ਪੱਗ ਸਜਾ ਕੇ ਬਾਗੇਸ਼ਵਰ ਧਾਮ ਦੇ ਬਾਬਾ ਧੀਰੇਂਦਰ ਸ਼ਾਸਤਰੀ ਸ੍ਰੀ ਹਰਿਮੰਦਰ ਸਾਹਿਬ ਹੋਏ ਨਤਮਸਤਕ

ਪੱਗ ਸਜਾ ਕੇ ਬਾਗੇਸ਼ਵਰ ਧਾਮ ਦੇ ਬਾਬਾ ਧੀਰੇਂਦਰ ਸ਼ਾਸਤਰੀ ਸ੍ਰੀ ਹਰਿਮੰਦਰ ਸਾਹਿਬ ਹੋਏ ਨਤਮਸਤਕ


ਵੀਓਪੀ ਬਿਊਰੋ, ਅੰਮ੍ਰਿਤਸਰ-ਸ਼ਨੀਵਾਰ ਨੂੰ ਬਾਗੇਸ਼ਵਰ ਧਾਮ ਦੇ ਬਾਬਾ ਧੀਰੇਂਦਰ ਸ਼ਾਸਤਰੀ ਅੰਮ੍ਰਿਤਸਰ ਪੁੱਜੇ ਤੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ। ਇਸ ਦੌਰਾਨ ਧੀਰੇਂਦਰ ਸ਼ਾਸਤਰੀ ਨੇ ਪੀਲੀ ਪੱਗ ਬੰਨ੍ਹੀ ਹੋਈ ਸੀ। ਇਸ ਮੌਕੇ ਉਨ੍ਹਾਂ ਨੇ ਗੁਰਬਾਣੀ ਸਰਵਣ ਕੀਤੀ। ਇਸ ਦੌਰਾਨ ਪੰਜਾਬ ਆ ਕੇ ਬਹੁਤ ਖੁਸ਼ੀ ਮਹਿਸੂਸ ਹੋਈ। ਧੀਰੇਂਦਰ ਸ਼ਾਸਤਰੀ ਪਠਾਨਕੋਟ ਵਿੱਚ ਦਿਵਯ ਦਰਬਾਰ ਦਾ ਆਯੋਜਿਤ ਕਰਨਗੇ।

ਸ਼੍ਰੀ ਬਾਗੇਸ਼ਵਰ ਧਾਮ ਸਰਕਾਰ ਪੰਡਿਤ ਧੀਰੇਂਦਰ ਸ਼ਾਸਤਰੀ 21, 22 ਅਤੇ 23 ਅਕਤੂਬਰ ਨੂੰ ਪਠਾਨਕੋਟ ਵਿੱਚ ਦਿਵਯ ਦਰਬਾਰ ਆਯੋਜਿਤ ਕਰਨਗੇ। ਇਹ ਦਰਬਾਰ ਸਲਾਰੀਆ ਜਨ ਸੇਵਾ ਫਾਉਂਦਾਤਿਓਂ ਵਲੋਂ “ਦਾ ਵ੍ਹਾਈਟ ਮੈਡੀਕਲ” ਦੇ ਮੈਦਾਨ ਵਿਖੇ ਕਰਵਾਇਆ ਜਾਵੇਗਾ। ਸਲਾਰੀਆ ਜਨਸੇਵਾ ਫਾਊਂਡੇਸ਼ਨ ਦੇ ਚੇਅਰਮੈਨ ਸਵਰਨ ਸਲਾਰੀਆ ਨੇ ਦੱਸਿਆ ਕਿ ਸ਼੍ਰੀ ਬਾਗੇਸ਼ਵਰ ਧਾਮ ਸਰਕਾਰ ਦਾ ਇਲਾਹੀ ਦਰਬਾਰ 21, 22 ਅਤੇ 23 ਅਕਤੂਬਰ ਨੂੰ ਪਠਾਨਕੋਟ ਵਿਖੇ ਕਰਵਾਇਆ ਜਾ ਰਿਹਾ ਹੈ।

ਇਸ ਨੂੰ ਲੈ ਕੇ ਲੋਕਾਂ ਵਿੱਚ ਭਾਰੀ ਉਤਸ਼ਾਹ ਹੈ। ਉਨ੍ਹਾਂ ਕਿਹਾ ਕਿ ਪੰਡਿਤ ਧੀਰੇਂਦਰ ਸ਼ਾਸਤਰੀ ਜੀ ਪਹਿਲੀ ਵਾਰ ਉੱਤਰੀ ਭਾਰਤ ਵਿੱਚ ਆਪਣਾ ਇਲਾਹੀ ਦਰਬਾਰ ਲਗਾਉਣ ਜਾ ਰਹੇ ਹਨ। ਪੰਜਾਬ, ਹਿਮਾਚਲ ਪ੍ਰਦੇਸ਼ ਅਤੇ ਜੰਮੂ-ਕਸ਼ਮੀਰ ਸਮੇਤ ਕਈ ਰਾਜਾਂ ਤੋਂ ਸ਼ਰਧਾਲੂ ਆਪਣੀ ਅਰਜ਼ੀਆਂ ਲਗਵਾਉਣ ਦੇ ਲਈ ਪਹੁੰਚ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਜੋ ਵਿਅਕਤੀ ਬਾਗੇਸ਼ਵਰ ਧਾਮ ਸਰਕਾਰ ਦੀ ਇਲਾਹੀ ਦਰਬਾਰ ਵਿੱਚ ਅਰਜ਼ੀ ਦਾਇਰ ਕਰਨਾ ਚਾਹੁੰਦਾ ਹੈ, ਉਸ ਨੂੰ ਦਰਬਾਰ ਪਰਿਸਰ ਵਿੱਚ ਆਉਣਾ ਪਵੇਗਾ। ਸਵਰਨ ਸਲਾਰੀਆ ਨੇ ਦੱਸਿਆ ਕਿ ਲੋਕਾਂ ਦੀ ਵੱਡੀ ਗਿਣਤੀ ਨੂੰ ਦੇਖਦਿਆਂ ਸਲਾਰੀਆ ਜਨ ਸੇਵਾ ਫੈਡਰੇਸ਼ਨ ਵੱਲੋਂ ਮੁਕੱਮਲ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਫੈਡਰੇਸ਼ਨ ਵੱਲੋਂ ਲੋਕਾਂ ਲਈ ਖਾਣੇ ਦਾ ਵੀ ਪ੍ਰਬੰਧ ਕੀਤਾ ਗਿਆ ਹੈ।

error: Content is protected !!