ਬੰਗਲਾਦੇਸ਼ ਨਾਲ ਮੈਚ ਤੋਂ ਪਹਿਲਾਂ ਰੋਹਿਤ ਸ਼ਰਮਾ ਨੇ ਕੀਤੀ ਗ਼ਲਤੀ, ਭਰਨਾ ਪਵੇਗਾ ਹਰਜ਼ਾਨਾ

ਬੰਗਲਾਦੇਸ਼ ਨਾਲ ਮੈਚ ਤੋਂ ਪਹਿਲਾਂ ਰੋਹਿਤ ਸ਼ਰਮਾ ਨੇ ਕੀਤੀ ਗ਼ਲਤੀ, ਭਰਨਾ ਪਵੇਗਾ ਹਰਜ਼ਾਨਾ


ਵੀਓਪੀ ਬਿਊਰੋ, ਨੈਸ਼ਨਲ-ਵਨਡੇ ਵਿਸ਼ਵ ਕੱਪ 2023 ਵਿਚਾਲੇ ਭਾਰਤੀ ਟੀਮ ਦੇ ਕਪਤਾਨ ਰੋਹਿਤ ਸ਼ਰਮਾ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆਈ ਹੈ। ਅੱਜ ਇੰਡੀਆ ਤੇ ਬੰਗਲਾਦੇਸ਼ ਦੇ ਮੈਚ ਤੋਂ ਪਹਿਲਾਂ ਰੋਹਿਤ ਸ਼ਰਮਾ ਨੇ ਅਜਿਹੀ ਗਲਤੀ ਕਰ ਦਿੱਤੀ ਹੈ ਕਿ ਉਸ ਨੂੰ ਹਰਜਾਨਾ ਭਰਨਾ ਪਵੇਗਾ।
ਦੱਸ ਦੇਈਏ ਕਿ ਹਾਈਵੇਅ ਉਤੇ 200 ਕਿਲੋਮੀਟਰ ਪ੍ਰਤੀ ਘੰਟੇ ਤੋਂ ਵੱਧ ਦੀ ਰਫਤਾਰ ਨਾਲ ਆਪਣੀ ਲਗਜ਼ਰੀ ਕਾਰ ਚਲਾਉਣਾ ਹਿੱਟਮੈਨ ਰੋਹਿਤ ਸ਼ਰਮਾ ਨੂੰ ਭਾਰੀ ਪਿਆ ਹੈ , ਜਿਸ ਕਾਰਨ ਉਨ੍ਹਾਂ ਦੇ ਤਿੰਨ ਚਲਾਨ ਕੱਟੇ ਗਏ ਹਨ। ਤੇਜ਼ ਰਫਤਾਰ ਗੱਡੀ ਚਲਾਉਣ ਅਤੇ ਨਿਯਮਾਂ ਨੂੰ ਤੋੜਨ ਕਾਰਨ ਰੋਹਿਤ ਸ਼ਰਮਾ ਦੀ ਕਾਰ ਦੀ ਨੰਬਰ ਪਲੇਟ ‘ਤੇ ਤਿੰਨ ਆਨਲਾਈਨ ਟ੍ਰੈਫਿਕ ਚਲਾਨ ਕੀਤੇ ਗਏ ਹਨ । ਰਿਪੋਰਟ ‘ਚ ਇਹ ਵੀ ਦੱਸਿਆ ਗਿਆ ਕਿ ਕਿਸੇ ਸਮੇਂ ਰੋਹਿਤ ਸ਼ਰਮਾ ਦੀ ਕਾਰ ਦੀ ਰਫਤਾਰ 215 ਕਿਲੋਮੀਟਰ ਪ੍ਰਤੀ ਘੰਟਾ ਵੀ ਸੀ।

ਟੀਮ ਇੰਡੀਆ ਨੇ ਸ਼ਨਿਚਰਵਾਰ (14 ਅਕਤੂਬਰ) ਨੂੰ ਅਹਿਮਦਾਬਾਦ ‘ਚ ਪਾਕਿਸਤਾਨ ਖਿਲਾਫ ਮੈਚ ਖੇਡਿਆ, ਜਿਸ ਤੋਂ ਬਾਅਦ ਰੋਹਿਤ ਸ਼ਰਮਾ ਦੋ ਦਿਨਾਂ ਲਈ ਮੁੰਬਈ ਆਏ। ਮੁੰਬਈ ਤੋਂ ਪੁਣੇ ਜਾਂਦੇ ਸਮੇਂ ਰੋਹਿਤ ਸ਼ਰਮਾ ਨੇ 200 ਕਿਲੋਮੀਟਰ ਪ੍ਰਤੀ ਘੰਟੇ ਤੋਂ ਵੱਧ ਦੀ ਰਫਤਾਰ ਨਾਲ ਕਾਰ ਚਲਾਈ।‘ਜ਼ੀ ਨਿਊਜ਼’ ਦੀ ਰਿਪੋਰਟ ਮੁਤਾਬਕ ਰੋਹਿਤ ਸ਼ਰਮਾ ਨੇ ਮੁੰਬਈ ਤੋਂ ਪੁਣੇ ਦਾ ਸਫਰ ਆਪਣੀ ਲਗਜ਼ਰੀ ਕਾਰ ਲੈਂਬੋਰਗਿਨੀ ਉਰਸ ‘ਚ ਮੁੰਬਈ-ਪੁਣੇ ਐਕਸਪ੍ਰੈੱਸਵੇਅ ਰਾਹੀਂ ਤੈਅ ਕੀਤਾ।

ਹਾਈਵੇਅ ‘ਤੇ ਸਪੀਡ ਲਿਮਟ 100 ਕਿਲੋਮੀਟਰ ਪ੍ਰਤੀ ਘੰਟਾ ਸੀ ਪਰ ਭਾਰਤੀ ਕਪਤਾਨ ਨੇ 200 ਕਿਲੋਮੀਟਰ ਪ੍ਰਤੀ ਘੰਟੇ ਤੋਂ ਜ਼ਿਆਦਾ ਦੀ ਰਫਤਾਰ ਨਾਲ ਕਾਰ ਚਲਾਈ। ਇਹ ਜਾਣਕਾਰੀ ਟਰੈਫਿਕ ਅਧਿਕਾਰੀਆਂ ਰਾਹੀਂ ਰਿਪੋਰਟ ਵਿੱਚ ਦਿੱਤੀ ਗਈ। ਅੱਗੇ ਦੱਸਿਆ ਗਿਆ ਕਿ ਰੋਹਿਤ ਸ਼ਰਮਾ ਨੇ ਟ੍ਰੈਫਿਕ ਨਿਯਮਾਂ ਨੂੰ ਤੋੜਿਆ ਹੈ।

error: Content is protected !!