਸਰ ਰੋਡ ਸਾਦਿਕ ਨਾਲ ਵਿਆਹੀ ਸੀ। ਹਰਪ੍ਰੀਤ ਸਿੰਘ ਦਾ ਉਸ ਦੇ ਪਿਤਾ ਅਮੀਰ ਸਿੰਘ ਨੇ ਕਰੀਬ 10 ਸਾਲ ਪਹਿਲਾਂ ਕਤਲ ਕਰ ਦਿੱਤਾ ਸੀ।

ਉਪਰੰਤ ਰਜਵੰਤ ਆਪਣੇ ਪੇਕੇ ਪਿੰਡ ਚਲੀ ਗਈ ਅਤੇ ਅਮੀਰ ਸਿੰਘ ਦੀ ਪਤਨੀ ਸਰਬਜੀਤ ਕੌਰ ਵੀ ਪੇਕੇ ਪਿੰਡ ਹਲੀਮ ਵਾਲਾ ਚਲੀ ਗਈ।ਅਮੀਰ ਸਿੰਘ ਮੇਰੇ ਪਿਤਾ ਬਹਾਲ ਸਿੰਘ ਕੋਲ ਅਕਸਰ ਆਪਣੀ ਪਤਨੀ ਨਾਲ ਰਾਜੀਨਾਮਾ ਕਰਾਉਣ ਲਈ ਆਉਂਦਾ ਜਾਂਦਾ ਰਹਿੰਦਾ ਸੀ ਤੇ ਮੇਰਾ ਪਿਤਾ ਬਹਾਲ ਸਿੰਘ ਵੀ ਉਸ ਕੋਲ ਸਾਦਿਕ ਆ ਜਾਂਦਾ ਸੀ। ਬੁੱਧਵਾਰ ਨੂੰ ਅਮੀਰ ਸਿੰਘ ਨੇ ਮੇਰੇ ਪਿਤਾ ਬਹਾਲ ਸਿੰਘ ਨੂੰ ਫੋਨ ਕਰਕੇ ਆਪਣੇ ਕੋਲ ਸਾਦਿਕ ਬੁਲਾਇਆ ਸੀ।ਜਦ ਉਹ ਸ਼ਾਮ ਤੱਕ ਘਰ ਨਾ ਆਇਆ ਤਾਂ ਮੈਂ ਆਪਣੇ ਛੋਟੇ ਭਾਈ ਸੁਰਜੀਤ ਸਿੰਘ ਨੂੰ ਨਾਲ ਲੈ ਕੇ ਅਮੀਰ ਸਿੰਘ ਦੇ ਘਰ ਰਾਤ ਸਾਢੇ 8 ਵਜੇ ਸਾਦਿਕ ਆਇਆ ਤਾਂ ਦੇਖਿਆ ਕਿ ਅਮੀਰ ਸਿੰਘ ਬੇਰਹਿਮੀ ਨਾਲ ਪਿਤਾ ਬਹਾਲ ਸਿੰਘ ਦੇ ਮੂੰਹ ਅਤੇ ਸਿਰ ਤੇ ਦਸਤੀ ਡਾਂਗ ਮਾਰ ਰਿਹਾ ਸੀ। ਮੇਰਾ ਪਿਤਾ ਜ਼ਮੀਨ ‘ਤੇ ਡਿੱਗ ਪਿਆ ਤੇ ਅਸੀਂ ਨਾ ਮਾਰ ਨਾ ਮਾਰ ਦਾ ਰੌਲਾ ਪਾਇਆ ਤਾਂ ਅਮੀਰ ਸਿੰਘ ਸਾਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦਾ ਹੋਇਆ ਦਸਤੀ ਡਾਂਗ ਸਮੇਤ ਫਰਾਰ ਹੋ ਗਿਆ।ਸਾਡੇ ਦੇਖਦੇ ਦੇਖਦੇ ਬਹਾਲ ਸਿੰਘ ਮੌਕੇ ‘ਤੇ ਦਮ ਤੋੜ ਗਿਆ। ਵਜ਼ਾ ਰੰਜਿਸ਼ ਸੀ ਕਿ ਅਮੀਰ ਸਿੰਘ ਆਪਣੀ ਪਤਨੀ ਨਾਲ ਮੇਰੇ ਪਿਤਾ ਦੇ ਮਾੜੇ ਸਬੰਧਾਂ ਦਾ ਸ਼ੱਕ ਕਰਦਾ ਸੀ ਤੇ ਬਹਾਲ ਸਿੰਘ ਨਾਲ ਪੈਸਿਆਂ ਦਾ ਵੀ ਲੈਣ ਦੇਣ ਸੀ।

ਜ਼ਿਕਰਯੋਗ ਹੈ ਕਿ ਮੁਲਜ਼ਮ ਨੇ ਪਹਿਲਾਂ ਵੀ ਆਪਣੇ ਪੁੱਤਰ ਦਾ ਕਤਲ ਕੀਤਾ ਸੀ।ਘਟਨਾ ਦੀ ਸੂਚਨਾ ਮਿਲਦੇ ਹੀ ਮੁਖਤਿਆਰ ਸਿੰਘ ਮੁੱਖ ਅਫਸਰ ਥਾਣਾ ਸਾਦਿਕ, ਏ.ਐਸ.ਆਈ ਬੂਟਾ ਸਿੰਘ, ਹੌਲਦਾਰ ਜਸਪ੍ਰੀਤ ਸਿੰਘ ਸਮੇਤ ਪੁਲਿਸ ਪਾਰਟੀ ਮੌਕੇ ‘ਤੇ ਪੁੱਜੇ ਤੇ ਸਥਿਤੀ ਦਾ ਜਾਇਜ਼ਾ ਲਿਆ। ਕੇਸ ਦੀ ਤਫਤੀਸ਼ ਕਰ ਰਹੇ ਇੰਸਪੈਕਟਰ ਮੁਖਤਿਆਰ ਸਿੰਘ ਨੇ ਦੱਸਿਆ ਕਿ ਲਾਸ਼ ਨੂੰ ਪੋਸਟ ਮਾਰਟਮ ਲਈ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ ਫਰੀਦਕੋਟ ਭੇਜ ਦਿੱਤਾ ਗਿਆ।ਅਮੀਰ ਸਿੰਘ ਖਿਲਾਫ ਕੇਸ ਦਰਜ ਕੀਤਾ ਗਿਆ ਹੈ। ਪੁਲਿਸ ਮੁਲਜ਼ਮ ਦੀ ਭਾਲ ਕਰ ਹੀ ਹੈ।

error: Content is protected !!