ਖੜ੍ਹੀ ਕੰਬਾਈਨ ਵਿਚ ਵੱਜਿਆ ਮੋਟਰਸਾਈਕਲ, ਏਐਸਆਈ ਦੀ ਹੋਈ ਮੌ+ਤ

ਖੜ੍ਹੀ ਕੰਬਾਈਨ ਵਿਚ ਵੱਜਿਆ ਮੋਟਰਸਾਈਕਲ, ਏਐਸਆਈ ਦੀ ਹੋਈ ਮੌ+ਤ

ਵੀਓਪੀ ਬਿਊਰੋ, ਫਗਵਾੜਾ : ਫਗਵਾੜਾ ਹੁਸ਼ਿਆਰਪੁਰ ਰੋਡ ‘ਤੇ ਭਿਆਨਕ ਹਾਦਸਾ ਵਾਪਰਿਆ। ਸੜਕ ਹਾਦਸੇ ‘ਚ ਏਐੱਸਆਈ ਦੀ ਮੌ+ਤ ਹੋ ਗਈ । ਜਾਣਕਾਰੀ ਅਨੁਸਾਰ ਥਾਣਾ ਰਾਵਲਪਿੰਡੀ ਵਿਖੇ ਡਿਊਟੀ ਕਰ ਰਿਹਾ ਏਐੱਸਆਈ ਸੁਖਦੇਵ ਸਿੰਘ ਉਮਰ ਕਰੀਬ 55 ਸਾਲ ਜੋ ਕਿ ਜ਼ਿਲ੍ਹਾ ਅੰਮ੍ਰਿਤਸਰ ਦਾ ਰਹਿਣ ਵਾਲਾ ਹੈ।

ਕਿਸੇ ਕੰਮ ਲਈ ਹਾਈ ਕੋਰਟ ਚੰਡੀਗੜ੍ਹ ਜਾਣ ਲਈ ਫਗਵਾੜਾ ਤੋਂ ਬੱਸ ਲੈਣ ਲਈ ਰਾਵਲਪਿੰਡੀ ਥਾਣੇ ਤੋਂ ਮੋਟਰਸਾਈਕਲ ‘ਤੇ ਸਵਾਰ ਹੋ ਕੇ ਫਗਵਾੜਾ ਆ ਰਿਹਾ ਸੀ। ਜਦੋਂ ਉਹ ਪਿੰਡ ਖੁਰਮਪੁਰ ਨਜ਼ਦੀਕ ਪੁੱਜਾ ਤਾਂ ਰਸਤੇ ‘ਚ ਖੜ੍ਹੀ ਕੰਬਾਈਨ ਨਾਲ ਟਕਰਾ ਗਿਆ । ਜਿਸ ਕਾਰਨ ਉਸ ਦੀ ਮੌ+ਤ ਹੋ ਗਈ। ਮੌਕੇ ‘ਤੇ ਪਹੁੰਚੇ ਏਐੱਸਆਈ ਮਨਜੀਤ ਸਿੰਘ ਵਲੋਂ ਲਾ+ਸ਼ ਨੂੰ ਸਿਵਲ ਹਸਪਤਾਲ ਫਗਵਾੜਾ ਦੇ ਮੁਰਦਾ ਘਰ ਵਿਖੇ ਰਖਵਾ ਦਿੱਤਾ ਗਿਆ ਹੈ। ਪੁਲਿਸ ਵੱਲੋਂ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

error: Content is protected !!