ਅੰਮ੍ਰਿਤਸਰੀ ਕੁਲਚੇ ਉਤੇ ਸਿਆਸਤ ਭਖੀ, ਕੈਬਨਿਟ ਮੰਤਰੀ ਮੀਤ ਹੇਅਰ ਨੇ ਬਿਕਰਮ ਮਜੀਠੀਆ ਨੂੰ ਕੀਤਾ ਚੈਲੇਂਜ, ਦੋਸ਼ ਸਾਬਿਤ ਕਰੋ ਨਹੀਂ ਤਾਂ ਮਾਫ਼ੀ ਮੰਗੋ

ਅੰਮ੍ਰਿਤਸਰੀ ਕੁਲਚੇ ਉਤੇ ਸਿਆਸਤ ਭਖੀ, ਕੈਬਨਿਟ ਮੰਤਰੀ ਮੀਤ ਹੇਅਰ ਨੇ ਬਿਕਰਮ ਮਜੀਠੀਆ ਨੂੰ ਕੀਤਾ ਚੈਲੇਂਜ, ਦੋਸ਼ ਸਾਬਿਤ ਕਰੋ ਨਹੀਂ ਤਾਂ ਮਾਫ਼ੀ ਮੰਗੋ


ਵੀਓਪੀ ਬਿਊਰੋ, ਚੰਡੀਗੜ੍ਹ- ਪੰਜਾਬ ਵਿਚ ਹੁਣ ਅੰਮ੍ਰਿਤਸਰੀ ਕੁਲਚੇ ਨੂੰ ਲੈ ਕੇ ਸਿਆਸਤ ਭਖ ਗਈ ਹੈ। ਪੰਜਾਬ ਦੇ ਕੈਬਨਿਟ ਮੰਤਰੀ ਮੀਤ ਹੇਅਰ ਵੱਲੋਂ ਕੁਲਚੇ ਵਾਲੀ ਘਟਨਾ ਨੂੰ ਲੈ ਕੇ ਆਪਣਾ ਸਪੱਸ਼ਟੀਕਰਨ ਦਿੱਤਾ ਗਿਆ ਅਤੇ ਇਸ ਦੇ ਨਾਲ ਹੀ ਉਨ੍ਹਾਂ ਨੇ ਵਿਰੋਧੀਆਂ ਨੂੰ ਖ਼ੂਬ ਖਰੀਆਂ-ਖਰੀਆਂ ਸੁਣਾਈਆਂ । ਉਨ੍ਹਾਂ ਨੇ ਅਕਾਲੀ ਦਲ ਦੇ ਬਿਕਰਮ ਸਿੰਘ ਮਜੀਠੀਆ ਨੂੰ ਚੈਲੇਂਜ ਤਕ ਕਰ ਦਿੱਤਾ ਹੈ। ਮੀਤ ਹੇਅਰ ਨੇ ਅਕਾਲੀ ਦਲ ਉੱਤੇ ਘਟੀਆ ਪੱਧਰ ਦੀ ਰਾਜਨੀਤੀ ਕਰਨ ਦਾ ਇਲਜ਼ਾਮ ਲਗਾਇਆ ਹੈ । ਮੀਤ ਹੇਅਰ ਨੇ ਸਪਸ਼ਟ ਕੀਤਾ ਕਿ ਉਨ੍ਹਾਂ ਨੇ ਕੁਲਚਾ ਲੈਂਡ ਦੁਕਾਨ ਤੋਂ ਕੁਲਚੇ ਖਾਧੇ ਸਨ ਨਾ ਕਿ ਕਿਸੇ ਹੋਟਲ ਵਿੱਚ ਬੈਠ ਕੇ ਖਾਧੇ ਸਨ।


ਮੀਤ ਹੇਅਰ ਨੇ ਕਿਹਾ ਕਿ ਤੁਸੀਂ ਸੀਸੀਟੀਵੀ ਫੁਟੇਜ ਦੇਖ ਸਕਦੇ ਹੋ ਕਿ ਉਨ੍ਹਾਂ ਨੇ ਕੁਲਚਾ ਲੈਂਡ ਦੁਕਾਨ ਤੋਂ ਕੁਲਚੇ ਖਾਧੇ ਸਨ। ਉਨ੍ਹਾਂ ਨੇ ਨਾਲ ਹੀ ਇਹ ਵੀ ਕਿਹਾ ਕਿ ਹੋਟਲਾਂ ਨੂੰ ਨੋਟਿਸ ਭੇਜਣ ਦੀ ਪ੍ਰਕਿਰਿਆ ਪਹਿਲਾਂ ਤੋਂ ਹੀ ਜਾਰੀ ਹੈ।ਮੀਤ ਹੇਅਰ ਨੇ ਵਿਰੋਧੀਆਂ ਨੂੰ ਚੈਲੰਜ ਕੀਤਾ ਹੈ ਕਿ ਜੇ ਬਿਕਰਮ ਮਜੀਠੀਆ ਹੋਟਲ ਤੋਂ ਕੁਲਚੇ ਮੰਗਵਾਉਣ ਬਾਰੇ ਸਾਬਤ ਕਰ ਦੇਣ ਤਾਂ ਉਹ ਰਾਜਨੀਤੀ ਛੱਡ ਦੇਣਗੇ। ਨਹੀਂ ਤਾਂ ਮਜੀਠੀਆ ਉਹਨਾਂ ਤੋਂ ਮੁਆਫੀ ਮੰਗਣ।
ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਮਜੀਠੀਆ ਨੇ ਬੀਤੇ ਦਿਨ ਹੀ ਆਮ ਆਦਮੀ ਪਾਰਟੀ (ਆਪ) ਦੇ 3 ਮੰਤਰੀਆਂ ’ਤੇ ਦੋਸ਼ ਲਾਏ ਸਨ।

ਮਜੀਠੀਆ ਦਾ ਕਹਿਣਾ ਹੈ ਕਿ ਅੰਮ੍ਰਿਤਸਰ ਦੇ ਮਸ਼ਹੂਰ ਐਮਕੇ ਇੰਟਰਨੈਸ਼ਨਲ ਵੱਲੋਂ ਅੰਮ੍ਰਿਤਸਰ ਕੁਲਚਾ ਖਾਣ ਲਈ ਕਮਰੇ ਦੇ ਪੈਸੇ ਮੰਗਣ ’ਤੇ ਹੋਟਲ ਨੂੰ ਨੋਟਿਸ ਦਿੱਤੇ ਹਨ ਅਤੇ ਬੰਦ ਕਰਨ ਦੀ ਧਮਕੀ ਦਿੱਤੀ ਗਈ ਹੈ। ਆਖਰਕਾਰ ਹੁਣ ਹੋਟਲ ਮਾਲਕ ਨੇ ਅਦਾਲਤ ਤੋਂ ਸਟੇਅ ਲੈ ਲਿਆ ਹੈ।

error: Content is protected !!